Sunday 24 September 2017

ਹਾਲਾਤ ਆਮ ਵਾਂਗ ਹੋਣ ਕਰਕੇ ਸਰਹੱਦੀ ਪਿੰਡਾਂ ਵਿੱਚ ਨਹੀਂ ਹੈ ਕਿਸੇ ਤਰ੍ਹਾਂ ਦਾ ਖਦਸ਼ਾ-ਡੀ.ਸੀ. ਸਰਹੱਦੀ ਪਿੰਡਾਂ ਵਿਖੇ ਠੀਕਰੀ ਪਹਿਰਾ ਲਗਾਉਣ ਦੇ ਆਦੇਸ਼ ਰੱਦ

ਫਾਜ਼ਿਲਕਾ : ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਮੌਜੂਦਾਂ ਹਾਲਾਤਾਂ ਨੂੰ ਦੇਖਦਿਆਂ ਹੋਇਆ ਜ਼ਿਲ੍ਹੇ ਦੇ ਬਾਰਡਰ ਨੇੜੇਲੇ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣ ਦੇ ਪਹਿਲਾਂ ਜਾਰੀ ਕੀਤੇ ਗਏ ਆਦੇਸ਼ ਰੱਦ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾ ਵਿੱਚ ਕਿਹਾ ਹੈ ਕਿ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਹੁਣ ਹਾਲਾਤ ਆਮ ਵਾਂਗ ਹਨ ਤੇ ਕਿਸੇ ਤਰ੍ਹਾਂ ਦਾ ਕੋਈ ਖਦਸ਼ਾ ਨਹੀਂ ਹੈ।ਜਿਸ ਕਾਰਨ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਹੋਇਆ ਬਾਰਡਰ ਨੇੜਲੇ ਸਰਹੱਦੀ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣ ਦੇ ਆਦੇਸ਼ ਰੱਦ ਕੀਤੇ ਜਾਂਦੇ ਹਨ।

No comments:

Post a Comment