ਦੇਸ਼ ਭਰ ’ਚੋਂ ਆਏ ਪਿ੍ਰੰਟਰਜ਼ ਨੂੰ ਪੰਜਾਬ ਦੀ ਅਮੀਰ ਵਿਰਾਸਤ ਦੇ ਦਰਸ਼ਨ ਕਰਨ ਦਾ ਦਿੱਤਾ ਸੁਨੇਹਾ
ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪਿ੍ਰਟਰਜ਼ ਵੱਲੋਂ ਅੰਮਿ੍ਰਤਸਰ ਵਿਖੇ ਗਵਰਨਿੰਗ ਕੌਂਸਲ ਦੀ ਮੀਟਿੰਗ
ਅੰਮਿ੍ਰਤਸਰ, - ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਦੇਸ਼ ਦੀ ਪਿ੍ਰਟਿੰਗ ਇੰਡਸਟਰੀ ਨੂੰ ਤਾਕਤਵਰ ਇੰਡਸਟਰੀ ਦੱਸਦਿਆਂ ਕਿਹਾ ਹੈ ਕਿ ਇਹ ਇੰਡਸਟਰੀ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ’ਚ ਸਹਾਈ ਹੋਈ ਹੈ। ਉਨਾਂ ਕਿਹਾ ਕਿ ਡਿਜ਼ੀਟਲਾਈਜ਼ੇਸ਼ਨ ਦੇ ਇਸ ਯੁੱਗ ਵਿੱਚ ਵੀ ਪਿ੍ਰੰਟਿਗ ਸਮਗਰੀ ਦਾ ਸਥਾਨ ਘੱਟ ਨਹੀਂ ਹੋਇਆ ਸਗੋਂ ਅਜੋਕੇ ਸਮੇਂ ’ਚ ਪਿ੍ਰਟਿੰਗ ਦੇ ਖੇਤਰ ’ਚ ਵਿਕਾਸ ਦੀਆਂ ਹੋਰ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਅੰਮਿ੍ਰਤਸਰ ਵਿਖੇ ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪਿ੍ਰਟਰਜ਼ ਵੱਲੋਂ ਕਰਾਈ ਗਈ ਸਲਾਨਾ 237ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ। ਇਸ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਦੇਸ਼ ਭਰ ’ਚੋਂ 300 ਦੇ ਕਰੀਬ ਪਿ੍ਰਟਿੰਗ ਇੰਡਸਟਰੀ ਦੇ ਨੁਮਾਇੰਦੇ ਭਾਗ ਲੈ ਰਹੇ ਸਨ।
ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਕਿਹਾ ਕਿ ਪਿ੍ਰਟਿੰਗ ਤਕਨੌਲੋਜੀ ਦੀ ਕਾਢ ਮਨੁੱਖੀ ਜੀਵਨ ਵਿੱਚ ਵੱਡੀ ਘਟਨਾ ਸੀ ਅਤੇ ਇਸ ਇੰਡਸਟਰੀ ਦਾ ਮਨੁੱਖੀ ਜੀਵਨ ਦੇ ਵਿਕਾਸ ’ਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਭਰ ’ਚ 2.50 ਲੱਖ ਤੋਂ ਵੱਧ ਪਿ੍ਰਟਿੰਗ ਪ੍ਰੈਸਾਂ ਹਨ ਅਤੇ ਇਸ ਖੇਤਰ ਨਾਲ ਜੁੜੇ ਲੱਖਾਂ ਲੋਕ ਆਪਣੀ ਰੋਜ਼ੀ ਰੋਟੀ ਸਫਲਤਾ ਨਾਲ ਕਮਾ ਰਹੇ ਹਨ। ਉਨਾਂ ਕਿਹਾ ਕਿ ਭਾਂਵੇ ਸਮੇਂ ਦੇ ਨਾਲ ਪਿ੍ਰਟਿੰਗ ਉਦਯੋਗ ’ਚ ਵੀ ਮਸ਼ੀਨੀਕਰਨ, ਆਟੋਮੇਸ਼ਨ ਅਤੇ ਡਿਜ਼ੀਟਲਾਈਜੇਸ਼ਨ ਕਰਕੇ ਵੱਡੀਆਂ ਤਬਦੀਲੀਆਂ ਵਾਪਰੀਆਂ ਹਨ ਪਰ ਇਸ ਉਦਯੋਗ ਨੇ ਹਰ ਚਣੌਤੀ ਨੂੰ ਸਵੀਕਾਰ ਕਰਕੇ ਆਪਣੀ ਨਿਵੇਕਲੀ ਪਛਾਣ ਕਾਇਮ ਰੱਖੀ ਹੈ।
ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪਿ੍ਰਟਰਜ਼ ਵੱਲੋਂ ਪਿ੍ਰਟਿੰਗ ਇੰਡਸਟਰੀ ਨੂੰ ਪ੍ਰਫੂਲਤ ਕਰਨ ਲਈ ਕੀਤੇ ਜਾ ਰਹੇ ਯਤਨਾ ਦੀ ਸਰਾਹਨਾ ਕਰਦਿਆਂ ਰਾਜਪਾਲ ਸ੍ਰੀ ਬਦਨੌਰ ਨੇ ਕਿਹਾ ਕਿ ਅਜਿਹੇ ਯਤਨਾ ਨਾਲ ਦੇਸ਼ ’ਚ ਪਿ੍ਰਟਿੰਗ ਉਦਯੋਗ ਨਵੀਆਂ ਉਚਾਈਆਂ ਨੂੰ ਛੂਹੇਗਾ। ਉਨਾਂ ਕਿਹਾ ਕਿ ਫੈਡਰੇਸ਼ਨ ਵੱਲੋਂ ਪਿ੍ਰਟਿੰਗ ਤਕਨੌਲੋਜੀ ਦੇ ਖੇਤਰ ਦੀ ਪੜਾਈ ਲਈ ਦਿੱਤੀ ਜਾ ਰਹੀ ਸਕਾਲਰਸ਼ਿਪ ਦਾ ਘੇਰਾ ਵਧਾ ਕੇ ਵੱਧ ਤੋਂ ਵੱਧ ਲੜਕੀਆਂ ਨੂੰ ਵੀ ਇਸਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਲੜਕੀਆਂ ਵੀ ਇਸ ਖੇਤਰ ’ਚ ਹੋਰ ਅੱਗੇ ਆ ਸਕਣ। ਜੀ.ਐਸ.ਟੀ. ਬਾਰੇ ਬੋਲਦਿਆਂ ਸੂਬੇ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਕਿਹਾ ਕਿ ਵਿਕਸਤ ਭਾਰਤ ਬਣਾਉਣ ਲਈ ਜੀ.ਐਸ.ਟੀ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਜੀ.ਐਸ.ਟੀ. ਨਵੀਂ ਸੋਚ ਅਤੇ ਨਵੀ ਟੈਕਸ ਨੀਤੀ ਹੈ ਜਿਸਦੇ ਲਾਗੂ ਹੋਣ ਨਾਲ ਭਾਰਤ ਨਿਸ਼ਚੇ ਹੀ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਹਾਸਲ ਕਰੇਗਾ। ਇਸ ਮੌਕੇ ਸ੍ਰੀ ਬਦਨੌਰ ਨੇ ਦੇਸ਼ ਭਰ ਤੋਂ ਆਏ ਡੈਲੀਗੇਟਸ ਦਾ ਪੰਜਾਬ ਆਉਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੀ ਅੰਮਿ੍ਰਤਸਰ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਇਥੇ ਦੇ ਹੋਰ ਧਾਰਮਿਕ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਵੀ ਜਰੂਰ ਕਰਕੇ ਜਾਣ।
ਇਸ ਮੌਕੇ ਹਿੰਦ ਸਮਾਚਾਰ ਪੱਤਰ ਸਮੂਹ ਦੇ ਮੁੱਖ ਸੰਪਾਦਕ ਅਤੇ ਜਲੰਧਰ ਪਿ੍ਰੰਟਿਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਚੋਪੜਾ ਨੇ ਪਿ੍ਰਟਿੰਗ ਖੇਤਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੇਂ ਦੇ ਨਾਲ ਪਿ੍ਰਟਿੰਗ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀਆਂ ਹੋਈਆਂ ਹਨ। ਆਪਣੇ ਤਜ਼ਰਬੇ ਬਾਰੇ ਬੋਲਦਿਆਂ ਉਨਾਂ ਦੱਸਿਆ ਕਿ ਕਿਵੇਂ ਉਨਾਂ ਨੇ ਪੁਰਾਣੀਆਂ ਮਸ਼ੀਨਾਂ ਰਾਹੀਂ ਆਪਣੀ ਅਖਬਾਰ ਦੀ ਛਪਾਈ ਕੀਤੀ ਅਤੇ ਫਿਰ ਨਵੀਂ ਤਕਨੌਲੋਜੀ ਨੂੰ ਅਪਣਾਉਂਦਿਆਂ ਕਿਵੇਂ ਸਮੇਂ ਦੇ ਹਾਣੀ ਬਣੇ। ਸ੍ਰੀ ਚੋਪੜਾ ਨੇ ਕਿਹਾ ਕਿ ਪਿ੍ਰਟਿੰਗ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਭਾਰਤ ’ਚ ਇਸ ਉਦਯੋਗ ਆਪਣੀ ਖਾਸ ਪਹਿਚਾਨ ਰੱਖਦਾ ਹੈ। ਉਨਾਂ ਕਿਹਾ ਕਿ ਪਹਿਲਾਂ ਪਿ੍ਰਟਿੰਗ ਇੰਡਸਟਰੀ ਦੀਆਂ ਮਸ਼ੀਨਾਂ ਸਮੇਤ ਬਹੁਤ ਸਾਰਾ ਲੋੜੀਂਦਾ ਸਮਾਨ ਬਾਹਰਲੇ ਦੇਸ਼ਾਂ ਤੋਂ ਮੰਗਾਉਣਾ ਪੈਂਦਾ ਸੀ ਪਰ ਹੁਣ ਸਭ ਕੁਝ ਭਾਰਤ ਵਿੱਚ ਹੀ ਬਣਨ ਲੱਗ ਪਿਆ ਹੈ। ਉਨਾਂ ਕਿਹਾ ਆਪਣੀ ਮਿਹਤਨ ਦੇ ਬਲਬੂਤੇ ’ਤੇ ਭਾਰਤੀ ਪਿ੍ਰਟਰਜ਼ ਨੇ ਪੂਰੀ ਦੁਨੀਆਂ ’ਚ ਆਪਣੀ ਖਾਸ ਪਹਿਚਾਣ ਬਣਾਈ ਹੈ।
ਇਸ ਤੋਂ ਪਹਿਲਾਂ ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪਿ੍ਰਟਰਜ਼ ਦੇ ਪ੍ਰਧਾਨ ਕਮਲ ਚੋਪੜਾ ਨੇ ਇਸ ਉਦਯੋਗ ਬਾਰੇ ਵਿਸਥਾਰ ਵਿੱਚ ਦੱਸਿਆ। ਉਨਾਂ ਕਿਹਾ ਕਿ ਦੇਸ਼ ਭਰ ਵਿੱਚ ਪਿ੍ਰਟਿੰਗ ਉਦਯੋਗ 25 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ’ਚ ਰੁਜ਼ਗਾਰ ਦੇ ਰਿਹਾ ਹੈ। ਉਨਾਂ ਕਿਹਾ ਕਿ ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪਿ੍ਰਟਰਜ਼ ਦੇਸ਼ ਭਰ ਦੇ ਪਿ੍ਰੰਟਰਜ਼ ਨੂੰ ਇੱਕ ਮੰਚ ’ਤੇ ਇਕੱਠੇ ਕਰਕੇ ਇਸ ਖੇਤਰ ਨੂੰ ਹੋਰ ਪ੍ਰਫੂਲਤ ਕਰਨ ਦੇ ਯਤਨ ਕਰ ਰਿਹਾ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਦੀ ਮੇਕ ਇੰਨ ਇੰਡੀਆ ਮੁਹਿੰਮ ਤਹਿਤ ਪਿ੍ਰਟਿੰਗ ਇੰਡਸਟਰੀ ਵੱਲੋਂ ਪਿ੍ਰੰਟ ਇੰਨ ਇੰਡੀਆ ਮੁਹਿੰਮ ਚਲਾਈ ਗਈ ਹੈ। ਇਸ ਮੌਕੇ ਉਨਾਂ ਪਿ੍ਰਟਿੰਗ ਉਦਯੋਗ ਨੂੰ ਪੇਸ਼ ਆ ਰਹੀਆਂ ਚਣੌਤੀਆਂ ਤੇ ਮੁਸ਼ਕਲਾਂ ਬਾਰੇ ਵੀ ਖੁੱਲ ਕੇ ਦੱਸਿਆ। ਸ੍ਰੀ ਚੋਪੜਾ ਨੇ ਦੱਸਿਆ ਕਿ ਫੈਡਰੇਸ਼ਨ ਦੀ ਇਹ 237ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਹੈ ਅਤੇ ਹਰ ਸਾਲ ਫੈਡਰੇਸ਼ਨ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਕੱਲ ਨੂੰ ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪਿ੍ਰਟਰਜ਼ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ।
ਇਸ ਮੌਕੇ ਪਿ੍ਰਟਿੰਗ ਖੇਤਰ ’ਚ ਉੱਘਾ ਯੋਗਦਾਨ ਪਾਉਣ ਵਾਲੀਆਂ ਤਿੰਨ ਹਸਤੀਆਂ ਡਾ. ਅੰਜਨ ਕੁਮਾਰ ਬਰਾਲ, ਪ੍ਰੋ. ਡਾ. ਰਜਿੰਦਰ ਕੁਮਾਰ ਅਨਾਇਤ ਅਤੇ ਜਰਮਨੀ ਦੀ ਵਸਨੀਕ ਮਿਸ ਜੈਸਮੀਨ ਐਬਟ ਨੂੰ ਰਾਜਪਾਲ ਸ੍ਰੀ ਭਦਨੌਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸੇ ਦੌਰਾਨ ਫੈਡਰੇਸ਼ਨ ਵੱਲੋਂ ਸ੍ਰੀ ਭਦਨੌਰ ਦਾ ਸਨਮਾਨ ਕੀਤਾ ਗਿਆ ਅਤੇ ਫੈਡਰੇਸ਼ਨ ਦੇ ਮੈਂਬਰ ਰਜਿੰਦਰ ਕੁਮਾਰ ਜੈਨ ਵੱਲੋਂ ਸ੍ਰੀ ਭਗਵਤ ਗੀਤਾ ਦੀ ਕਾਪੀ ਸ੍ਰੀ ਭਦਨੌਰ ਨੂੰ ਭੇਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰ. ਕਮਲਦੀਪ ਸਿੰਘ ਸੰਘਾ, ਡੀ.ਸੀ.ਪੀ. ਸ. ਅਮਰੀਕ ਸਿੰਘ ਪਵਾਰ, ਦਾ ਐਸੋਸੀਏਸ਼ਨ ਪਿ੍ਰਟਰਜ਼ ਬਟਾਲਾ ਦੇ ਪ੍ਰਧਾਨ ਹਰਬਖਸ਼ ਸਿੰਘ, ਬਰਿੰਦਰ ਸਿੰਘ, ਅਸ਼ਵਨੀ ਗੁਪਤਾ, ਅਜੇ ਸੇਠ, ਲੋਕੇਸ਼ ਸਹਿਗਲ, ਰਵੀ ਮਹਾਜਨ ਪਠਾਨਕੋਟ, ਗਗਨਦੀਪ ਸਿੰਘ ਲੁਧਿਆਣਾ ਤੋਂ ਇਲਾਵਾ ਵੱਡੀ ਗਿਣਤੀ ’ਚ ਪਿ੍ਰਟਿੰਗ ਇੰਡਸਟਰੀ ਦੇ ਨੁਮਾਇੰਦੇ ਹਾਜ਼ਰ ਸਨ।
No comments:
Post a Comment