Monday 25 September 2017

ਸਵੱਛ ਭਾਰਤ ਅਤੇ ਭਰੂਣ ਹੱਤਿਆ ਰੋਕਣ ਲਈ ਅੱਗੇ ਆਈਆਂ ਵਿਦਿਆਰਥਣਾਂ - ਕੰਪਨੀ ਬਾਗ ਤੋਂ ਕੱਢੀ ਜਾਗਰੂਕਤਾ ਰੈਲੀ - ਡਿਪਟੀ ਕਮਿਸ਼ਨਰ ਨੇ ਝਾੜੂ ਮਾਰ ਕੇ ਦਿੱਤਾ ਜਿਲਾ ਵਾਸੀਆਂ ਨੂੰ ਸਫਾਈ ਦਾ ਸੱਦਾ

ਅੰਮ੍ਰਿਤਸਰ, 25 ਸਤੰਬਰ : ਸਵੱਛ ਭਾਰਤ ਦੇ ਹੱਕ ਵਿੱਚ ਅਤੇ ਭਰੂਣ ਹੱਤਿਆ ਦੇ ਵਿਰੋਧ ਵਿੱਚ ਲੋਕਾਂ ਨੂੰ ਸੁਚੇਤ ਕਰਨ ਲਈ ਅੱਜ  ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕੰਪਨੀ ਬਾਗ ਤੋਂ ਜਾਗਰੂਕਤਾ ਰੈਲੀ ਕੱਢੀ ਜਿਸ ਨੂੰ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸਕੂਲਾਂ ਦੀਆਂ ਬੱਚੀਆਂ ਨੂੰ ਸੰਬੋਧਨ ਕਰਦਿਆ ਸ: ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਔਰਤ ਦਾ ਵੱਡਾ ਯੋਗਦਾਨ ਹੈ ਅਤੇ ਔਰਤਾਂ ਦੀ ਸਹਾਇਤਾ ਤੋਂ ਬਿਨਾਂ ਸੁੰਦਰ ਸਮਾਜ ਦੀ  ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ•ਾਂ ਕਿਹਾ ਕਿ ਇਕ ਔਰਤ ਦੇ ਪੜ•ਨ ਲਿਖਣ ਅਤੇ ਸਮਾਜ ਦੇ ਹਾਣੀ ਹੋਣ ਨਾਲ ਦੋ ਘਰਾਂ ਦਾ ਕਲਿਆਣ ਹੋ ਜਾਂਦਾ ਹੈ।
ਉਨ•ਾਂ ਪੁੱਤਰਾਂ ਦੀ ਆਸ ਵਿੱਚ ਲੜਕੀਆਂ ਨਾਲ ਵਿਤਕਰਾ ਕਰਨ ਵਾਲੇ ਮਾਪਿਆਂ ਨੂੰ ਸੁਚਤੇ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਘਰ, ਕੌਮ ਅਤੇ ਦੇਸ਼ ਦਾ ਭਲਾ ਚਾਹੁੰਦੇ ਹਨ ਤਾਂ ਉਹ ਲੜਕੀਆਂ ਨੂੰ ਬਰਾਬਰ ਦੇ ਮੌਕੇ ਦੇਣ ਤਾਂ ਜੋ ਉਹ ਵੀ ਦੇਸ਼ ਦੇ ਯੋਗਦਾਨ ਵਿੱਚ ਆਪਣਾ ਹਿੱਸਾ ਪਾ ਸਕਣ।
ਸਵੱਛ ਭਾਰਤ ਦੀ ਗੱਲ ਕਰਦੇ ਸ: ਸੰਘਾ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖ ਕੇ ਅਸੀਂ ਜਿੱਥੇ ਦੇਸ਼ ਨੂੰ ਸੁੰਦਰ ਬਣਾਉਣ ਵਿਚ ਯੋਗਦਾਨ ਪਾ ਸਕਦੇ ਹਾਂ ਉਥੇ ਕਈ ਭਿਆਨਕ ਬਿਮਾਰੀਆਂ ਤੋਂ ਬੱਚ ਸਕਦੇ ਹਾਂ। ਉਨ•ਾਂ ਇਸ ਮੌਕੇ ਝਾੜੂ ਫੇਰ ਕੇ ਜਿਲ•ੇ ਵਾਸੀਆਂ ਨੂੰ ਸਫ਼ਾਈ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਮੈਂ ਸਫ਼ਾਈ ਦੇ ਕੰਮ ਵਿੱਚ ਲੱਗੇ ਉਨ•ਾਂ ਲੋਕਾਂ ਦੀ ਕਦਰ ਕਰਦਾ ਹਾਂ ਜਿਨਾ ਸਦਕਾ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਰਹਿੰਦਾ ਹੈ। ਉਨ•ਾਂ ਕਿਹਾ ਕਿ ਅਜਿਹੇ ਲੋਕ ਵਧਾਈ ਦੇ ਪਾਤਰ ਹਨ ਜੋ ਕਿ ਸਾਡੇ ਚੁਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣਾ ਫਰਜ਼ ਨਿਭਾ ਰਹੇ ਹਨ।
ਇਸ ਮੌਕੇ ਹਾਲ ਹੀ ਵਿੱਚ ਕਮਰਸ਼ਿਅਲ ਪਾਇਲਟ ਬਣੀ ਅਨੁਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜਿਲ•ਾ ਪ੍ਰਸਾਸ਼ਨ ਵਲੋਂ ਸ: ਸੰਘਾ ਨੇ ਉਨ•ਾਂ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਤ ਕੀਤਾ।  ਅਨੁਪ੍ਰੀਤ ਕੌਰ ਨੇ ਲੜਕੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਮਿਹਨਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਿਲ•ਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਸ: ਜਸਬੀਰ ਸਿੰਘ ਗਿੱਲ, ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

No comments:

Post a Comment