ਲੁਧਿਆਣਾ - ਨਿਲਾਮੀ ਦੇ ਪੁਰਾਣੇ ਤਰੀਕੇ ਨੂੰ ਪਾਸੇ ਕਰਦਿਆਂ ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ (ਗਲਾਡਾ) ਅਤੇ ਪੁੱਡਾ ਨੇ ਇਸ ਵਾਰ ਆਪਣੀਆਂ ਸਾਈਟਾਂ ਦੀ ਨਿਲਾਮੀ ਪ੍ਰਕਿਰਿਆ 'ਈ-ਆਕਸ਼ਨ' ਪ੍ਰਣਾਲੀ ਰਾਹੀਂ ਆਰੰਭੀ ਹੋਈ ਹੈ। ਇਹ ਨਿਲਾਮੀ 21 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ 4 ਅਕਤਬੂਰ, 2017 ਦੇ ਸ਼ਾਮ 3 ਵਜੇ ਤੱਕ ਖੁੱਲ•ੀ ਰਹੇਗੀ। ਇਸ ਸੰਬੰਧੀ ਨਿਰਧਾਰਤ ਭਾਅ, ਵਿਆਜ਼ ਅਤੇ ਹੋਰ ਸਾਰੀ ਜਾਣਕਾਰੀ ਵੈੱਬਸਾਈਟ https://puda.e-auctions.in. 'ਤੇ ਅਪਲੋਡ ਕਰ ਦਿੱਤੀ ਗਈ ਹੈ। ਨਿਲਾਮ ਹੋਈਆਂ ਸਾਈਟਾਂ ਦਾ ਕਬਜ਼ਾ 90 ਦਿਨਾਂ ਵਿੱਚ ਅਰਜੀਕਰਤਾ ਨੂੰ ਦੇ ਦਿੱਤਾ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰ. ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੋ ਸਾਈਟਾਂ ਨਿਲਾਮੀ ਲਈ ਰੱਖੀਆਂ ਗਈਆਂ ਹਨ, ਉਨਾਂ ਦਾ ਵੇਰਵਾ ਵੈੱਬਸਾਈਟ https://puda.e-auctions.in. 'ਤੇ ਪਾ ਦਿੱਤਾ ਗਿਆ ਹੈ। ਇਛੁੱਕ ਵਿਅਕਤੀ ਇਸ ਵੈੱਬਸਾਈਟ 'ਤੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹਨ। ਉਨਾਂ ਕਿਹਾ ਕਿ ਇਸ ਨਿਲਾਮੀ ਵਿੱਚ ਕਾਨੂੰਨਨ ਯੋਗਤਾ ਰੱਖਣ ਵਾਲੇ ਵਿਅਕਤੀ/ਪਾਰਟੀਆਂ ਹੀ ਹਿੱਸਾ ਲੈ ਸਕਦੇ ਹਨ। ਉਨਾਂ ਨੂੰ ਉਪਰੋਕਤ ਵੈੱਬਸਾਈਟ 'ਤੇ ਲਾਗਇੰਨ ਕਰਕੇ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨ ਵਾਲਿਆਂ ਨੂੰ ਵੈੱਬਸਾਈਟ ਵੱਲੋਂ ਨਿਲਾਮੀ ਦੀ ਉੱਚਤਮ ਬੋਲੀ ਬਾਰੇ ਐੱਸ. ਐੱਮ. ਐੱਸ. ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਤਾਂ ਜੋ ਅਰਜੀਕਰਤਾ ਆਪਣੀ ਬੋਲੀ ਨੂੰ ਵਧਾ ਸਕੇ।
ਸ੍ਰ. ਗਿੱਲ ਨੇ ਇਛੁੱਕ ਵਿਅਕਤੀਆਂ ਅਤੇ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਇਸ ਈ-ਆਕਸ਼ਨ ਵਿੱਚ ਵਧ ਚੜ• ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਨਵੀਂ ਨਿਲਾਮੀ ਪ੍ਰਣਾਲੀ ਨਾਲ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਹੋਰ ਵਧੇਗੀ। ਉਨਾਂ ਮੁੜ ਕਿਹਾ ਕਿ ਇਹ ਨਿਲਾਮੀ 4 ਅਕਤੂਬਰ, 2017 ਦੀ ਸ਼ਾਮ 3 ਵਜੇ ਤੱਕ ਖੁੱਲੀ ਰਹੇਗੀ। ਜੇਕਰ ਆਨਲਾਈਨ ਅਪਲਾਈ ਜਾਂ ਬੋਲੀ ਲਗਾਉਣ ਵਿੱਚ ਕੋਈ ਤਕਨੀਕੀ ਦਿੱਕਤ ਪੇਸ਼ ਆਉਂਦੀ ਹੈ ਤਾਂ ਇਸ ਸੰਬੰਧੀ ਕੰਮ ਕਾਰ ਵਾਲੇ ਦਿਨ ਸੰਪਰਕ ਨੰਬਰਾਂ ੦੧੭੨-੫੦੨੭੧੮੦, ੫੦੨੭੧੮੪, ੫੦੨੭੧੮੩, ਈਮੇਲ ਪਤੇ chandigarh0nextenders.com, helpdesk0puda.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Monday, 25 September 2017
ਗਲਾਡਾ ਵੱਲੋਂ ਰੀਅਲ ਅਸਟੇਟ ਸਾਈਟਾਂ ਦੀ ਕੀਤੀ ਜਾ ਰਹੀ ਹੈ 'ਈ-ਆਕਸ਼ਨ' -ਨਿਲਾਮੀ ਵਾਲੀਆਂ ਸਾਈਟਾਂ ਸੰਬੰਧੀ ਸਾਰੀ ਜਾਣਕਾਰੀ ਵੈੱਬਸਾਈਟ 'ਤੇ ਪਾਈ
Labels:
Public VIEWS/Arun Kaushal
Subscribe to:
Post Comments (Atom)
No comments:
Post a Comment