Friday 22 September 2017

-ਲੋਕਾਂ ਨੂੰ ਬਿਹਤਰ ਸਿਹਲ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ -ਜ਼ਿਲ੍ਹੇ ਅੰਦਰ ਸਮੇਂ-ਸਮੇਂ 'ਤੇ ਲੋਕਾਂ ਨੂੰ ਕਰਵਾਈਆਂ ਜਾ ਰਹੀਆਂ ਹਨ ਸਿਹਲ ਸਹੂਲਤਾਂ -ਅਗਸਤ ਮਹੀਨੇ ਦੌਰਾਨ 314 ਗਰਭਵਤੀ ਔਰਤਾਂ ਦਾ ਚੈਕਅੱਪ ਕਰਵਾਇਆ ਗਿਆ -ਮੁੱਖ ਮੰਤਰੀ ਹੈਪੇਟਾਈਟਸ-ਸੀ ਰਿਲੀਫ਼ ਫੰਡ ਤਹਿਤ 884 ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ

ਮਾਨਸਾ, : ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ ਤਹਿਤ ਸਿਹਤ ਵਿਭਾਗ ਮਾਨਸਾ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਸੁਨੀਲ ਪਾਠਕ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਆਰ.ਸੀ.ਐਚ. ਪ੍ਰੋਗਰਾਮ ਤਹਿਤ ਅਗਸਤ ਮਹੀਨੇ ਦੇ ਟੀਚੇ ਮੁਕਾਬਲੇ 91 ਫੀਸਦੀ ਔਰਤਾਂ ਦਾ ਏ.ਐਨ.ਸੀ. ਚੈਕਅੱਪ ਕੀਤਾ ਗਿਆ ਅਤੇ 1003 ਔਰਤਾਂ ਦਾ ਸੰਸਥਾਗਤ ਜਣੇਪਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੀ.ਐਮ.ਐਸ.ਐਮ.ਏ. ਤਹਿਤ ਹਰ ਮਹੀਨੇ ਦੀ 9 ਤਰੀਕ ਨੂੰ ਗਰਭਵਤੀ ਔਰਤਾਂ ਦਾ ਸਪੈਸ਼ਲ ਚੈਕਅੱਪ ਕੈਂਪ ਲਗਾਤਾਰ ਲਗਾਇਆ ਜਾ ਰਿਹਾ ਹੈ, ਜਿਸ ਤਹਿਤ ਅਗਸਤ ਮਹੀਨੇ ਵਿੱਚ ਕੁੱਲ 314 ਗਰਭਵਤੀ ਔਰਤਾਂ ਦਾ ਚੈਕਅੱਪ ਕੀਤਾ ਗਿਆ।
ਡਾ. ਸੁਨੀਲ ਪਾਠਕ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਪੱਧਰ 'ਤੇ ਹਰ ਸ਼ਨੀਵਾਰ ਨੂੰ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਐਨੂਅਲ ਪਰਵੈਂਟਿਵ ਹੈਲਥ ਚੈਕਅੱਪ ਕੀਤਾ ਜਾਂਦਾ ਹੈ, ਜਿਸ ਵਿੱਚ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਅਨੀਮੀਆਂ ਅਤੇ ਕੈਂਸਰ ਦੇ ਲੱਛਣਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸ਼ੱਕੀ ਪਾਏ ਜਾਣ 'ਤੇ ਜ਼ਿਲ੍ਹਾ ਹਸਪਤਾਨ ਨੂੰ ਰੈਫਰ ਕਰਕੇ ਉਨ੍ਹਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 3115 ਵਿਅਕਤੀਆਂ ਦਾ ਚੈਕਅੱਪ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਹੈਪੇਟਾਈਟਸ-ਸੀ ਰਿਲੀਫ਼ ਫੰਡ ਤਹਿਤ ਹੁਣ ਤੱਕ ਕੁੱਲ 1945 ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 884 ਮਰੀਜ਼ਾਂ ਦਾ ਇਲਾਜ਼ ਮੁਕੰਮਲ ਹੋ ਚੁੱਕਾ ਹੈ।
ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਮਹੀਨਾ ਅਗਸਤ ਵਿੱਚ ਕੁੱਲ 28 ਵਿਅਕਤੀਆਂ ਦੇ ਚਲਾਨ ਕੱਟੇ ਗਏ ਅਤੇ 490/- ਰੁਪਏ ਦੀ ਰਾਸ਼ੀ ਜ਼ੁਰਮਾਨੇ ਵਜੋਂ ਇੱਕਤਰ ਕੀਤੀ ਗਈ। ਆਰ.ਐਨ.ਟੀ.ਸੀ.ਪੀ. ਪ੍ਰੋਗਰਾਮ ਤਹਿਤ ਅਗਸਤ ਮਹੀਨੇ ਦੌਰਾਨ ਕੁੱਲ 302 ਸ਼ੱਕੀ ਮਰੀਜ਼ਾਂ ਦੀ ਥੁੱਕ ਦੀ ਜਾਂਚ ਕੀਤੀ ਗਈ ਅਤੇ ਪਾਜੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟੇਟ ਹੈਡਕੁਆਰਟਰ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਈਗਰੇਟਰੀ ਪਲਸ ਪੋਲਿਓ ਮੁਹਿੰਮ 17 ਤੋਂ 19 ਸਤੰਬਰ 2017 ਤੱਕ ਚਲਾਈ ਗਈ ਸੀ, ਜਿਸ ਤਹਿਤ ਜ਼ਿਲ੍ਹੇ ਦੇ ਸਲੱਮ ਏਰੀਆ, ਭੱਠੇ ਅਤੇ ਸ਼ੈਲਰਾਂ ਦੇ 0 ਤੋਂ 5 ਸਾਲ ਦੇ 4142 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ

No comments:

Post a Comment