Friday, 22 September 2017

ਸਮਾਜਿਕ ਬੁਰਾਈਆਂ ’ਤੇ ਚੋੋਟ ਕਰਦੇ ਤਰਕਸ਼ੀਲ ਨਾਟਕਾਂ ’ਪ੍ਰੇਤ ਕੈਨੇਡਾ ਦੇ’ ਅਤੇ ’ਚਾਨਣ ਦੇ ਵਣਜਾਰੇ’ ਦਾ ਸਫਲ ਮੰਚਨ

ਫਰੀਦਕੋੋਟ : ਬਾਬਾ ਫਰੀਦ ਮੇਲੇ ਦੇ ਸਭਿਆਚਾਰਕ ਕੇਂਦਰ ਵਿਖੇ ਓਪਨ ਏਅਰ ਥਿਏਟਰ ਵਿੱਚ ਸਮਾਜਿਕ ਬੁਰਾਈਆਂ ’ਤੇ ਚੋੋਟ ਕਰਦੇ ਤਰਕਸ਼ੀਲ ਨਾਟਕਾਂ ’ਪ੍ਰੇਤ ਕੈਨੇਡਾ ਦੇ’ ਅਤੇ ’ਚਾਨਣ ਦੇ ਵਣਜਾਰੇ’ ਦਾ ਸਫਲ ਮੰਚਨ ਕੀਤਾ ਗਿਆ ।
ਇਸ ਮੌੌਕੇ ਮੁੱਖ ਮਹਿਮਾਨ ਦੇ ਤੌੌਰ ’ਤੇ ਡਵੀਜਨਲ ਕਮਿਸਨਰ ਸ੍ਰੀ ਸੁਮੇਰ ਸਿੰਘ ਗੁਰਜਰ ਸਾਮਿਲ ਹੋਏ ਅਤੇ ਦਰਸ਼ਕਾਂ ਵਿਚ ਬੈਠ ਕੇ ਨਾਟਕ ਦਾ ਅਨੰਦ ਮਾਣਿਆ। ਇਸ ਮੌਕੇ ਸ੍ਰੀ ਗੁਰਜਰ ਨੇ ਲੋੋਕਾਂ ਨੂੰ ਅਪੀਲ ਕੀਤੀ ਹੈ, ਕਿ ਉਹ ਆਪਣੇ ਪੱਧਰ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਪਿੰਡ ਪੱਧਰ ਤੇ ਲੋੋਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਮੁਹਿੰਮ ਛੇੜਨ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਟਕ ਮੰਡਲੀਆਂ ਦੀ ਸਹਾਇਤਾ ਨਾਲ ਲੋੋਕਾਂ ਦੇ ਸਾਹਮਣੇ ਸਮਾਜਿਕ ਕੁਰੀਤੀਆਂ ਦੇ ਮਾੜੇ ਪ੍ਰਭਾਵਾਂ ਬਾਰੇ ਨਾਟਕਾਂ ਰਾਹੀ ਤਸਵੀਰ ਪੇਸ ਕਰਨੀ ਚਾਹੀਦੀ ਹੈ ਤਾਂ ਜੋੋ ਇਨਾਂ ਬੁਰਾਈਆਂ ਦਾ ਸਮਾਜ ਵਿਚੋੋਂ ਖਾਤਮਾ ਕੀਤਾ ਜਾ ਸਕੇ ।
ਅੱਜ ਖੇਡੇ ਗਏ ਨਾਟਕ ’ਪ੍ਰੇਤ ਕੈਨੇਡਾ ਦੇ’ ਲੋਕ ਕਲਾ ਮੰਚ ਮੁੱਲਾਂਪੁਰ ਅਤੇ ਚਾਨਣ ਦੇ ਵਣਜਾਰੇ ਮਾਸ ਥਿਏਟਰ ਗਰੁੱਪ ਬੁਢਲਾਡਾ ਵੱਲੋੋਂ ਤਿਆਰ ਕੀਤਾ ਗਿਆ ਸੀ। ਇੰਨਾਂ ਨਾਟਕਾਂ ਰਾਹੀ ਇਹ ਦਿਖਾਇਆਾ ਗਿਆ ਕਿ ਸਮਾਜਿਕ ਬੁਰਾਈਆਂ ਕਿਸ ਤਰਾਂ ਪਰਿਵਾਰਾਂ ਨੂੰ ਬੁਰੀ ਤਰਾਂ ਤਬਾਹ ਕਰ ਦਿੰਦੀਆਂ ਹਨ ਅਤੇ ਅਨਪੜ ਹੋੋਣ ਕਾਰਨ ਕਿਸ ਤਰਾਂ ਲੋਕ ਵਹਿਮਾਂ ਭਰਮਾਂ ਵਿਚ ਪੈ ਕੇ ਆਪਣੀ ਸਥਿਤੀ ਨੂੰ ਬਦ ਤੋੋਂ ਬਦਤਰ ਕਰ ਲੈਂਦੇ ਹਨ।
ਅੰਤ ਵਿੱਚ ਇਹ ਨਾਟਕ ਇਹ ਸੰਦੇਸ ਦੇ ਗਏ ਕਿ ਜਿੰਦਗੀ ਵਿਚ ਪੜਾਈ ਲਿਖਾਈ ਅਤੇ ਤਰਕ ਦਾ ਕਿੰਨਾ ਮਹੱਤਵ ਹੈ ਅਤੇ ਤਰਕ ਅਧਾਰਤ ਜੀਵਨ ਜੀਣ ਵਾਲੇ ਲੋਕ ਕਦੇ ਵੀ ਕਿਸੇ ਦੇ ਝਮੇਲੇ ਵਿਚ ਨਹੀਂ ਆਉਂਦੇ ਅਤੇ ਤਰਕ ਹੀ ਖੁਸ਼ਹਾਲ ਜਿੰਦਗੀ ਦਾ ਅਧਾਰ ਹੈ।
ਇਸ ਮੌਕੇ ਜਾਦੂਗਰ ਜਗਦੇਵ ਸਿੰਘ ਨੇ ਵੀ ਵੱਖ ਵੱਖ ਕਰਤੱਵ ਦਿਖਾ ਕੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨਦੀਪ ਕੌਰ ਐਸ.ਡੀ.ਐਮ ਜੈਤੋਂ-ਕੋਟਕਪੂਰਾ, ਸ੍ਰੀ ਜਗਜੀਤ ਸਿੰਘ ਚਹਿਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ।

No comments:

Post a Comment