Friday, 22 September 2017

ਆਰ.ਟੀ.ਆਈ. 2005 ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਰਵਾਏ ਨੁੱਕੜ ਨਾਟਕ -ਪਿੰਡ ਭੁਪਾਲ, ਤਾਮਕੋਟ, ਮੱਤੀ, ਖਿੱਲਣ ਅਤੇ ਕੋਟਲਾਂ ਕਲਾਂ ਵਿਖੇ ਦਿੱਤੀ ਲੋਕਾਂ ਨੂੰ ਆਰ.ਟੀ.ਆਈ. ਸਬੰਧੀ ਜਾਣਕਾਰੀ -ਜਾਗਰੂਕਤਾ ਕੈਂਪਾਂ ਦਾ ਮੁੱਖ ਮੰਤਵ ਲੋਕਾਂ 'ਚ ਆਰ.ਟੀ.ਆਈ. ਸਬੰਧੀ ਜਾਗਰੂਕਤਾ ਪੈਦਾ ਕਰਨਾ

ਮਾਨਸਾ, : ਮਹਾਤਮਾ ਗਾਂਧੀ ਰਾਜ਼ ਲੋਕ ਪ੍ਰਸਾਸ਼ਨ ਸੰਸਥਾਨ ਚੰਡੀਗੜ੍ਹ ਦੇ ਖੇਤਰੀ ਕੇਂਦਰ ਬਠਿੰਡਾ ਵੱਲੋਂ ਸਪੈਸ਼ਲ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ ਮਗਸੀਪਾ ਸ੍ਰੀ ਸਰਵੇਸ਼ ਕੌਸ਼ਲ ਜੀ ਦੀਆਂ ਦਿਸ਼ਾ-ਨਿਰਦੇਸ਼ਾ ਅਨੁਸਾਰ ਲੋਕਾਂ ਵਿਚ ਸੂਚਨਾ ਦਾ ਅਧਿਕਾਰ ਐਕਟ-2005 ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਕੈਂਪ ਲਗਾ ਕੇ ਨੁੱਕੜ ਨਾਟਕ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਕੇਂਦਰ ਬਠਿੰਡਾ ਦੇ ਪ੍ਰੋਜੇਕਟ ਕੋਆਰਡੀਨੇਟਰ ਸ਼੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਪ੍ਰਾਪਤੀ ਅਧਿਕਾਰ ਅੇਕਟ 2005 ਨਾਗਰਿਕਾਂ ਨੂੰ ਕਿਸੇ ਵੀ ਜਨਤਕ ਅਥਾਰਟੀ ਕੋਲੋਂ ਜਾਣਕਾਰੀ ਹਾਸਿਲ ਕਰਨ ਦਾ ਅਖ਼ਤਿਆਰ ਦਿੰਦਾ ਹੈ, ਜੋ ਉਸ ਅਥਾਰਟੀ ਵੱਲੋਂ ਰੱਖੀ ਗਈ ਹੋਵੇ, ਜਾਂ ਉਸਦੇ ਕੰਟਰੋਲ ਹੇਠ ਹੋਵੇ 
ਸ਼੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਆਰ.ਟੀ.ਆਈ. ਸਬੰਧੀ ਜਾਣੂ ਕਰਵਾਉਣ ਲਈ ਮਾਨਸਾ ਜ਼ਿਲ੍ਹੇ ਦੇ 5 ਪਿੰਡਾਂ ਭੁਪਾਲ ਕਲਾਂ, ਤਾਮਕੋਟ, ਮੱਤੀ, ਖਿੱਲਣ ਅਤੇ ਕੋਟਲਾ ਕਲਾਂ ਵਿਖੇ ਨੁੱਕੜ ਨਾਟਕ ਕਰਵਾਏ ਗਏ, ਜਿਨ੍ਹਾਂ ਰਾਹੀਂ ਆਮ ਲੋਕਾਂ ਨੂੰ ਆਰ.ਟੀ.ਆਈ. ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਕੈਂਪਾਂ ਦਾ ਮੁੱਖ ਮੰਤਵ ਲੋਕਾਂ ਵਿੱਚ ਸੂਚਨਾ ਦੇ ਅਧਿਕਾਰ ਐਕਟ ਸਬੰਧੀ ਜਾਗਰੂਕਤਾ ਪੈਂਦਾ ਕਰਨੀ ਹੈ, ਤਾਂ ਜ਼ੋ ਸਰਕਾਰੀ ਤੰਤਰ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਂਦੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਚਨਾ ਪ੍ਰਾਪਤ ਕਰਨ ਲਈ ਬਿਨੈਕਾਰ ਲਈ ਆਪਣੀ ਅਰਜ਼ੀ ਦੇ ਨਾਲ ਸੂਚਨਾ ਹਿੱਤ ਨਿਰਧਾਰਤ ਫੀਸ ਵਜੋਂ ਜਨਤਕ ਅਥਾਰਟੀ ਦੇ ਲੇਖਾ ਅਫ਼ਸਰ ਨੂੰ ਅਦਾਇਗੀ ਯੋਗ 10/- ਰੁਪਏ ਦਾ ਡਿਮਾਂਡ ਡਰਾਫਟ ਜਾਂ ਬੈਂਕਰਜ਼ ਬੈਂਕ ਜਾਂ ਇੰਡੀਅਨ ਪੋਸਟਲ ਆਰਡਰ ਭੇਜਣ ਲੋੜੀਂਦਾ ਹੈ।
ਸ਼੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਆਰ.ਟੀ.ਆਈ. ਲੋਕਰਾਜ ਦੀ ਪ੍ਰਣਾਲੀ ਨੂੰ ਪ੍ਰਫੂਲਿਤ ਕਰਨ, ਭ੍ਰਿਸ਼ਟਾਚਾਰ 'ਤੇ ਨਕੇਲ ਪਾਉਣ ਅਤੇ ਜਨਤਾ ਪ੍ਰਤੀ ਸਰਕਾਰ ਅਤੇ ਉਸ ਦੀਆਂ ਕੰਮ-ਕਾਜ ਦੀਆਂ ਪ੍ਰਣਾਲੀਆਂ ਨੂੰ ਜਵਾਬਦੇਹ ਬਣਾਉਣ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ। ਇਨ੍ਹਾਂ ਕੈਂਪਾ ਦਾ ਆਯੋਜਨ ਸਬੰਧਿਤ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆਂ ਗਿਆ ਅਤੇ ਕੈਂਪ ਵਿੱਚ ਹਾਜ਼ਰ ਲੋਕਾਂ ਨੇ ਮਗਸੀਪਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

No comments:

Post a Comment