ਲੁਧਿਆਣਾ - ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ਼੍ਰੀ ਰਾਜੇਸ਼ ਬਾਘਾ ਨੇ ਕਿਹਾ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਹਜ਼ਾਰ ਤੋਂ ਵੱਧ ਛੋਟੀਆਂ ਅਤੇ ਮੱਧਮ ਸਨਅਤੀ ਇਕਾਈਆਂ ਲਗਾ ਕੇ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਅਨੁਸੂਚਿਤ ਜਾਤੀ ਉੱਦਮੀ ਸਸ਼ਕਤੀਕਰਨ ਫੋਰਮ (ਪੰਜਾਬ) ਵੱਲੋਂ 'ਭਾਰਤ ਸਰਕਾਰ ਦੁਆਰਾ ਬਣਾਈਆਂ ਸਕੀਮਾਂ ਵਿੱਚ ਅਨੁਸੂਚਿਤ ਜਾਤੀ ਉੱਦਮੀਆਂ ਲਈ ਮੌਕੇ' ਵਿਸ਼ੇ 'ਤੇ ਲੁਧਿਆਣਾ ਵਿਖੇ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉਚੱਾ ਚੁੱਕਣ ਅਤੇ ਉਹਨਾਂ ਵਿੱਚ ਸਵੈਮਾਣ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਕਦਮ ਉਠਾਏ ਗਏ ਹਨ ।ਇਹਨਾਂ ਵਰਗਾਂ ਨੂੰ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਵੀ ਮੌਕੇ ਉਪਲਬਧ ਕਰਾਉਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ।ਕਮਿਸ਼ਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਵਿੱਚ ਇਸ ਮੰਤਵ ਦੀ ਪੂਰਤੀ ਲਈ ਜਲਦੀ ਹੀ ਇੱਕ ਠੋਸ ਸਕੀਮ (ਮਹਾਰਾਸ਼ਟਰ, ਕਰਨਾਟਕ ਅਤੇ ਹੋਰ ਸੂਬਿਆਂ ਦੀ ਤਰਜ਼ 'ਤੇ) ਤਿਆਰ ਕੀਤੀ ਜਾਵੇਗੀ।
ਸੈਮੀਨਾਰ ਦੀ ਸ਼ੁਰੂਆਤ ਵਿੱਚ ਸ. ਮੇਜਰ ਸਿੰਘ (ਡਾਇਰੈਕਟਰ ਐਮ.ਐਸ.ਐਮ.ਈ.) ਨੇ ਵਿਭਾਗ ਦੀਆਂ ਸਕੀਮਾਂ ਬਾਰੇ ਸੰਖੇਪ ਜਾਣਕਰੀ ਦਿੱਤੀ।ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰ. ਇੰਦਰ ਇਕਬਾਲ ਸਿੰਘ ਅਟਵਾਲ, ਰਾਸ਼ਟਰੀ ਪ੍ਰਧਾਨ, ਫੋਰਮ ਫਾਰ ਐੱਸ.ਸੀ.ਐਸ.ਟੀ. ਲੈਜੀਸਲੇਚਰਜ਼ ਐਂਡ ਪਾਰਲੀਮੈਂਟੇਰੀਅਨਜ਼, ਨਵੀਂ ਦਿੱਲੀ ਨੇ ਡੈਲੀਗੇਟਸ ਨੂੰ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਸਹੀ ਤਰ•ਾਂ ਸਮਝ ਕੇ ਐਸ.ਸੀ. ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ।
ਸ੍ਰ. ਸੁਰਜੀਤ ਸਿੰਘ, ਸ਼੍ਰੀ ਸੁਧੀਰ ਕੁਮਾਰ, ਐਨ.ਐਸ.ਆਈ.ਸੀ. ਦੇ ਸ਼੍ਰੀ ਡੀ.ਡੀ. ਮਹੇਸ਼ਵਰੀ, ਸ੍ਰੀ ਸ਼ਮੀ ਕਪੂਰ, ਸ਼੍ਰੀ ਰਮੇਸ਼ ਚੰਦਰ ਰਿਟਾਇਰਡ ਆਈ.ਐਫ.ਐਸ. ਨੇ ਵੱਖ-ਵੱਖ ਵਿਸ਼ਿਆਂ 'ਤੇ ਚਾਨਣਾ ਪਾਇਆ। ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀ ਪ੍ਰੇਮ ਪਾਲ ਡੁਮੇਲੀ ਨੇ ਕੀਤੀ ਅਤੇ ਮੰਚ ਸੰਚਾਲਨ ਸ਼੍ਰੀ ਜੀਵਨ ਸਿੰਘ ਅਤੇ ਸ਼੍ਰੀ ਕੁੰਦਨ ਲਾਲ (ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ.) ਨੇ ਕੀਤਾ।ਇਸ ਮੌਕੇ ਸ਼੍ਰੀ ਦਰਸ਼ਨ ਸਿੰਘ (ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ) ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਸਨ।
No comments:
Post a Comment