ਲੁਧਿਆਣਾ - ਸਨਅਤੀ ਸ਼ਹਿਰ ਲੁਧਿਆਣਾ ਵਿੱਚ ਤਿੰਨ ਸੀ. ਈ. ਟੀ. ਪੀਜ਼ (ਸਾਂਝੇ ਪ੍ਰਦੂਸ਼ਿਤ ਪਾਣੀ ਸੋਧਕ ਪਲਾਂਟ) ਸਥਾਪਤ ਕਰਨ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਿਸ਼ਾ ਵਿੱਚ ਤੇਜ਼ੀ ਲਿਆਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਹਲਕਾ ਲੁਧਿਆਣਾ (ਪੱਛਮੀ) ਦੇ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਤਿੰਨੋਂ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਦੱਸਣਯੋਗ ਹੈ ਕਿ ਇਨ•ਾਂ ਪ੍ਰੋਜੈਕਟਾਂ ਨੂੰ ਸਿਰੇ ਲਗਾਉਣ ਲਈ ਬੀਤੇ ਦਿਨੀਂ ਹੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮੁੱਢਲੀ ਰਾਸ਼ੀ ਮਨਜੂਰ ਕਰਕੇ ਕੰਮ ਸ਼ੁਰੂ ਕਰਾਉਣ ਬਾਰੇ ਕਿਹਾ ਸੀ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚ 135 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਸੀ. ਈ. ਟੀ. ਪੀ. (ਸਾਂਝੇ ਪ੍ਰਦੂਸ਼ਿਤ ਪਾਣੀ ਸੋਧਕ ਪਲਾਂਟ) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪਲਾਂਟ ਸ਼ਹਿਰ ਲੁਧਿਆਣਾ ਵਿੱਚ ਚੱਲ ਰਹੀਆਂ 260 ਟੈਕਸਟਾਈਲ ਡਾਇੰਗ ਸਨਅਤਾਂ ਵਿੱਚ ਆਪਣੇ ਪੱਧਰ 'ਤੇ ਲਗਾਏ ਗਏ ਸੀ. ਈ. ਟੀ. ਪੀਜ਼ ਵੱਲੋਂ ਜਾਰੀ ਕੀਤੇ ਜਾ ਰਹੇ ਸੋਧਕ ਪਾਣੀ 'ਤੇ ਮੋਨੀਟਰਿੰਗ ਕਰਨਗੇ।
ਉਨ•ਾਂ ਹੋਰ ਵੇਰਵਾ ਦਿੰਦਿਆਂ ਦੱਸਿਆ ਕਿ ਇਹ ਸੀ. ਈ. ਟੀ. ਪੀ ਤਾਜਪੁਰ ਸੜਕ ਤੇ ਰਾਹੋਂ ਸੜਕ 'ਤੇ 50 ਐੱਮ.ਐੱਲ. ਡੀ., ਫੋਕਲ ਪੁਆਇੰਟ ਵਿੱਚ 40 ਐੱਮ. ਐੱਲ. ਡੀ. ਅਤੇ ਬਹਾਦਰਕੇ ਸੜਕ 'ਤੇ 15 ਐੱਮ. ਐੱਲ. ਡੀ. ਕਪੈਸਟੀ (ਸਮਰੱਥਾ) ਦੇ ਲਗਾਏ ਜਾਣਗੇ। ਉਨ•ਾਂ ਕਿਹਾ ਕਿ 15 ਐੱਮ. ਐੱਲ. ਡੀ. ਸਮਰੱਥਾ ਵਾਲਾ ਸੀ. ਈ. ਟੀ. ਪੀ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ 23 ਕਰੋੜ ਰੁਪਏ ਰਾਸ਼ੀ ਮਨਜੂਰ ਕਰ ਦਿੱਤੀ ਗਈ ਹੈ ਅਤੇ ਇਹ ਕੰਮ ਅਕਤੂਬਰ 2017 ਵਿੱਚ ਸ਼ੁਰੂ ਹੋ ਜਾਵੇਗਾ। ਦੂਜੇ ਦੋ ਸੀ. ਈ. ਟੀ. ਪੀਜ਼ ਵੀ ਮਨਜ਼ੂਰ ਹੋ ਚੁੱਕੇ ਹਨ ਅਤੇ ਇਨ•ਾਂ ਦਾ ਕੰਮ ਵੀ ਅਗਲੇ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ•ਾਂ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਉਮੀਦ ਜਤਾਈ ਕਿ ਇਨ•ਾਂ ਪ੍ਰੋਜੈਕਟਾਂ ਦੇ ਚਾਲੂ ਹੋਣ ਨਾਲ ਬੁੱਢਾ ਨਾਲ਼ਾ ਵਿੱਚ ਪ੍ਰਦੂਸ਼ਿਤ ਪਾਣੀ ਦੇ ਵਹਾਅ ਨੂੰ ਵੱਡੇ ਪੱਧਰ 'ਤੇ ਕਾਬੂ ਕਰ ਲਿਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਆਸ਼ੂ ਅਤੇ ਸ੍ਰੀ ਤਲਵਾੜ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਅੱਗੇ ਤੋਰਨ ਦੇ ਨਾਲ-ਨਾਲ ਗੰਦੇ ਨਾਲੇ ਦੀ ਸਫ਼ਾਈ ਵਿੱਚ ਵੀ ਵੱਡਾ ਯੋਗਦਾਨ ਪਾਉਣਗੇ। ਜਿਸ ਨਾਲ ਲੁਧਿਆਣਾ ਸਮੇਤ ਮਾਲਵੇ ਦੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਬਚਣਗੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਵਿੱਚ ਵੱਡੇ ਪ੍ਰੋਜੈਕਟ ਲਗਾਉਣ ਜਾ ਰਹੀ ਹੈ, ਉਥੇ ਕਿਸੇ ਨਾ ਕਿਸੇ ਕਾਰਨ ਰੁਕੇ ਪ੍ਰੋਜੈਕਟਾਂ ਨੂੰ ਵੀ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।
Saturday, 23 September 2017
ਤਿੰਨ ਸੀ. ਈ. ਟੀ. ਪੀਜ਼ ਦਾ ਕੰਮ ਜਲਦ ਹੋਵੇਗਾ ਸ਼ੁਰੂ -ਡਿਪਟੀ ਕਮਿਸ਼ਨਰ ਵੱਲੋਂ ਵਿਧਾਇਕ ਤਲਵਾੜ ਅਤੇ ਆਸ਼ੂ ਨਾਲ ਪ੍ਰੋਜੈਕਟਾਂ ਦਾ ਜਾਇਜ਼ਾ -ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮਨਜੂਰ ਕੀਤੀ ਜਾ ਚੁੱਕੀ ਹੈ ਬਣਦੀ ਰਾਸ਼ੀ
Labels:
Public VIEWS/Arun Kaushal
Subscribe to:
Post Comments (Atom)
No comments:
Post a Comment