Tuesday, 19 September 2017

ਮਾਝੇ ਦੇ ਨੌਜਵਾਨਾਂ ਦੀ ਫੌਜ ਵਿੱਚ ਭਰਤੀ ਲਈ ਰੈਲੀ 4 ਅਕਤੂਬਰ ਤੋਂ - ਡਿਪਟੀ ਕਮਿਸ਼ਨਰ ਆਨਲਾਈਨ ਰਜਿਸਟਰੇਸ਼ਨ ਜਾਰੀ

ਅੰਮ੍ਰਿਤਸਰ, - ਮਾਝੇ ਦੇ ਨੌਜਵਾਨ ਜੋ ਕਿ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਵਸਨੀਕ ਹਨ ਦੀ ਫੌਜ ਵਿਚ ਬਤੌਰ ਸਿਪਾਹੀ, ਕਲਰਕ ਅਤੇ ਸਿਪਾਹੀ ਟੈਕਨੀਕਲ ਦੀ ਭਰਤੀ 4 ਅਕਤੂਬਰ ਤੋਂ 17 ਅਕਤੂਬਰ ਤੱਕ ਖਾਸਾ ਫੌਜੀ ਛਾਉਣੀ ਵਿਖੇ ਹੋ ਰਹੀ ਹੈ। ਜਿਸ ਲਈ ਫੌਜ ਦੀ ਵੈਬਸਾਈਟ www.joinindianarmy.nic.in ਉੱਪਰ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਉਮਦੀਵਾਰਾਂ ਨੂੰ ਭਰਤੀ ਦਾ  ਦਿਨ ਈਮੇਲ ਉੱਤੇ ਭੇਜਿਆ ਜਾਣਾ ਹੈ ਅਤੇ ਉਹ ਈਮੇਲ ਉੱਤੇ ਆਏ ਦਾਖਲਾ ਕਾਰਡ ਦਾ ਪ੍ਰਿੰਟ ਅਤੇ ਹੋਰ ਜ਼ਰੂਰੀ ਦਸਤਾਵੇਜ ਲੈ ਕੇ ਹੀ ਭਰਤੀ ਵਿਚ ਪਹੁੰਚਣ।
ਉਨ•ਾਂ ਦੱਸਿਆ ਕਿ ਸਿਪਾਹੀ ਲਈ  1 ਅਕਤੂਬਰ 1996 ਤੋਂ 1 ਅਪ੍ਰੈਲ 2000 ਤੱਕ ਪੈਦਾ ਹੋਏ ਨੌਜਵਾਨ ਜਿਨ•ਾਂ ਨੇ ਦਸਵੀਂ 45 ਪ੍ਰਤੀਸ਼ਤ ਅੰਕਾਂ ਨਾਲ ਜਾਂ ਪਲਸ ਟੂ ਹਰੇਕ ਵਿਸ਼ੇ ਵਿਚੋਂ 33 ਪ੍ਰਤੀਸ਼ਤ ਨੰਬਰ ਲੈ ਕੇ ਕੀਤੀ ਹੋਵੇ, ਉਹ ਭਰਤੀ ਲਈ ਯੋਗ ਹਨ। ਉਨ•ਾਂ ਦਾ ਕੱਦ 170 ਸੈ:ਮੀ:, ਭਾਰ 50 ਕਿਲੋ, ਛਾਤੀ 77 ਸੈਮੀ: ਹੋਣਾ ਚਾਹੀਦਾ ਹੈ।
ਸ: ਸੰਘਾ ਨੇ ਦੱਸਿਆ ਕਿ ਸਿਪਾਹੀ ਕਲਰਕ ਅਤੇ ਸਿਪਾਹੀ ਤਕਨੀਕੀ ਵਰਗ ਲਈ 1 ਅਕਤੂਬਰ 2017 ਤੱਕ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਦੇ ਨੌਜਵਾਨ ਭਰਤੀ ਲਈ ਯੋਗ ਹਨ। ਉਨ•ਾਂ ਦੱਸਿਆ ਕਿ ਕਲਰਕ ਲਈ ਕੱਦ ਘੱਟੋ-ਘੱਟ 162 ਸੈਮੀ: ਅਤੇ ਤਕਨੀਕੀ ਵਰਗ ਲਈ 170 ਸੈਮੀ: ਲਿਆ ਜਾਵੇਗਾ। ਉਨ•ਾਂ ਨੌਜਵਾਨਾਂ ਨੂੰ ਇਸ ਭਰਤੀ ਲਈ ਤਿਆਰੀ ਦੀ ਅਪੀਲ ਕਰਦੇ ਕਿਹਾ ਕਿ ਉਹ ਫੌਜ ਦੀ ਵੈਬਸਾਈਨ ਤੋਂ ਸਾਰੀਆਂ ਸ਼ਰਤਾਂ ਅਤੇ ਯੋਗਤਾਵਾਂ ਧਿਆਨ ਨਾਲ ਪੜ• ਲੈਣ। ਉਨ•ਾਂ ਦੱਸਿਆ ਕਿ ਫੌਜ ਦੀ ਲੋੜ ਅਨੁਸਾਰ ਸਾਰੇ ਉਮੀਦਵਾਰ 12 ਪਾਸਪੋਰਟ ਸਾਈਜ ਫੋਟੋਆਂ, ਸਿੱਖ ਉਮੀਦਵਾਰ 12 ਪਾਸਪੋਰਟ ਸਾਈਜ ਫੋਟੋ ਪੱਗ ਨਾਲ ਅਤੇ 12 ਬਿਨਾਂ ਪੱਗ ਤੋਂ ਨਾਲ ਲੈ ਕੇ ਆਉਣ, ਇਸ ਤੋਂ ਇਲਾਵਾ ਸਾਰੇ ਇੱਛੁਕ ਨੌਜਵਾਨ ਜਨਮ ਦਾ ਸਬੂਤ ਦਰਸ਼ਾਉਦੇ ਸਰਟੀਫਿਕੇਟ, ਯੋਗਤਾ ਸਰਟੀਫਿਕੇਟ, ਜਾਤ ਬਾਰੇ ਸਰਟੀਫਿਕੇਟ, ਸਕੂਲ ਵਲੋਂ ਚਾਲ-ਚਲਨ ਸਰਟੀਫਿਕੇਟ, ਰੈਜੀਡੈਂਸ ਸਰਟੀਫਿਕੇਟ, ਸਰਪੰਚ ਜਾਂ ਜਿਲ•ਾ ਪ੍ਰਸਾਸ਼ਨ ਵਲੋਂ ਜਾਰੀ ਕੀਤਾ ਨਾ ਵਿਆਹੇ ਹੋਣ ਦਾ ਸਰਟੀਫਿਕੇਟ ਜੋ ਛੇ ਮਹੀਨੇ ਤੋਂ ਪੁਰਾਣਾ ਨਾ ਹੋਵੇ ਨਾਲ ਲੈ ਕੇ ਆਉਣ। ਉਨ•ਾਂ ਦੱਸਿਆ ਕਿ ਐਨ.ਸੀ.ਸੀ ਦੇ ਸਰਟੀਫਿਕੇਟ ਦੇ ਹੋਲਡਰਾਂ, ਆਈ ਟੀ ਆਈ, ਕੰਪਿਊਟਰ ਕੋਰਸ, ਪਾਲੀਟੈਕਨੀਕ ਅਤੇ ਟਾਈਪ ਦਾ ਕੋਰਸ ਵਾਲੇ ਨੌਜਵਾਨ ਨੂੰ ਬੋਨਸ ਅੰਕ ਦਿੱਤੇ ਜਾਣਗੇ। ਇਸਤੋਂ ਇਲਾਵਾ ਰਾਜ, ਰਾਸਟਰ ਅਤੇ ਅੰਤਰਰਾਸ਼ਟਰੀ ਪੱਦਰ ਉੱਤੇ ਖੇਡਾਂ ਵਿੱਚ ਪਹਿਲੀਆਂ ਦੋ ਥਾਵਾਂ ਉੱਤੇ ਰਹਿਣ ਵਾਲੇ ਨੌਜਵਾਨਾਂ ਨੂੰ ਵਾਧੂ ਅੰਕ ਮਿਲਣਗੇ।

No comments:

Post a Comment