Saturday 16 September 2017

ਪੰਜਾਬ ਸਰਕਾਰ ਵੱਲੋਂ ਕੌਮੀ ਝੰਡੇ ਦੇ ਮਾਣ-ਸਨਮਾਨ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਸਰਕਾਰ ਵੱਲੋਂ ਕੌਮੀ ਝੰਡੇ ਦੇ ਮਾਣ-ਸਨਮਾਨ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਵਿਚ ਝੰਡੇ ਦੀ ਵਰਤੋਂ, ਫਹਿਰਾਉਣ, ਦੂਜੇ ਦੇਸ਼ਾਂ ਦੇ ਝੰਡੇ ਨਾਲ ਲਾਉਣ ਅਤੇ ਝੰਡੇ ਨੂੰ ਸਲਾਮੀ ਦੇਣ ਸਮੇਂ ਧਿਆਨ ਵਿਚ ਰੱਖਣਯੋਗ ਗੱਲਾਂ ਸ਼ਾਮਲ ਹਨ। ਫਲੈਗ ਕੋਡ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਹੋਣ 'ਤੇ ਸਬੰਧਤ ਅਧਿਕਾਰੀ/ਵਿਅਕਤੀਆਂ/ਸੰਗਠਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
          ਮਹੱਤਵਪੂਰਣ ਦਿਵਸਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਡਾਂ ਮੌਕੇ ਕਾਗਜ਼ ਦੇ ਬਣੇ ਝੰਡਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ ਅਤੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਪੂਰੇ ਮਾਣ-ਸਨਮਾਨ ਨਾਲ ਝੰਡੇ ਨੂੰ ਨਸ਼ਟ ਕੀਤੇ ਜਾਣ ਦੀਆਂ ਹਦਾਇਤਾਂ ਹਨ। ਅਜਿਹਾ ਇਸ ਲਈ ਜ਼ਰੂਰੀ ਹੈ ਤਾਂ ਜੋ ਸਮਾਗਮ ਵਾਲੀ ਥਾਂ 'ਤੇ ਜਗ੍ਹਾਂ-ਜਗ੍ਹਾਂ ਝੰਡਿਆਂ ਨੂੰ ਜ਼ਮੀਨ 'ਤੇ ਨਾ ਸੁੱਟ ਕੇ ਉਸ ਦੇ ਨਿਰਾਦਰ ਤੋਂ ਬਚਿਆ ਜਾ ਸਕੇ।

No comments:

Post a Comment