Tuesday 19 September 2017

ਸਰਕਾਰੀ ਹਾਈ ਸਕੂਲ ਕਾਲਾ ਦੀ ਕਬੱਡੀ ਟੀਮ ਨੇ ਜਿਲੇ ਵਿਚੋਂ ਦੂਜੇ ਸਥਾਨ ਉੱਤੇ ਰਹੀ

ਅੰਮ੍ਰਿਤਸਰ, - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜਿਲਾ ਸਕੂਲ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਕਾਲਾ ਦੀ ਲੜਕੀਆਂ ਦੀ ਕਬੱਡੀ ਟੀਮ ਨੇ ਜਿਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।  ਇਹ ਜਾਣਕਾਰੀ ਦਿੰਦੇ ਡੀ.ਪੀ.ਈ. ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਟੂਰਨਾਮੈਂਟ ਬਲਵਿੰਦਰ ਸਿੰਘ ਜਿਲਾ ਸਹਾਇਕ ਸਿੱਖਿਆ ਅਧਿਕਾਰੀ ਦੀ ਨਿਗਰਾਨੀ ਹੇਠ ਵੱਖ-ਵੱਖ ਉਮਰ ਵਰਗਾਂ ਵਿਚ ਕਰਵਾਇਆ ਗਿਆ। ਜਿਸ ਵਿਚੋਂ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਦੀ ਲੜਕੀਆਂ ਦੀ ਟੀਮ ਨੇ ਅੰਡਰ 14 ਸਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹੜੂ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ ਸੀ ਜਿੱਥੇ ਸਾਡੀ ਟੀਮ ਹਾਸ਼ਮ ਸ਼ਾਹ ਪਬਲਿਕ ਸਕੂਲ ਤੋਂ ਥੋੜੇ ਅੰਕਾਂ ਨਾਲ ਮਾਤ ਖਾ ਗਈ ਅਤੇ ਟੀਮ ਦੂਸਰਾ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ। ਉਨਾਂ ਦੱਸਿਆ ਕਿ ਟੀਮ ਕੋਚ ਮਿਸ ਨੀਤੂ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਇਸ ਟੀਮ ਦੀਆਂ 4 ਖਿਡਾਰਨਾਂ ਦੀ ਚੋਣ ਪੰਜਾਬ ਖੇਡਣ ਵਾਸਤੇ ਵੀ ਕੀਤੀ ਗਈ ਹੈ।

No comments:

Post a Comment