ਫ਼ਤਹਿਗੜ੍ਹ ਸਾਹਿਬ,: ਖੇਡ ਵਿਭਾਗ ਵੱਲੋਂ ਲੜਕੇ ਤੇ ਲੜਕੀਆਂ ਦੇ 17 ਸਾਲ ਉਮਰ ਵਰਗ ਵਿੱਚ ਵੱਖ-ਵੱਖ ਮੁਕਾਬਲੇ 3 ਤੇ 4 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹੇ ਦਾ ਹਰੇਕ ਉਹ ਖਿਡਾਰੀ ਜਿਸ ਦਾ ਜਨਮ 1-1-2001 ਤੋਂ ਬਾਅਦ ਦਾ ਹੋਵੇ, ਭਾਗ ਲੈ ਸਕਦਾ ਹੈ। ਇਹ ਜਾਣਕਾਰੀ ਜ਼ਿਲ੍ਹਾ ਸਪੋਰਟਸ ਅਫਸਰ ਸ. ਹਰਪ੍ਰੀਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਖੇਡ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਤੇ ਟੀਮਾਂ 3 ਅਕਤੂਬਰ ਨੂੰ ਸਵੇਰੇ 10 ਵਜੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਜ਼ਿਲ੍ਹਾ ਖੇਡ ਅਫਸਰ ਨੂੰ ਰਿਪੋਰਟ ਕਰਨ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਲੜਕੇ ਤੇ ਲੜਕੀਆਂ ਦੇ ਅੰਡਰ-17 ਵਰਗ ਵਿੱਚ ਹੈਂਡਬਾਲ, ਬਾਸਕਟਬਾਲ, ਹਾਕੀ, ਕਬੱਡੀ, ਵਾਲੀਬਾਲ, ਫੁੱਟਵਾਲ ਤੇ ਐਥਲੈਟਿਕਸ, ਜਿਸ ਵਿੱਚ 100 ਮੀਟਰ ਤੇ 200 ਮੀਟਰ ਦੀ ਦੌੜ, ਲੌਂਗ ਜੰਪ, ਸ਼ਾਰਟਪੁੱਟ (4 ਕਿਲੋਗ੍ਰਾਮ) ਤੇ 4x100 ਮੀਟਰ ਦੇ ਰਿਲੇਅ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੇ ਜੇਤੂਆਂ ਨੂੰ 4 ਅਕਤੂਬਰ ਨੂੰ ਸ਼ਾਮ 4 ਵਜੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਇਨਾਮ ਵੰਡਣ ਦੀ ਰਸਮ ਅਦਾ ਕਰਨਗੇ।
Friday, 29 September 2017
ਲੜਕੇ ਤੇ ਲੜਕੀਆਂ ਦੇ 17 ਸਾਲ ਉਮਰ ਵਰਗ ਦੇ ਵੱਖ-ਵੱਖ ਮੁਕਾਬਲੇ 3 ਤੇ 4 ਅਕਤੂਬਰ ਨੂੰ ਕਰਵਾਏ ਜਾਣਗੇ : ਜ਼ਿਲ੍ਹਾ ਖੇਡ ਅਫਸਰ ਖੇਡ ਵਿਭਾਗ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਜਾਣਗੇ ਮੁਕਾਬਲੇ ਭਾਗ ਲੈਣ ਦੇ ਚਾਹਵਾਨ ਖਿਡਾਰੀ ਤੇ ਟੀਮਾਂ 3 ਅਕਤੂਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਖੇਡ ਅਫਸਰ ਨੂੰ ਕਰਨ ਰਿਪੋਰਟ ਵਿਧਾਇਕ ਨਾਗਰਾ 4 ਅਕਤੂਬਰ ਨੂੰ ਸ਼ਾਮ 4 ਵਜੇ ਵੰਡਣਗੇ ਜੇਤੂਆਂ ਨੂੰ ਇਨਾਮ
Labels:
Public VIEWS/ Bureau
Subscribe to:
Post Comments (Atom)
No comments:
Post a Comment