ਦੋਵੇਂ ਯੂਨੀਵਰਸਿਟੀਆਂ ਦੇ ਅਧਿਆਪਕ ਮਿਲ ਕੇ ਕਰਨਗੇ ਅਕਾਦਮਿਕ ਅਤੇ ਰਿਸਚਰ ਖੇਤਰ ‘ਤੇ ਕੰਮ
ਲੁਧਿਆਣਾ, : ਸੀਟੀ ਗਰੁੱਪ ਨੇ ਇੰਗਲੈਂਡ ਦੀ ਡਰਬੀ ਯੂਨੀਵਰਸਿਟੀ ਨਾਲ ਐਮਉਯੂ ‘ਤੇ ਕਰਾਰ ਕੀਤਾ। ਇਸ ਵਿੱਚ ਦੋਵਾਂ ਯੂਨੀਵਰਸਿਟੀ ਦੇ ਅਧਿਆਪਕ ਮਿਲ ਕੇ ਅਕਾਦਮਿਕ ਅਤੇ ਰਿਸਰਚ ਪ੍ਰੋਗਰਾਮਾ ‘ਤੇ ਹੱਥ ਅਜਮਾਉਂਣਗੇ।
ਇਸ ਮੌਕੇ ‘ਤੇ ਡਰਬੀ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਕੈਥਰੀਨ ਮਿਸ਼ੇਲ, ਇੰਨਟਰ ਨੈਸ਼ਨਲ ਅਫੇਰਸ ਦੇ ਡਾਇਰੈਕਟਰ ਸ਼੍ਰੀ ਲਿਉ ਵਰਨਿਕ ਅਤੇ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਕੈਂਪਸ ਡਾਇਰੈਕਟਰ ਡਾ. ਜੀ ਐਸ ਕਾਲਰਾ ਅਤੇ ਸੀਟੀ ਯੂਨੀਵਰਸਿਟੀ ਦੇ ਪ੍ਰੋ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਮੌਜੂਦ ਸਨ।
ਇਸ ਸਮਝੋਤੇ ‘ਤੇ ਡਰਬੀ ਯੂਨੀਵਰਸਿਟੀ ਦੀ ਪ੍ਰੋ. ਕੈਥਰੀਨ ਮਿਸ਼ੇਲ, ਇੰਨਟਰ ਨੈਸ਼ਨਲ ਅਫੇਰਸ ਦੇ ਡਾਇਰੈਕਟਰ ਸ਼੍ਰੀ ਲਿਉ ਵਰਨਿਕ ਅਤੇ ਸੀਟੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਤੋਂ ਕੈਂਪਸ ਡਾਇਰੈਕਟਰ ਡਾ. ਜੀਐਸ ਕਾਲਰਾ ਨੇ ਪ੍ਰਤੀਨਿਧੀਆਂ ਦੇ ਰੂਪ ‘ਚ ਸਮਝੋਤੇ ‘ਤੇ ਦਸਤਖ਼ਤ ਕੀਤੇ।
ਇਸ ਨਾਲ ਦੋਵੇਂ ਸੰਸਥਾਵਾਂ ਖੋਜ ਕਾਰਜ, ਖੋਜ ਪ੍ਰਾਜੈਕਟ, ਐਚਆਰਡੀ ਪ੍ਰੋਗਰਾਮ, ਅਕਾਦਮਿਕ ਖੇਤਰ, ਵਿਦਿਆਰਥੀਆਂ ਨੂੰ ਟ੍ਰੇਨਿੰਗ ਅਤੇ ਫੈਕਲਟੀ ਐਕਸਚੇਂਜ ਆਦਿ ਕਈ ਖੇਤਰਾਂ ‘ਤੇ ਕੰਮ ਕਰਨਗੇ।
ਡਰਬੀ ਯੂਨੀਵਰਸਿਟੀ ਦੀ ਉਪ ਕੁਲਪਤੀ ਨੇ ਕਿਹਾ ਕਿ ਦੋਵਾਂ ਯੂਨੀਵਰਸਿਟੀ ਆਪਸ ‘ਚ ਇਸ ਕਰਾਰ ਰਾਹੀ ਇੱਕ ਦੂਜੇ ਦੀ ਸਿੱਖਆ ਪ੍ਰਣਾਲੀ ਨੂੰ ਜਾਣ ਸਕਣਗੇ। ਉਨਾਂ ਕਿਹਾ ਕਿ ਭਾਰਚ ਵਿੱਚ ਰਿਸਰਚ ਕਰਨ ਲਈ ਬਹੁਤ ਵੱਡੀ ਫੀਲਡ ਹੈ। ਜੋ ਕਿ ਬਰਡੀ ਯੂਨੀਵਰਸਿਟੀ ਅਤੇ ਸੀਟੀ ਗਰੁੱਪ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੋਵੇਗੀ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਡਰਬੀ ਯੂਨੀਵਰਸਿਟੀ ਤੋਂ ਆਏ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ। ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸਮਝੋਤੇ ਨਾਲ ਦੋਵਾਂ ਯੂਨੀਵਰਿਸਟੀ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪਧੱਰ ‘ਤੇ ਸਿਖਣ ਨੂੰ ਮਿਲੇਗਾ ਅਤੇ ਇੱਕ ਦੂਸਰੇ ਦੇ ਸੰਸਕ੍ਰਿਤੀ ਨੂੰ ਜਾਨਣ ਦਾ ਮੌਕਾ ਪ੍ਰਾਪਤ ਹੋਵੇਗਾ।
No comments:
Post a Comment