Tuesday 19 September 2017

ਸਾਂਝ ਕੇਂਦਰ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਿਲੇਨੀਅਮ ਸਕੂਲ ਮਾਨਸਾ ਦੇ ਸਮੂਹ ਸਟਾਫ, ਡਰਾਇਵਰ ਅਤੇ ਕੰਡਕਟਰਾਂ ਨੂੰ ਦਿੱਤੀ ਜਾਣਕਾਰੀ

ਮਾਨਸਾ, : ਡੀ.ਐਸ.ਪੀ.-ਕਮ-ਜਿਲਾ ਕਮਿਊਨਿਟੀ ਪੁਲਿਸ ਅਫ਼ਸਰ ਸਬ ਡਵੀਜ਼ਨ ਮਾਨਸਾ ਸ਼੍ਰੀ ਕਰਨਵੀਰ ਸਿੰਘ ਦੇ ਦਿਸ਼ਾ-ਨਿਰਦੇਸਾਂ ਤਹਿਤ ਸਬ-ਡਵੀਜਨ ਸਾਂਝ ਕੇਂਦਰ ਮਾਨਸਾ ਵੱਲੋਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਿਲੇਨੀਅਮ ਸਕੂਲ ਮਾਨਸਾ ਦੇ ਸਮੂਹ ਸਟਾਫ਼ ਡਰਾਇਵਰ-ਕੰਡਕਟਰਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਸਬੰਧੀ ਸੁਚੇਤ ਕੀਤਾ ਗਿਆ।
ਇਸ ਮੌਕੇ ਸਕੂਲ਼ ਦੀ ਪ੍ਰਬੰਧਕੀ ਕਮੇਟੀ ਨੂੰ ਸਾਰੇ ਸਟਾਫ਼ ਦੀ ਵੈਰੀਫ਼ਿਕੇਸ਼ਨ ਕਰਾਉਣ ਸਬੰਧੀ ਹਦਾਇਤ ਕੀਤੀ ਗਈ, ਤਾਂ ਜੋ ਸਬੰਧਤ ਸਕੂਲਾਂ ਵਿਚ ਕੰਮ ਕਰ ਰਹੇ ਸਟਾਫ਼ ਦੀ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਵੈਰੀਫ਼ਿਕੇਸ਼ਨ ਕਰਾਉਣ ਦੇ ਫਾਰਮ ਮੁਫ਼ਤ ਵੰਡੇ ਗਏ।
ਇਸ ਮੌਕੇ ਸਹਾਇਕ ਥਾਣੇਦਾਰ ਸ਼੍ਰੀ ਸੁਖਦਰਸ਼ਨ ਸਿੰਘ ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਮਾਨਸਾ, ਐਮ.ਡੀ. ਮਿਲੇਨੀਅਮ ਸਕੂਲ ਸ਼੍ਰੀ ਵਿਨੇ ਸਿੰਗਲਾ, ਰੀਡਰ ਡੀ.ਸੀ.ਪੀ.ਓ. ਸ਼੍ਰੀ ਅਮਨਦੀਪ ਸਿੰਘ, ਸ਼੍ਰੀ ਸੁਖਵੀਰ ਸਿੰਘ, ਸ਼੍ਰੀ ਕਮਲਪ੍ਰੀਤ ਸ਼ਰਮਾ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

No comments:

Post a Comment