ਲੁਧਿਆਣਾ - ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਵਾਹਨਾਂ 'ਤੇ ਵਰਤੇ ਜਾਂਦੇ ਪ੍ਰੈਸ਼ਰ/ਪਟਾਕਾ ਮਾਰਨ ਵਾਲੇ ਅਤੇ ਵੱਖ-ਵੱਖ ਆਵਾਜ਼ਾਂ ਕੱਢਣ ਵਾਲੇ ਹਾਰਨਾਂ 'ਤੇ ਹਰ ਤਰ•ਾਂ ਦੀ ਪਾਬੰਦੀ ਲਗਾ ਦਿੱਤੀ ਹੈ। ਬੋਰਡ ਵੱਲੋਂ ਲਗਾਈ ਗਈ ਪਾਬੰਦੀ ਬਾਰੇ ਇੱਕ ਮਹੀਨਾ ਪਹਿਲਾਂ ਸੰਬੰਧਤ ਧਿਰਾਂ ਤੋਂ ਉਨ•ਾਂ ਦੇ ਇਤਰਾਜ਼ ਅਤੇ ਸੁਝਾਅ ਮੰਗੇ ਗਏ ਸਨ, ਜਿਨ•ਾਂ ਨੂੰ ਵਾਚਣ ਉਪਰੰਤ ਇਹ ਫੈਸਲਾ ਲਿਆ ਗਿਆ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰ. ਕਾਹਨ ਸਿੰਘ ਪੰਨੂੰ ਨੇ ਏਅਰ (ਪ੍ਰਵੈਨਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ) ਐਕਟ, 1981 ਦੀ ਧਾਰਾ 31-ਏ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਨ•ਾਂ ਹਾਰਨਾਂ ਦੇ ਉਤਪਾਦਨ, ਵੇਚ, ਖਰੀਦ, ਫਿਟਿੰਗ ਅਤੇ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਹੁਕਮ ਅਕਤੂਬਰ 1, 2017 ਤੋਂ ਲਾਗੂ ਮੰਨੇ ਜਾਣਗੇ। ਇਨ•ਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਏਅਰ (ਪ੍ਰਵੈਨਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ) ਐਕਟ, 1981 ਦੀ ਧਾਰਾ 37 ਤਹਿਤ 6 ਸਾਲ ਤੱਕ ਦੀ ਸਜ਼ਾ ਅਤੇ ਪ੍ਰਤੀ ਦਿਨ ਮੁਤਾਬਿਕ 5000 ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਉਨ•ਾਂ ਦੱਸਿਆ ਕਿ ਆਵਾਜ਼ ਪ੍ਰਦੂਸ਼ਣ ਨੂੰ ਏਅਰ (ਪ੍ਰਵੈਨਸ਼ਨ ਐਂਡ ਕੰਟਰੋਲ ਆਫ਼ ਪੋਲਿਊਸ਼ਨ) ਐਕਟ, 1981 ਤਹਿਤ ਹਵਾ ਪ੍ਰਦੂਸ਼ਣ ਦਾ ਹੀ ਹਿੱਸਾ ਮੰਨਿਆ ਗਿਆ ਹੈ, ਜੋ ਕਿ ਮਨੁੱਖਾਂ, ਜੀਵਾਂ ਅਤੇ ਵਾਤਾਵਰਨ ਲਈ ਬਹੁਤ ਹੀ ਘਾਤਕ ਹੈ।
No comments:
Post a Comment