ਅੰਮ੍ਰਿਤਸਰ, - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ. ਕਮਲਦੀਪ ਸਿੰਘ ਸੰਘਾ ਨੇ ਅੱਜ ਸਵੇਰੇ ਗੋਲਡਨ ਗੇਟ ਤੋਂ ਕੈਂਸਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਕੈਂਸਰ ਜਾਗਰੂਕਤਾ ਰੈਲੀ ਰਾਸ਼ਟਰ ਪੱਧਰ ਦੀ ਇੱਕ ਸੰਸਥਾ ਕੈਨਕਿਡਜ਼ ਵੱਲੋਂ ਚੰਡੀਗੜ• ਮੋਟਰ ਸਪੋਰਟਸ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਜਾਗਰੂਕਤਾ ਰੈਲੀ ਜਰੀਏ 5 ਦਿਨਾਂ 'ਚ 1300 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਰਾਜ ਦੇ 15 ਜ਼ਿਲਿ•ਆਂ ਜਾ ਕੇ ਲੋਕਾਂ ਬੱਚਿਆਂ 'ਚ ਹੋਣ ਵਾਲੇ ਕੈਂਸਰ ਰੋਗ ਪ੍ਰਤੀ ਜਾਗਰੂਕ ਕਰਨਾ ਹੈ। ਇਸ ਰੈਲੀ ਵਿੱਚ 19 ਕਾਰਾਂ ਦਾ ਕਾਫਲਾ ਹੈ, ਜਿਸ ਵਿੱਚ 59 ਵਿਅਕਤੀ ਭਾਗ ਲੈ ਰਹੇ ਹਨ ਅਤੇ ਇਸ ਕਾਫਲੇ ਵਿੱਚ 14 ਉਹ ਬੱਚੇ ਜੋ ਕੈਂਸਰ ਦੀ ਬਿਮਾਰੀ ਤੋਂ ਠੀਕ ਹੋਏ ਹਨ, 6 ਮਾਪੇ ਅਤੇ 4 ਵੱਡੇ ਉਮਰ ਦੇ ਵਿਅਕਤੀ ਜੋ ਕੈਂਸਰ ਤੋਂ ਮੁਕਤੀ ਪਾ ਚੁਕੇ ਹਨ ਸ਼ਾਮਲ ਹਨ।
ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਇਹ ਜਾਗਰੂਕਤਾ ਰੈਲੀ ਲਈ ਉਹ ਸਾਰੇ ਟੀਮ ਮੈਂਬਰਾਂ ਨੂੰ ਸ਼ਾਬਾਸ਼ ਤੇ ਵਧਾਈ ਦਿੰਦੇ ਹਨ, ਕਿਉਂਕਿ ਬਚਪਨ ਦੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਕੈਂਸਰ ਦੀ ਇਸ ਨਾਮੁਰਾਦ ਬੀਮਾਰੀ ਤੋਂ ਬਚਾਇਆ ਜਾ ਸਕੇਗਾ। ਉਨ•ਾਂ ਕਿਹਾ ਕਿ ਕੈਨਕਿਡਜ਼ ਸੰਸਥਾ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਆਪਣੇ ਆਪ 'ਚ ਖਾਸ ਹੈ ਕਿਉਂਕਿ ਇਸ ਜਾਗਰੂਕਤਾ ਰੈਲੀ ਦੌਰਾਨ ਜਿਥੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਬੱਚੇ ਨੂੰ ਇਹ ਰੋਗ ਹੋ ਜਾਂਦਾ ਹੈ ਤਾਂ ਉਸ ਦਾ ਇਲਾਜ ਕਰਕੇ ਪੂਰੀ ਤਰਾਂ ਠੀਕ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੀ ਕੈਂਸਰ ਪੀੜ•ਤ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ।
ਇਸ ਮੌਕੇ ਕੈਨਕਿਡਜ਼ ਸੰਸਥਾ ਦੀ ਸੰਸਥਾਪਕ ਅਤੇ ਚੇਅਰਪਰਸਨ ਮਿਸ ਪੂਨਮ ਬਗਾਈ ਨੇ ਦੱਸਿਆ ਕਿ ਉਹ ਖੁਦ ਕੈਂਸ਼ਰ ਦੀ ਬਿਮਾਰੀ ਤੋਂ ਪੀੜ•ਤ ਸੀ ਅਤੇ ਇਲਾਜ ਕਰਾ ਕੇ ਹੁਣ ਉਹ ਪੂਰੀ ਤਰਾਂ ਠੀਕ ਹੈ। ਉਸਨੇ ਦੱਸਿਆ ਕਿ ਉਸਨੇ ਮਹਿਸੂਸ ਕੀਤਾ ਹੈ ਕਿ ਲੋਕਾਂ 'ਚ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕਤਾ ਲਿਆਉਣ ਦੀ ਬਹੁਤ ਲੋੜ ਹੈ ਜਿਸ ਤਹਿਤ ਉਨ•ਾਂ ਦੀ ਸੰਸਥਾ ਵੱਲੋਂ ਪੰਜਾਬ 'ਚ ਇਹ ਜਾਗਰੂਕਤਾ ਮਾਰਚ ਕੱਢਿਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਉਨ•ਾਂ ਦੀ ਸੰਸਥਾ 9 ਕੈਂਸਰ ਜਾਗਰੂਕਤਾ ਪ੍ਰੋਗਰਾਮ ਕੈਂਸਰ ਸੈਂਟਰ ਸੰਗਰੂਰ ਅਤੇ ਬਠਿੰਡਾ, ਮਾਨਸਾ ਅਤੇ ਫਰੀਦਕੋਟ ਦੇ ਕਾਲਜਾਂ 'ਚ ਕਰਾ ਚੁੱਕੀ ਹੈ ਅਤੇ ਹੁਣ ਉਹ ਘੁਮਾਣ ਅਤੇ ਰੋਪੜ ਦੇ ਪਿੰਡ ਰੈਲ ਮਾਜਰਾ ਵਿਖੇ ਜਾਗਰੂਕਤਾ ਰੈਲੀ ਲੈ ਕੇ ਜਾ ਰਹੇ ਹਾਂ। ਉਨ•ਾਂ ਕਿਹਾ ਕਿ ਇਸ ਰੈਲੀ ਦੌਰਾਨ ਵਿਸ਼ੇਸ਼ ਤੌਰ 'ਤੇ ਲੋਕਾਂ 'ਚ ਬੱਚਿਆਂ ਨੂੰ ਹੋਣ ਵਾਲੇ ਕੈਂਸਰ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਪੋਸਟਰ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਸੰਸਥਾ ਦੇ ਨੁਮਾਇੰਦੇ ਨੁੱਕੜ ਨਾਟਕਾਂ, ਸੈਮੀਨਾਰਾਂ, ਜਾਗਰੂਕਤਾ ਰੈਲੀਆਂ ਦੇ ਜਰੀਏ ਲੋਕਾਂ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਕਰ ਰਹੇ ਹਨ। ਮਿਸ ਪੂਨਮ ਨੇ ਕਿਹਾ ਕਿ ਉਨ•ਾਂ ਦਾ ਸੁਪਨਾ ਪੰਜਾਬ ਨੂੰ ਕੈਂਸਰ ਮੁਕਤ ਕਰਨ ਦਾ ਹੈ। ਮਿਸ ਪੂਨਮ ਨੇ ਦੱਸਿਆ ਕਿ ਉਨ•ਾਂ ਦੀ ਸੰਸਥਾ ਵੱਲੋਂ ਕੈਂਸਰ ਪੀੜ•ਤ ਬੱਚਿਆਂ ਦੀ ਇਲਾਜ ਲਈ ਮਦਦ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਬੱਚਾ ਕੈਂਸਰ ਦੀ ਬਿਮਾਰੀ ਤੋਂ ਪੀੜ•ਤ ਹੈ ਤਾਂ ਉਸਦੇ ਮਾਪੇ ਸੰਸਥਾ ਦੀ ਹੈਲਪ ਲਾਈਨ 9953591575 ਜਾਂ 8860318880 'ਤੇ ਸੰਪਰਕ ਕਰ ਸਕਦੇ ਹਨ।
ਮਿਸ ਪੂਨਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ 'ਚ ਕੈਂਸਰ ਜਾਗਰੂਕਤਾ ਲਿਆਉਣ ਲਈ 'ਗੋ ਗੋਲਡ ਪੰਜਾਬ' ਮੁਹਿੰਮ ਤਹਿਤ ਕੈਨਕਿਡਜ਼ ਕਿਡਸਕੈਨ ਸੰਸਥਾ ਨਾਲ 5 ਸਾਲਾ ਸਮਝੌਤਾ ਪੱਤਰ ਸਾਈਨ ਕੀਤਾ ਹੈ। ਇਸ ਸਮਝੌਤੇ ਤਹਿਤ ਬੱਚਿਆਂ ਨੂੰ ਕੈਂਸਰ ਦੇ ਰੋਗ ਤੋਂ ਬਚਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।
Friday, 29 September 2017
ਡਿਪਟੀ ਕਮਿਸ਼ਨਰ ਨੇ ਕੈਂਸਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਜਾਗਰੂਕਤਾ ਰੈਲੀ ਲੋਕਾਂ ਨੂੰ ਬੱਚਿਆਂ ਦੇ ਕੈਂਸਰ ਰੋਗ ਪ੍ਰਤੀ ਕਰੇਗੀ ਜਾਗਰੂਕ ਬੱਚਿਆਂ ਦੇ ਕੈਸ਼ਰ ਰੋਗ ਦੇ ਇਲਾਜ ਲਈ ਕੈਨਕਿਡਜ਼ ਸੰਸਥਾ ਨੇ ਸ਼ੁਰੂ ਕੀਤੀ ਹੈਲਪ ਲਾਈਨ
Labels:
Public VIEWS/ Bureau
Subscribe to:
Post Comments (Atom)
No comments:
Post a Comment