ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਨਅਤਾਂ ਦੇ ਵਿਕਾਸ ਲਈ ਉਪਰਾਲੇ ਜਾਰੀ – ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਦੇਸ਼ ਦੀ ਆਰਥਿਕਤਾ ਵਿੱਚ ਪਾਏ ਯੋਗਦਾਨ ਲਈ ਪ੍ਰਸੰਸ਼ਾ – ਸਨਅਤੀ ਵਿਕਾਸ ਲਈ ਜਪਾਨ ਅਤੇ ਹੋਰਨਾਂ ਵਿਕਸਤ ਦੇਸ਼ਾਂ ਨੂੰ ਅਧਾਰ ਬਣਾਉਣ ਦੀ ਲੋੜ – ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦੇ 39ਵੇਂ ਸਾਲਾਨਾ ਸਮਾਗਮ ਵਿੱਚ ਕੀਤੀ ਸ਼ਮੂਲੀਅਤ –
ਲੁਧਿਆਣਾ, -ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਆਪਣਾ 39ਵਾਂ ਸਾਲਾਨਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ੍ਰੀ ਵੀ.ਪੀ. ਸਿੰਘ ਬਦਨੌਰ ਮਾਨਯੋਗ ਰਾਜਪਾਲ ਪੰਜਾਬ ਸਮੇਤ ਪ੍ਰਮੁੱਖ ਸਨਅਤਕਾਰਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਸ੍ਰੀ ਬਦਨੌਰ ਨੇ ਲੁਧਿਆਣਾ ਦੇ ਸਨਅਤਕਾਰਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਸੂਬੇ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ। ਇੱਥੋਂ ਦੀ ਸਾਈਕਲ, ਸਿਲਾਈ ਮਸ਼ੀਨ, ਆਟੋ-ਪਾਰਟਸ ਅਤੇ ਹੌਜ਼ਰੀ ਵਿਸ਼ਵ ਪ੍ਰਸਿੱਧ ਇੰਡਸਟਰੀਜ਼ ਹਨ। ਇਹ ਸੂਬੇ ਅਤੇ ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੀਆਂ ਹਨ। ਉਹਨਾਂ ਦੇਸ਼ ਦੇ ਸਨਅਤਕਾਰਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਦੇ ਸਿਰ ‘ਤੇ ਅੱਜ ਦੇਸ਼ ਬਹੁਤੇ ਖੇਤਰਾਂ ਵਿੱਚ ਆਤਮ-ਨਿਰਭਰ ਬਣ ਗਿਆ ਹੈ।
ਉਹਨਾਂ ਸਨਅਤਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਪਾਨ ਅਤੇ ਹੋਰਨਾਂ ਵਿਕਸਤ ਦੇਸ਼ਾਂ ਨੂੰ ਅਧਾਰ ਬਣਾਉਣ ਦੀ ਲੋੜ ‘ਤੇ ਜੋਰ ਦਿੱਤਾ। ਉਹਨਾਂ ਇਸ ਮੌਕੇ ਕਈ ਵਿਸ਼ਵ ਪ੍ਰਸਿੱਧ ਸਨਅਤਾਂ ਦੀ ਕਾਮਯਾਬੀ ਬਾਰੇ ਵੀ ਚਾਨਣਾ ਪਾਇਆ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਇੰਡਸਟਰੀ ਨੂੰ ਹੋਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀਆਂ ਹਨ ਅਤੇ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ, ਜਿਨ•ਾਂ ਦਾ ਸਨਅਤਕਾਰਾਂ ਨੂੰ ਲਾਭ ਲੈਣਾ ਚਾਹੀਦਾ ਹੈ।
ਸ੍ਰੀ ਬਦਨੌਰ ਨੇ ਕਿਹਾ ਕਿ ਉਹਨਾਂ ਖੁਦ ਇੰਡਸਟਰੀ ਨਾਲ ਨੇੜੇ ਹੋ ਕੇ ਕੰਮ ਕੀਤਾ ਹੈ ਅਤੇ ਇੰਡਸਟਰੀ ਨਾਲ ਨੇੜੇ ਤੋਂ ਜੁੜੇ ਰਹੇ ਹਨ, ਉਸ ਵੇਲੇ ਦੇਸ਼ ਵਿੱਚ ਕੁਝ ਕੁ ਹੀ ਸਨਅਤਾਂ ਹੁੰਦੀਆਂ ਸਨ। ਉਹਨਾਂ ਆਪਣੇ ਪਿਛੋਕੜ ਬਾਰੇ ਕਿਹਾ ਕਿ ਉਹ ਰਾਜਸਥਾਨ ਸੂਬੇ ਦੇ ਭੀਲਵਾੜਾ ਖੇਤਰ ਨਾਲ ਸਬੰਧਤ ਹਨ, ਜਿੱਥੇ ਇੰਡਸਟਰੀ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ, ਇਹ ਸਭ ਸਖ਼ਤ ਮਿਹਨਤ, ਦ੍ਰਿੜ ਨਿਸ਼ਚਾ ਅਤੇ ਇਮਾਨਦਾਰੀ ਨਾਲ ਹੀ ਸੰਭਵ ਹੈ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ, ਜਿਨ•ਾਂ ਵਿੱਚ ਸ੍ਰੀ ਦਲਜੀਤ ਸਿੰਘ ਈ.ਡੀ.- ਅੰਬਰ ਇੰਟਰਪ੍ਰਾਈਜ਼ਸ ਇੰਡੀਆ ਪ੍ਰਾਈਵੇਟ ਲਿਮਟਿਡ ਗੁੜਗਾਂਓ, ਸ੍ਰੀ ਜਤਿੰਦਰ ਸਿੰਘ-ਮੈਨੇਜ਼ਰ ਐਚ.ਡੀ.ਐਫ.ਸੀ. ਬੈਂਕ ਲੁਧਿਆਣਾ, ਸ੍ਰੀ ਅਭਿਮੰਨਿਓ ਮੁੰਜ਼ਾਲ-ਉੱਦਮੀ ਨਵੀਂ ਦਿੱਲੀ, ਸ੍ਰੀ ਰਜਿੰਦਰ ਸ਼ਰਮਾ-ਨੋਬਲ ਫਾਂਊਡੇਸ਼ਨ ਲੁਧਿਆਣਾ, ਸ੍ਰੀ ਰਵਿੰਦਰ ਵਰਮਾ-ਚੇਅਰਮੈਨ ਗੰਗਾ ਏਰੋਵੂਲਜ਼ ਲਿਮਟਿਡ ਲੁਧਿਆਣਾ ਅਤੇ ਜਨਰਲ ਬਿਕਰਮ ਸਿੰਘ-ਚੀਫ਼ ਆਫ਼ ਆਰਮੀ ਸਟਾਫ (ਰਿਟਾ.) ਇੰਡੀਆ ਸ਼ਾਮਿਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਕੇ.ਐਨ.ਐਸ.ਕੰਗ ਪ੍ਰਧਾਨ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ, ਸ੍ਰੀ ਕਮਲ ਵਡੇਰਾ ਸੀਨੀਅਰ ਵਾਈਸ ਪ੍ਰਧਾਨ ਐਲ.ਐਮ.ਏ., ਸ੍ਰੀ ਰਾਮੇਸ਼ ਗੁਪਤਾ, ਸ੍ਰੀ ਰਿਸ਼ੀ ਪਾਹਵਾ ਸ੍ਰੀ ਵੀ.ਕੇ.ਗੋਇਲ ਹਾਜ਼ਰ ਸਨ।
Thursday, 21 September 2017
ਲੁਧਿਆਣਾ ਦੀ ਸਨਅਤ ਸੂਬੇ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਦੀ ਸਬ ਤੋਂ ਮਜਬੂਤ ਕੜੀ -ਰਾਜਪਾਲ ਵੀ.ਪੀ.ਸਿੰਘ ਬਦਨੌਰ
Labels:
Public VIEWS/Arun Kaushal
Subscribe to:
Post Comments (Atom)
No comments:
Post a Comment