ਅੰਮਿ੍ਰਤਸਰ : ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਹਾਲ ਹੀ ਵਿੱਚ ਬਲੂ ਵੇਲ ਕੰਪਿਊਟਰ ਗੇਮਜ਼ ਸਬੰਧੀ ਹੋਈ ਦੁਰਘਟਨਾ ਦੇ ਸਾਹਮਣੇ ਆਉਣ ਤੇ ਜਿਲੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਪੱਤਰ ਲਿੱਖ ਕੇ ਇਸ ਖੇਡ ਦੇ ਘਿਨੌਣੇ ਪੱਖ ਨੂੰ ਬੱਚਿਆਂ ਅਤੇ ਮਾਪਿਆਂ ਨਾਲ ਸਾਂਝੇ ਕਰਨ ਦੀ ਹਦਾਇਤ ਕੀਤੀ ਹੈ। ਉਨਾਂ ਸਪੱਸ਼ਟ ਕੀਤਾ ਹੈ ਕਿ ਮੋਬਾਇਲ ਫੋਨ ਅਤੇ ਕੰਪਿਊਟਰ ਉੱਤੇ ਗੇਮਾਂ ਖੇਡਦੇ ਬੱਚਿਆਂ ਉੱਤੇ ਵੱਧ ਨਜ਼ਰ ਰੱਖੀ ਜਾਵੇ ਅਤੇ ਉਨਾਂ ਦੇ ਮਾਪਿਆਂ ਨੂੰ ਇਸ ਖੇਡ ਨਾਲ ਬੱਚਿਆਂ ਉੱਤੇ ਪੈਣ ਵਾਲੇ ਮਾਨਸਿਕ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਵੇ। ਉਨਾਂ ਕਿਹਾ ਕਿ ਜਿਹੜੇ ਬੱਚੇ ਘਰਾਂ ਵਿੱਚ ਇੰਟਰਨੈਟ ਦੀ ਵਰਤੋਂ ਕਰਦੇ ਹਨ ਉਨਾਂ ਉਪਰ ਮਾਪੇ ਵੱਧ ਨਜ਼ਰ ਰੱਖਣ। ਜਦੋਂ ਬੱਚਾ ਇਕਲਾ ਰਹਿਣ ਨੂੰ ਤਰਜੀਹ ਦਿੰਦਾ ਹੈ ਜਾਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਹੈ ਤਾਂ ਉਸ ਉੱਤੇ ਪੈਹਿਰਾ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਇਸ ਖੇਡ ਵਿੱਚ ਪੈਣ ਵਾਲੇ ਬੱਚੇ ਮਾਨਸਿਕ ਤੌਰ ’ਤੇ ਗੁੰਮਰਾਹ ਹੋ ਜਾਂਦੇ ਹਨ। ਉਹ ਅਕਸਰ ਬੇਚੈਨ ਰਹਿੰਦੇ ਹਨ, ਰਾਤ ਨੂੰ ਉੱਠ ਕੇ ਇਕੱਲੇ ਵਿੱਚ ਘੁੰਮਦੇ ਹਨ ਅਤੇ ਉੱਚੀਆਂ ਬਿਲਡਿੰਗਾਂ ਉੱਤੇ ਚੜਨ ਦਾ ਯਤਨ ਕਰਦੇ ਹਨ ਜਾਂ ਅਜਿਹੇ ਔਖੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਨਾਂ ਦੀ ਉਮਰ ਨਾਲ ਮੇਲ ਨਹੀਂ ਖਾਂਦੇ। ਉਨਾਂ ਕਿਹਾ ਜਦੋਂ ਬੱਚੇ ਅਜਿਹੀ ਹਰਕਤ ਕਰਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਬਲੂ ਵੇਲ ਗੇਮਜ਼ ਦੀ ਗਿ੍ਰਫ਼ਤ ਵਿਚ ਹਨ।
No comments:
Post a Comment