Monday 25 September 2017

ਸਾਲ 2022 ਵਿੱਚ ਕਿਹੋ ਜਿਹਾ ਹੋਵੇ ਮੇਰੇ ਦੇਸ਼ ਦਾ ਮੁਹਾਂਦਰਾ? '' -ਜ਼ਿਲਾ ਵਾਸੀ ਆਪਣੇ ਵਿਚਾਰ ਅਤੇ ਸੁਝਾਅ ਜ਼ਿਲਾ ਪ੍ਰਸਾਸ਼ਨ ਨੂੰ ਭੇਜਣ-ਡਿਪਟੀ ਕਮਿਸ਼ਨਰ -ਇਕੱਤਰ ਵੇਰਵੇ ਭੇਜੇ ਜਾਣਗੇ ਕੇਂਦਰ ਸਰਕਾਰ ਨੂੰ

ਲੁਧਿਆਣਾ - ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਾਲ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਦੇ ਟੀਚੇ ਨੂੰ ਲੈ ਕੇ ਚੱਲਿਆ ਜਾ ਰਿਹਾ ਹੈ, ਜਿਸ ਤਹਿਤ ਢਾਂਚਾਗਤ ਵਿਕਾਸ ਦੇ ਨਾਲ-ਨਾਲ ਦੇਸ਼ ਦੇ ਸਰਬਪੱਖੀ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਦੇਸ਼ ਦੇ ਨਵ-ਨਿਰਮਾਣ ਲਈ ਤਿਆਰ ਕੀਤੀ ਜਾਣ ਵਾਲੀ ਯੋਜਨਾ ਵਿੱਚ ਦੇਸ਼ ਵਾਸ਼ੀਆਂ ਦੀ ਬਰਾਬਰ ਦੀ ਭਾਈਵਾਲੀ ਯਕੀਨੀ ਬਣਾਉਣ ਲਈ ਉਨਾਂ ਤੋਂ ਸੁਝਾਅ ਵੀ ਮੰਗੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਸੰਕਲਪ ਸੇ ਸਿੱਧੀ' ਤਹਿਤ ਸਾਲ 2022 ਤੱਕ ਦੇਸ਼ ਦੇ ਨਵ-ਨਿਰਮਾਣ ਦਾ ਸੰਕਲਪ ਲਿਆ ਗਿਆ ਹੈ। ''ਸਾਲ 2022 ਵਿੱਚ ਭਾਰਤ ਦੇਸ਼ ਦਾ ਮੁਹਾਂਦਰਾ ਕਿਹੋ ਜਿਹਾ ਹੋਵੇ? ਬਾਰੇ ਦੇਸ਼ ਵਾਸੀਆਂ ਦੇ ਵਿਚਾਰ ਲਏ ਜਾ ਰਹੇ ਹਨ ਤਾਂ ਜੋ ਦੇਸ਼ ਲਈ ਜਾਨਾਂ ਵਾਰਨ ਵਾਲੇ ਆਜ਼ਾਦੀ ਪ੍ਰਵਾਨਿਆਂ ਦੇ ਸੁਪਨਿਆਂ ਅਤੇ ਦੇਸ਼ ਵਾਸੀਆਂ ਦੀਆਂ ਆਸ਼ਾਵਾਂ ਮੁਤਾਬਿਕ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਇਸ ਮੰਤਵ ਲਈ ਰਾਸ਼ਟਰੀ ਪੱਧਰ 'ਤੇ ਇੱਕ ਵੈੱਬਸਾਈਟ www.newindia.in ਤਿਆਰ ਕੀਤੀ ਗਈ ਹੈ, ਜਿਸ ਉੱਪਰ ਦੇਸ਼ ਦੇ ਨਿਰਮਾਣ ਨਾਲ ਸੰਬੰਧਤ ਖਾਕਾ ਤਿਆਰ ਕਰਨ ਲਈ ਭਰਪੂਰ ਜਾਣਕਾਰੀ ਅਪਲੋਡ ਕੀਤੀ ਗਈ ਹੈ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਾਸੀ ਨਵੇਂ ਭਾਰਤ ਦੇ ਨਿਰਮਾਣ ਦੇ ਸੰਬੰਧ ਵਿੱਚ ਆਪਣੇ ਵਿਚਾਰ ਅਤੇ ਸੁਝਾਅ ਜ਼ਿਲਾ ਪ੍ਰਸਾਸ਼ਨ ਦੇ ਈਮੇਲ ਪਤੇ newindiamanthan੨੦੧੭0gmail.com  'ਤੇ ਭੇਜ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਵੱਲੋਂ ਮਿਲੇ ਵਿਚਾਰਾਂ ਅਤੇ ਸੁਝਾਵਾਂ ਨੂੰ ਜ਼ਿਲਾ ਪੱਧਰ 'ਤੇ ਇਕੱਤਰ ਕਰਕੇ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ ਤਾਂ ਜੋ ਨਵ ਭਾਰਤ ਨਿਰਮਾਣ ਲਈ ਬਣਨ ਵਾਲੀ ਯੋਜਨਾ ਵਿੱਚ ਜ਼ਿਲਾ ਵਾਸੀਆਂ ਦੇ ਸੁਝਾਅ ਵੀ ਸ਼ਾਮਿਲ ਹੋ ਜਾਣ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਵਿਚਾਰ ਇਸ ਈਮੇਲ ਪਤੇ 'ਤੇ ਭੇਜਣ।

No comments:

Post a Comment