Thursday 7 September 2017

ਪੰਜਾਬ ਦੇ 200 ਨੌਜਵਾਨਾਂ ਦਾ ਮਨਾਲੀ ਵਿਖੇ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਸ਼ੁਰੂ -ਪੰਜਾਬ ਸਰਕਾਰ ਵੱਲੋਂ ਹਰ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ-ਲੋਟੇ

ਲੁਧਿਆਣਾ,-ਸੂਬੇ ਦੇ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਥਾਂ-ਥਾਂ 'ਤੇ ਵਿਸ਼ੇਸ਼ ਟਰੇਨਿੰਗ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਇਸੇ ਲੜੀ ਤਹਿਤ ਪੰਜਾਬ ਯੁਵਕ ਸੇਵਾਵਾਂ ਵਿਭਾਗ ਵੱਲੋਂ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਦਾ ਆਯੋਜਨ ਮਨਾਲੀ (ਹਿਮਾਚਲ ਪ੍ਰਦੇਸ਼) ਨੇੜੇ ਇਤਿਹਾਸਕ ਅਸਥਾਨ ਨਗਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੈਂਪ 15 ਸਤੰਬਰ, 2017 ਤੱਕ ਚੱਲੇਗਾ, ਜਿਸ ਵਿੱਚ ਪੰਜਾਬ ਭਰ ਤੋਂ ਯੂਥ ਕਲੱਬਾਂ ਦੇ ਲਗਭਗ 200 ਨੌਜਵਾਨ ਸ਼ਾਮਿਲ ਹੋਏ ਹਨ।
ਇਸ ਕੈਂਪ ਵਿੱਚ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਜਿੱਥੇ ਲੈਕਚਰ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉੱਥੇ ਹੀ ਨੌਜਵਾਨਾਂ ਨੂੰ ਹਾਈਕਿੰਗ ਟ੍ਰੇਨਿੰਗ ਅਤੇ ਮਨਾਲੀ ਵਰਗੀਆਂ ਰਮਣੀਕ ਥਾਵਾਂ ਦਾ ਸੈਰ-ਸਪਾਟਾ ਵੀ ਕਰਵਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਨਗਰ ਦੀ ਇਤਿਹਾਸਕ ਥਾਵਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਅਜਿਹੇ ਗੁਣਾਂ ਨਾਲ ਸਰਸ਼ਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਉਹ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਪੂਰਨ ਸੰਜੀਦਗੀ ਨਾਲ ਮੁਕਾਬਲਾ ਕਰ ਸਕਣ।
ਇਸ ਕੈਂਪ ਵਿੱਚ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਆਉਣ-ਜਾਣ, ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਸਾਰੀਆਂ ਸਹੂਲਤਾਂ ਮੁਫਤ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੈਂਪ ਦਾ ਉਦਘਾਟਨ ਕੈਂਪ ਕੋਆਰਡੀਨੇਟਰ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਵੱਲੋਂ ਕੀਤਾ ਗਿਆ। ਉਨਾਂ ਨਾਲ ਡਾ. ਦਿਲਵਰ ਸਿੰਘ, ਸ੍ਰ. ਗੁਰਕਰਨ ਸਿੰਘ, ਸ੍ਰ. ਰਘਬੀਰ ਸਿੰਘ, ਸੁਖਬੀਰ ਸਿੰਘ, ਸ੍ਰ. ਸਤਿਗੁਰ ਸਿੰਘ, ਸ੍ਰ. ਸਹਿਦੇਵ ਸਿੰਘ, ਸ੍ਰ. ਮੇਜਰ ਪ੍ਰਦੀਪ ਸਿੰਘ ਅਤੇ ਸ੍ਰੀ. ਅਨਿਲ ਕੁਮਾਰ ਅਤੇ ਸ੍ਰ. ਜਸਬੀਰ ਸਿੰਘ ਬਤੌਰ ਟੀਮ ਮੈਂਬਰ ਵੱਖ-ਵੱਖ ਸੇਵਾਵਾਂ ਨਿਭਾਅ ਰਹੇ ਹਨ।

No comments:

Post a Comment