Saturday 9 September 2017

ਕੋਈ ਵੀ ਜਣੇਪਾ ਘਰ ਵਿੱਚ ਨਾ ਹੋਵੇ- ਸ੍ਰੀਮਤੀ ਸੁਰਭੀ ਮਲਿਕ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ

-ਜਣੇਪੇ ਦੌਰਾਨ ਜੱਚਾ ਬੱਚਾ ਦੀ ਦੇਖ਼ਭਾਲ ਲਾਜ਼ਮੀ ਬਣਾਉਣ ਦੀ ਹਦਾਇਤ
- 17 ਤੋਂ 21 ਸਤੰਬਰ ਤੱਕ ਜ਼ਿਲੇ ਵਿੱਚ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ
ਲੁਧਿਆਣਾ, - ਜ਼ਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਹੋਈ। ਜਿਸ ਵਿੱਚ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਜ਼ਿਲਾ ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ, ਡੀ.ਐਮ.ਸੀ. ਬੇਅੰਤ ਕੌਰ ਜ਼ਿਲੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰ, ਅਰਬਨ ਪੀ.ਐਚ.ਸੀ. ਦੇ ਮੈਡੀਕਲ ਅਫਸਰ, ਸੀ.ਡੀ.ਪੀ.ਓ. ਰੁਪਿੰਦਰ ਕੌਰ ਸ਼ਾਮਿਲ ਸਨ।
ਮੀਟਿੰਗ ਦੌਰਾਨ ਸ੍ਰੀਮਤੀ ਮਲਿਕ ਨੇ ਕਿਹਾ ਕਿ ਕੋਈ ਵੀ ਜਨੇਪਾ ਘਰ ਵਿੱਚ ਨਹੀਂ ਹੋਣਾ ਚਾਹੀਦਾ ਸਾਰੇ ਜਨੇਪੇ ਹਸਪਤਾਲ ਵਿੱਚ ਹੋਣੇ ਚਾਹੀਦੇ ਹਨ ਤੇ ਸਾਰੇ ਬੱਚਿਆਂ ਨੂੰ ਸਾਰੇ ਟੀਕੇ ਲੱਗਣੇ ਚਾਹੀਦੇ ਹਨ। ਗਰਭਵਤੀ ਮਾਵਾਂ ਦੀ ਦੇਖਭਾਲ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੀਆਂ ਮਾਵਾਂ ਨੂੰ ਹਸਪਤਾਲ ਵਿੱਚ ਖੁਰਾਕ ਤੇ ਜੇ.ਐਸ.ਵਾਈ. ਦੀ ਬਣਦੀ ਸਹਾਇਤਾ ਦਿੱਤੀ ਜਾਵੇ। ਬੱਚੀ ਭਰੂਣ ਹੱਤਿਆ ਨੂੰ ਰੋਕਿਆ ਜਾਵੇ।
ਜ਼ਿਲਾ ਟੀਕਾਕਰਨ ਅਫ਼ਸਰ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇੱਕ ਤੋਂ ਪੰਜ ਸਾਲ ਦੇ ਸਾਰੇ ਬੱਚਿਆਂ ਨੂੰ ਪਲਸ ਪੋਲੀਓ ਦੌਰਾਨ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ, ਜੋ ਮਿਤੀ 17 ਤੋਂ 21 ਸਤੰਬਰ, 2017 ਤੱਕ ਇਹ ਜ਼ਿਲੇ ਵਿੱਚ ਸਾਰੇ ਸ਼ਹਿਰਾਂ ਤੇ ਪਿੰਡਾਂ, ਭੱਠਿਆਂ, ਫੈਕਟਰੀਆਂ, ਝੁੱਗੀਆਂ ਵਿੱਚ ਵੀ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੀਟਿੰਗ ਵਿੱਚ ਡੀ.ਐਮ.ਸੀ., ਸੀ.ਐਮ.ਸੀ. ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ।

No comments:

Post a Comment