Sunday, 17 September 2017

ਸੀਟੀ ਯੂਨੀਵਰਸਿਟੀ ਦੀ ਫਰੈਸ਼ਰਸ ਪਾਰਟੀ ‘ਚ ਆਤਮਾ  ਮਿਸ ਅਤੇ ਵਿਕਰਮ ਮਿਸਟਰ ਸੀਟੀਯੂ ਚੁਣੇ ਗਏ ਵਿਦਿਆਰਥੀਆਂ ਨੇ ਸਕਿਟ, ਸਿੰਗਿੰਗ, ਗੀਤਾਂ ਦਾ ਅਖਾਡ਼ਾ, ਗਿੱਧਾ ਅਤੇ ਮਾਡਲਿੰਗ ਕਰ  ਸਭ ਦਾ ਕੀਤਾ ਮਨੋਰੰਜਨ

ਲੁਧਿਆਣਾ : ਸੀਟੀ ਯੂਨੀਵਰਸਿਟੀ ਲੁਧਿਆਨਾ ਕੈਂਪਸ ਵਿਖੇ ਫਰੈਸ਼ਰਸ ਫਿਏਸਟਾ 2017 ਪਾਰਟੀ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ, ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ ਚੰਨੀ, ਪ੍ਰੋ ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ, ਫੈਕਲਟੀ ਅਤੇ ਸਟਾਫ਼ ਹਾਜ਼ਰ ਸਨ।

ਇਸ ਸਮਾਗਮ ‘ਚ ਇੱਕ ਹਜ਼ਾਰ ਤੋਂ ਵੀ ਵੱਧ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ।  ਜਿਸ ਵਿੱਚ ਵਿਦਿਆਰਥੀਆਂ ਨੇ ਭਗਡ਼ਾਂ, ਮਲਵਈ ਗਿੱਧਾ, ਸਕਿਟ, ਸਿੰਗਿੰਗ, ਗੀਤਾਂ ਦਾ ਅਖਾਡ਼ਾ, ਸੋਲੋ ਡਾਂਸ ਅਤੇ ਗਰੁੱਪ ਡਾਂਸ ਕਰ ਸਭ ਦਾ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਮਾਡਲਿੰਗ ਕਰ ਰੈਂਪ ਤੇ ਜਲਵੇ ਵੀ ਬਿਖੇਰੇ । ਇਸ ਵਿੱਚ ਆਤਮਾ ਨੂੰ ਮਿਸ ਅਤੇ ਵਿਕਰਮ ਨੂੰ ਮਿਸਟਰ ਸੀਟੀਯੂ ਸਹਿਤ ਸਤਨਾਮ ਸਿੰਘ ਅਤੇ ਪ੍ਰੀਤੀਕਾ ਨੂੰ ਪਹਿਲਾ ਰਨਰਅਪ ਅਤੇ ਸਰਬਜੀਤ ਅਤੇ ਗੁਰਲੀਨ ਕੌਰ ਨੂੰ ਦੂਜਾ ਰਨਰਅਪ ਚੁਣਿਆ ਗਿਆ। ਵਿਦਿਆਰਥੀਆਂ ਨੇ ਆਪਣੇ ਹੁਨਰ ਨਾਲ ਸਭ ਦਾ ਮਨ ਮੋਹ ਲਿਆ ਸੀ ਅਤੇ ਸਭ ਦੇ ਪੈਰ ਥਿਰਕਣ ਲੱਗ ਪਏ ਸੀ।ਸੀਟੀ ਯੂਨੀਵਰਸਿਟੀ ਦੇ ਪ੍ਰੋ. ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ ਨਵੇਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਵਿੱਚ ਧਿਆਨ ਦੇ ਕੇ ਪਡ਼ਨ ਦੀ ਨਸੀਹਤ ਦਿੱਤੀ ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸੀਟੀ ਗਰੁੱਪ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਹੀ ਨਹੀਂ, ਬਲਕਿ ਉਨਾਂ  ਨੂੰ ਇੰਡਸਟ੍ਰੀ ਦੇ ਮਤਾਬਕ ਤਿਆਰ ਕਰਦੀ ਹੈ, ਜਿਸ ਨਾਲ ਉਨਾਂ  ਨੂੰ ਭਵਿੱਖ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ. ਚੰਨੀ ਨੇ ਨਵੇਂ ਵਿਦਿਆਰਥੀਆਂ ਦੇ ਭਵਿੱਖ ਲਈ ਸ਼ੂਭਕਾਮਨਾਵਾਂ ਦਿੱਤੀਆਂ।

No comments:

Post a Comment