Monday 25 September 2017

ਸਵੱਛਤਾ ਹੀ ਸੇਵਾ ਤਹਿਤ ਜ਼ਿਲਾ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੱਛਤਾ ਦੀ ਚੁਕਾਈ ਗਈ ਸਹੁੰ -15 ਸਤੰਬਰ ਤੋਂ 2 ਅਕਤੂਬਰ ਤੱਕ ਚਲਾਈ ਜਾ ਰਹੀ ਹੈ ਸਵੱਛਤਾ ਮੁਹਿੰਮ ਪੰਦਰਵਾੜੇ ਦੌਰਾਨ ਆਪਣੇ ਦਫ਼ਤਰਾਂ ਦੀ ਸਫ਼ਾਈ ਬਣਾਈ ਜਾਵੇ ਯਕੀਨੀ

ਫਰੀਦਕੋਟ,  : ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਦੀਆਂ ਹਦਾਇਤਾਂ ਤੇ 'ਸਵੱਛਤਾ ਹੀ ਸੇਵਾ' ਕੌਮੀ ਮੁਹਿੰਮ ਤਹਿਤ ਅੱਜ ਐਸ.ਡੀ.ਐਮ ਸ. ਗੁਰਜੀਤ ਸਿੰਘ ਨੇ ਜ਼ਿਲਾ ਅਧਿਕਾਰੀਆਂ/ ਕਰਮਚਾਰੀਆਂ ਨੂੰ ਅਸ਼ੋਕਾ ਚੱਕਰ ਹਾਲ ਵਿਖੇ ਸਵੱਛਤਾ ਸਬੰਧੀ ਸਹੁੰ ਚੁਕਾਈ। ਉਨਾਂ ਦੱਸਿਆ ਕਿ 15 ਸਤੰਬਰ ਤੋਂ 2 ਅਕਤੂਬਰ 2017 ਤੱਕ ਪੂਰੇ ਜ਼ਿਲੇ ਵਿੱੱਚ ਸਵੱਛਤਾ ਮੁਹਿੰਮ ਚਲਾਈ ਜਾ ਰਹੀ ਹੈ।  ਇਸ ਮੌਕੇ ਉਨਾਂ ਹਦਾਇਤ ਕੀਤੀ ਕਿ ਉਹ ਇਸ ਪੰਦਰਵਾੜੇ ਦੌਰਾਨ ਆਪਣੇ ਦਫ਼ਤਰਾਂ ਆਦਿ ਦੀ ਸਫ਼ਾਈ ਨੂੰ ਯਕੀਨੀ ਬਣਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ  ਵਿਕਾਸ ਸ੍ਰੀਮਤੀ ਮਧੂਮੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਐਸ.ਡੀ.ਐਮ ਸ. ਗੁਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲਕੇ ਸਾਫ਼ ਸੁਥਰੇ ਅਤੇ ਸਵੱਛ ਭਾਰਤ ਦੀ ਸਿਰਜਣਾ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਆਪਣੇ ਦਫ਼ਤਰਾਂ ਦਾ ਨਾ ਲੋਂੜੀਦਾ ਰਿਕਾਰਡ ਵੀ ਨਸ਼ਟ ਕੀਤਾ ਜਾਵੇ। ਉਨਾਂ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ 'ਚ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾਵੇ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਘਰਾਂ, ਸਕੂਲਾਂ, ਕਾਲਜਾਂ, ਸਿਹਤ ਕੇਂਦਰਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਜਨਤਕ ਥਾਵਾਂ 'ਤੇ ਐਨ.ਜੀ.ਓਜ਼, ਕਲੱਬਾਂ, ਸਮਾਜਿਕ ਸੰਸਥਾਵਾਂ ਦੇ ਵਲੰਟੀਅਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਫਾਈ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ, ਕੌਂਸਲਰ, ਪਿੰਡਾਂ ਦੇ ਸਰਪੰਚ, ਪੰਚ ਅਤੇ ਮੁਹੱਲਾ ਕਮੇਟੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਵੱਲੋਂ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿਸ਼ਾਂ-ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ।
ਸਵੱਛਤਾ ਦੀ ਸਹੁੰ ਚੁੱਕਣ ਵਾਲਿਆਂ 'ਚ ਵਧੀਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਮਿਸ ਅਨਾਇਤ ਗੁਪਤਾ, ਤਹਿਸੀਲਦਾਰ ਰਮੇਸ਼ ਕੁਮਾਰ ਜੈਨ,  ਬਲਜੀਤ ਕੌਰ ਡੀ ਈ ਓ (ਸੈ), ਜ਼ਿਲਾ ਗਾਈਡੈਂਸ ਕਾਂਊਂਸਲਰ ਜਸਬੀਰ ਜੱਸੀ, ਸਾਇੰਸ ਸੁਪਰਵਾਈਜ਼ਰ ਜਸਮਿੰਦਰ ਸਿੰਘ ਹਾਂਡਾਂ ਤੇ ਹੋਰ ਹਾਜ਼ਰ ਸਨ।
   

No comments:

Post a Comment