ਲੁਧਿਆਣਾ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਲੁਧਿਆਣਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਸਵੱਛਤਾ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ, ਜਿਸ ਤਹਿਤ ਹੁਣ ਤੱਕ 16 ਲੱਖ ਤੋਂ ਵਧੇਰੇ ਲੋਕਾਂ ਤੱਕ ਸਿੱਧਾ ਰਾਬਤਾ ਕੀਤਾ ਜਾ ਚੁੱਕਾ ਹੈ। ਇਸੇ ਮੁਹਿੰਮ ਤਹਿਤ ਵਿਸ਼ੇਸ਼ ਉਪਰਾਲਾ ਕਰਦਿਆਂ ਬੀਤੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਿੰਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਵਿਖੇ ਗਤੀਵਿਧੀਆਂ ਕੀਤੀਆਂ ਗਈਆਂ, ਜਿਨ•ਾਂ ਨੂੰ ਭਾਰੀ ਸਫ਼ਲਤਾ ਪ੍ਰਾਪਤ ਹੋਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਇਸ ਵਿਸ਼ੇਸ਼ ਮੁਹਿੰਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰੀਬ 250 ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ। ਗੈਰ ਸਰਕਾਰੀ ਸੰਗਠਨ ਟਾਟਾ ਟਰੱਸਟ ਦੇ ਸਹਿਯੋਗ ਨਾਲ ਹਸਤਾਖ਼ਰ ਮੁਹਿੰਮ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਹਸਤਾਖ਼ਰ ਕੀਤੇ ਅਤੇ ਸਵੱਛਤਾ ਹੀ ਸੇਵਾ ਮਾਰਚ ਵਿੱਚ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਰੰਗਾਰੰਗ ਗਤੀਵਿਧੀਆਂ (ਭੰਡ, ਗੀਤ, ਸੰਗੀਤ, ਵਾਰਤਾਲਾਪ ਅਤੇ ਹੋਰ ਮਾਧਿਅਮਾਂ) ਰਾਹੀਂ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕੀਤਾ ਗਿਆ।
ਉਨਾਂ ਕਿਹਾ ਕਿ ਇਸ ਦੌਰਾਨ ਮੌਕੇ 'ਤੇ ਹਾਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ। ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਸ੍ਰ. ਜਸਵਿੰਦਰ ਭੱਲਾ ਵੱਲੋਂ ਲੋਕਾਂ ਨੂੰ ਸਵੱਛਤਾ ਸੰਬੰਧੀ ਸਹੁੰ ਵੀ ਚੁਕਾਈ। ਸਹੁੰ ਚੁੱਕਣ ਵਾਲਿਆਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬੀ. ਐੱਸ. ਢਿੱਲੋਂ, ਸੀਨੀਅਰ ਫੈਕਲਟੀ ਮੈਂਬਰ, ਲੋਕ ਗਾਇਕ ਕਰਮਜੀਤ ਸਿੰਘ ਲਲਤੋਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗਡਵਾਸੂ ਦੇ ਵਿਸ਼ੇਸ਼ ਸੰਪਰਕ ਸਾਧਨਾਂ ਰਾਹੀਂ 14.5 ਲੱਖ ਲੋਕਾਂ ਤੱਕ ਸਵੱਛਤਾ ਦਾ ਸੁਨੇਹਾ ਇੱਕੋ ਸਮੇਂ ਭੇਜਿਆ ਗਿਆ। ਇਸੇ ਤਰਾਂ ਟਾਟਾ ਟਰੱਸਟ ਦੇ ਮਾਧਿਅਮ ਰਾਹੀਂ 1.4 ਲੱਖ ਲੋਕਾਂ ਨਾਲ ਰਾਬਤਾ ਕੀਤਾ ਗਿਆ।
ਸ੍ਰੀ ਅਗਰਵਾਲ ਨੇ ਇਸ ਵਿਸ਼ੇਸ਼ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ 'ਤੇ ਦੋਵੇਂ ਯੂਨੀਵਰਸਿਟੀਆਂ ਦੀ ਸਾਰੀ ਫੈਕਲਟੀ, ਟਾਟਾ ਟਰੱਸਟ, ਡਾ. ਤੇਜਿੰਦਰ ਸਿੰਘ ਰਿਆੜ ਅਤੇ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਲੋਕਾਂ ਤੱਕ ਸਵੱਛਤਾ ਦਾ ਸੁਨੇਹਾ ਪਹੁੰਚਾਉਣ ਦੀ ਇਸ ਵੱਡੀ ਗਤੀਵਿਧੀ ਨਾਲ ਯਕੀਨੀ ਤੌਰ 'ਤੇ ਸਫ਼ਲਤਾ ਮਿਲੀ ਹੈ। ਜਿਸ ਨਾਲ ਸਮਾਜ ਨੂੰ ਵੱਡਾ ਲਾਭ ਮਿਲੇਗਾ। ਸ੍ਰੀ ਅਗਰਵਾਲ ਨੇ ਵਚਨਬੱਧਤਾ ਪ੍ਰਗਟਾਈ ਕਿ ਇਸ ਸਵੱਛ ਅਤੇ ਸਵੱਸਥ ਪੰਜਾਬ ਮੁਹਿੰਮ ਨੂੰ ਲੋਕ ਮੁਹਿੰਮ ਬਣਾਇਆ ਜਾਵੇਗਾ।
No comments:
Post a Comment