Tuesday 19 September 2017

ਖੰਨਾ ਪੁਲਿਸ ਵੱਲੋਂ 68 ਲੱਖ ਰੁਪਏ ਦੀ ਪੁਰਾਣੀ ਕਰੰਸੀ ਸਮੇਤ 4 ਕਾਬੂ -ਇੱਕ ਹੋਰ ਮਾਮਲੇ ਵਿੱਚ 18 ਕਿੱਲੋ ਭੁੱਕੀ ਚੂਰਾ ਸਮੇਤ 2 ਪੁਲਿਸ ਅੜਿੱਕੇ

ਖੰਨਾ - ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ, ਜਦੋਂ ਮਿਤੀ 18.09.17 ਨੂੰ ਸ਼੍ਰੀ ਰਵਿੰਦਰਪਾਲ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਆਈ) ਖੰਨਾ ਅਤੇ ਸ਼੍ਰੀ ਰਛਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਪਾਇਲ ਦੇ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਸਮੇਤ ਸਿਪਾਹੀ ਮੁਹੰਮਦ ਰਿਜ਼ਵਾਨ, ਸਿਪਾਹੀ ਹਰਮਨ ਸਿੰਘ, ਸਿਪਾਹੀ ਸੁਖਜੀਤ ਸਿੰਘ, ਪੀ.ਐਚ.ਜੀ ਗੁਰਪ੍ਰੀਤ ਸਿੰਘ ਦੇ ਟੀ-ਪੁਆਇੰਟ ਬਰਮਾਲੀਪੁਰ ਰੋਡ ਪਾਇਲ ਸਪੈਸ਼ਲ ਨਾਕਾਬੰਦੀ ਕਰ ਰਹੇ ਸੀ ਤਾਂ ਵਕਤ ਕਰੀਬ 09:00 ਵਜੇ ਰਾਤ ਇੱਕ ਗੱਡੀ ਨੰਬਰ ਪੀ.ਬੀ-10-ਡੀ.ਈ-7006 ਮਾਰਕਾ ਐਸ.ਐਕਸ-4 ਜੈਡ.ਡੀ.ਆਈ ਬੀਜਾ ਸਾਇਡ ਵੱਲੋਂ ਆਈ ਜਿਸ ਵਿੱਚ ਚਾਰ ਵਿਅਕਤੀ ਸਵਾਰ ਸਨ।
ਗੱਡੀ ਚਾਲਕ ਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮਾਡਲ ਟਾਊਨ ਐਕਸਟੇਸ਼ਨ ਏ ਬਲਾਕ ਲੁਧਿਆਣਾ ਦੀ ਤਲਾਸ਼ੀ ਕਰਨ 'ਤੇ ਉਸਦੀ ਪੈਂਟ ਵਿੱਚੋਂ ਚਾਰ ਲੱਖ ਰੂਪੈ ਦੀ ਕਰੰਸੀ ਬ੍ਰਾਮਦ ਹੋਈ। ਡਰਾਇਵਰ ਸੀਟ ਦੇ ਨਾਲ ਵਾਲੀ ਸੀਟ ਪਰ ਬੈਠੇ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 56 ਸ਼ਿਵਾਨੀ ਨਗਰ ਲੁਧਿਆਣਾ ਦੇ ਬੈਗ ਵਿੱਚੋਂ 28 ਲੱਖ ਰੂਪੈ ਦੀ ਕਰੰਸੀ ਬ੍ਰਾਮਦ ਹੋਈ ਅਤੇ ਪਿਛਲੀ ਸੀਟ ਉਪਰ ਬੈਠੇ ਰਣਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਵਿਜੈ ਨਗਰ ਖੰਨਾ ਬੈਗ ਵਿੱਚੋਂ 24 ਲੱਖ ਰੂਪੈ ਦੀ ਪੁਰਾਣੀ ਕਰੰਸੀ ਬ੍ਰਾਮਦ ਹੋਈ ਅਤੇ ਨਾਲ ਬੈਠੇ ਦਿਨੇਸ਼ ਕੁਮਾਰ ਜੈਨ ਪੁੱਤਰ ਸੁਭਾਸ਼ ਕੁਮਾਰ ਜੈਨ ਵਾਸੀ ਡਾਬਾ ਰੋਡ ਲੁਧਿਆਣਾ ਤੋਂ 12 ਲੱਖ ਰੂਪੈ ਦੀ ਪੁਰਾਣੀ ਕਰੰਸੀ ਬ੍ਰਾਮਦ ਹੋਈ।ਸ੍ਰੀ ਮਾਹਲ ਨੇ ਦੱਸਿਆ ਕਿ ਉਕਤ ਸਾਰੇ ਵਿਅਕਤੀ ਇਸ ਸੰੰਬੰਧੀ ਕੋਈ ਵੀ ਦਸਤਾਵੇਜ਼ ਨਹੀਂ ਪੇਸ਼ ਨਹੀ ਕਰ ਸਕੇ।ਜਿੰਨ•ਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇੰਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅੱਜ ਥਾਣਾ ਦੋਰਾਹਾ ਦੀ ਪੁਲਿਸ ਪਾਰਟੀ ਜਿਸ ਵਿੱਚ ਸਹਾਇਕ ਥਾਣੇਦਾਰ ਅਵਤਾਰ ਸਿੰਘ, ਹੌਲਦਾਰ ਹਰਨੇਕ ਸਿੰਘ, ਹੌਲਦਾਰ ਸੁਰਜੀਤ ਸਿੰਘ, ਸਿਪਾਹੀ ਦਵਿੰਦਰ ਸਿੰਘ, ਸਿਪਾਹੀ ਨਵਜੀਤ ਸਿੰਘ ਨੇ ਟੀ-ਪੁਆਇੰਟ ਬਿਸ਼ਨਪੁਰਾ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੈਕਿੰਗ ਦੌਰਾਨ ਸ਼ੱਕੀ ਵਾਹਨਾਂ ਦੇ ਵਕਤ ਕਰੀਬ 01:00 ਪੀ.ਐਮ ਇਕ ਟਰੱਕ ਦੱਸ ਟਾਇਰੀ ਨੰਬਰ ਪੀ.ਬੀ-13-ਐਕਸ-8117 ਦੋਰਾਹਾ ਵੱਲੋਂ ਆਇਆ। ਜਿਸ ਵਿੱਚ ਦੋ ਵਿਅਕਤੀ ਟਰੱਕ ਡਰਾਇਵਰ ਜਿੰਦਰ ਸਿੰਘ ਪੁੱਤਰ ਨਾਹਰ ਸਿੰਘ ਜੱਟ ਵਾਸੀ ਘੁਡਾਣੀ ਕਲਾਂ ਅਤੇ ਕੇਵਲ ਸਿੰਘ ਪੁੱਤਰ ਨਾਹਰ ਸਿੰਘ ਜੱਟ ਵਾਸੀ ਘੁੰਡਾਣੀ ਕਲਾਂ ਸਨ। ਟਰੱਕ ਦੀ ਤਲਾਸ਼ੀ ਕਰਨ ਤੇ ਡਰਾਇਵਰ ਦੀ ਪਿਛਲੀ ਸੀਟ ਤੋਂ 18 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਇਸ ਭੁੱਕੀ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 159 ਮਿਤੀ 19.07.17 ਅ/ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਂ ਨੇ ਪੁੱਛਗਿੱਛ ਪਰ ਦੱਸਿਆ ਕਿ ਉਹ ਇਹ ਭੁੱਕੀ ਸਸਤੇ ਭਾਅ ਵਿੱਚ ਬੰਗਾਲ ਤੋਂ ਲਿਆ ਕੇ ਮਹਿੰਗੇ ਭਾਅ ਵਿੱਚ ਵੇਚਦੇ ਹਨ। ਜਿੰਨਾਂ ਪਾਸੋਂ ਪੁੱਛਗਿੱਛ ਜਾਰੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

No comments:

Post a Comment