ਅੰਮ੍ਰਿਤਸਰ, -ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਨੌਜਵਾਨਾਂ ਦੀ ਫੌਜ ਵਿਚ ਬਤੌਰ ਸਿਪਾਹੀ, ਕਲਰਕ ਅਤੇ ਸਿਪਾਹੀ ਟੈਕਨੀਕਲ ਦੀ ਜੋ ਭਰਤੀ 4 ਅਕਤੂਬਰ ਤੋਂ 17 ਅਕਤੂਬਰ ਤੱਕ ਖਾਸਾ ਫੌਜੀ ਛਾਉਣੀ ਵਿਖੇ ਹੋ ਰਹੀ ਹੈ, ਲਈ ਫੌਜ ਵੱਲੋਂ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਭਰਤੀ ਡਾਇਰੈਕਟਰ ਕਰਨਲ ਬੀ ਐਸ ਸੀਵਾਚ ਨੇ ਦੱਸਿਆ ਕਿ ਉਕਤ ਦਾਖਲਾ ਕਾਰਡ ਉਮੀਦਾਵਰਾਂ ਵੱਲੋਂ ਦਿੱਤੇ ਈਮੇਲ ਉੱਤੇ 23 ਸਤੰਬਰ ਨੂੰ ਭੇਜੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਸਾਰੇ ਉਮੀਦਾਵਰ ਇਸ ਦਾਖਲਾ ਕਾਰਡ ਦਾ ਕਾਲਾ ਤੇ ਚਿੱਟਾ ਪ੍ਰਿਟ, ਜੋ ਕਿ ਚੰਗੀ ਕੁਆਲਟੀ ਵਿਚ ਹੋਏ ਨੂੰ ਨਾਲ ਲੈ ਕੇ ਫੌਜ ਦੀ ਭਰਤੀ ਲਈ ਆਉਣ। ਉਨਾਂ ਹਦਾਇਤ ਕੀਤੀ ਕਿ ਦਾਖਲਾ ਕਾਰਡ ਨੂੰ ਮੋੜਿਆ ਨਾ ਜਾਵੇ। ਉਨਾਂ ਕਿਹਾ ਕਿ ਦਾਖਲਾ ਕਾਰਡ 'ਤੇ ਦੱਸੇ ਗਏ ਸਾਰੇ ਦਸਤਾਵੇਜ ਅਸਲੀ ਅਤੇ ਫੋਟੋ ਕਾਪੀ ਦੋਵੇਂ ਤਰਾਂ ਲਿਆਂਦੇ ਜਾਣ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਭਰਤੀ ਰੈਲੀ ਦੌਰਾਨ ਉਮੀਦਵਾਰ ਨੂੰ ਮੋਬਾਈਲ ਫੋਨ ਅੰਦਰ ਲਿਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਉਮੀਦਵਾਰ ਰੈਲੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦਾ ਫੜਿਆ ਗਿਆ, ਉਸਦੀ ਭਰਤੀ ਰੱਦ ਕਰਕੇ ਬਾਹਰ ਕਰ ਦਿੱਤਾ ਜਾਵੇਗਾ।
No comments:
Post a Comment