ਲੁਧਿਆਣਾ, - ਭਾਰਤੀ ਬਾਲ ਭਲਾਈ ਕੌਂਸਲ (ਇੰਡੀਅਨ ਕੌਂਸਲ ਫਾਰ ਚਾਈਲਡ ਵੈੱਲਫੇਅਰ) ਵੱਲੋਂ ਸਾਲ 2017 ਲਈ ਰਾਸ਼ਟਰੀ ਬਹਾਦਰੀ ਪੁਰਸਕਾਰਾਂ (ਅਵਾਰਡਜ਼) ਲਈ ਯੋਗ ਬਾਲ ਉਮੀਦਵਾਰਾਂ (ਉਮਰ 6 ਤੋਂ 18 ਸਾਲ) ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਬਾਲ ਭਲਾਈ ਕੌਂਸਲ, ਪੰਜਾਬ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤੀ ਬਾਲ ਭਲਾਈ ਕੌਂਸਲ ਵੱਲੋਂ ਇਹ ਪੁਰਸਕਾਰ ਉਨਾਂ ਬੱਚਿਆਂ ਨੂੰ ਦਿੱਤੇ ਜਾਂਦੇ ਹਨ, ਜੋ ਮੁਸ਼ਕਿਲ ਸਮੇਂ ਦਾ ਆਪਣੀ ਬਹਾਦਰੀ ਅਤੇ ਸਿਆਣਪ ਨਾਲ ਮੁਕਾਬਲੇ ਕਰਕੇ ਮਿਸਾਲ ਪੈਦਾ ਕਰਦੇ ਹਨ। ਇਸ ਪੁਰਸਕਾਰ ਵਿੱਚ ਤਮਗਾ, ਪ੍ਰਸੰਸਾ ਪੱਤਰ, ਨਕਦ ਇਨਾਮੀ ਰਾਸ਼ੀ ਅਤੇ ਹੋਰ ਉਤਸ਼ਾਹਵਰਧਕ ਤੋਹਫ਼ੇ ਪ੍ਰਦਾਨ ਕੀਤੇ ਜਾਂਦੇ ਹਨ। ਉਦਾਹਰਨ ਵਜੋਂ ਕਿਸੇ ਬੱਚੇ ਵੱਲੋਂ ਕਿਸੇ ਖ਼ਤਰੇ ਦੀ ਘੜੀ ਦਾ ਮੁਕਾਬਲਾ ਕੀਤਾ ਹੋਵੇ ਜਾਂ ਕਿਸੇ ਸਮਾਜਿਕ ਬੁਰਾਈ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੋਵੇ। ਉਪਰੋਕਤ ਘਟਨਾ ਜਾਂ ਬਹਾਦਰੀ 1 ਜੁਲਾਈ, 2016 ਤੋਂ 30 ਜੂਨ, 2017 ਦੇ ਦਰਮਿਆਨ ਦੀ ਹੋਣੀ ਚਾਹੀਦੀ ਹੈ ਅਤੇ ਬਾਲ ਦੀ ਉਮਰ 6 ਤੋਂ 18 ਸਾਲ ਵੀ ਘਟਨਾ ਵਾਲੇ ਦਿਨ ਦੀ ਮੰਨੀ ਜਾਵੇਗੀ।
ਸ੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਯੋਗ ਬਾਲ ਉਮੀਦਵਾਰ ਇਸ ਸੰਬੰਧੀ ਅਰਜ਼ੀ ਫਾਰਮ ਭਾਰਤੀ ਬਾਲ ਭਲਾਈ ਕੌਂਸਲ ਦੇ ਵੱਖ-ਵੱਖ ਦਫ਼ਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਇਹ ਅਰਜੀ ਫਾਰਮ ਲੋੜੀਂਦੇ ਦਸਤਾਵੇਜ਼ ਨਾਲ ਲਗਾਉਣ ਤੋਂ ਬਾਅਦ ਮਿਤੀ 25 ਸਤੰਬਰ, 2017 ਤੱਕ ਬਾਲ ਭਲਾਈ ਕੌਂਸਲ, ਪੰਜਾਬ, ਤੀਜੀ ਮੰਜਿਲ, ਕਰੁਣਾ ਸਦਨ, ਸੈਕਟਰ-11-ਬੀ, ਚੰਡੀਗੜ• ਵਿਖੇ ਪੁੱਜ ਜਾਣੇ ਚਾਹੀਦੇ ਹਨ।
ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਈਮੇਲ cwcpunjab@yahoo.com 'ਤੇ ਭੇਜ ਕੇ ਜਾਂ ਫਿਰ ਵੈੱਬਸਾਈਟ www.cwcpunjab.org 'ਤੇ ਲਾਗਇੰਨ ਕਰਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜ਼ਿਲਾ ਬਾਲ ਭਲਾਈ ਕੌਂਸਲ ਦੇ ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅਰਜ਼ੀ ਫਾਰਮ ਨਾਲ ਘਟਨਾ ਦੀ ਪ੍ਰਮਾਣਿਕਤਾ ਸੰਬੰਧੀ ਸਬੂਤ ਜਿਵੇਂ ਕਿ ਅਖ਼ਬਾਰਾਂ ਦੀ ਕਟਿੰਗਜ਼, ਐੱਫ. ਆਈ. ਆਰ., ਘਟਨਾ ਦੀ ਤਸਦੀਕ ਅਤੇ ਜਨਮ ਮਿਤੀ ਦਾ ਸਬੂਤ ਲਗਾਉਣਾ ਜ਼ਰੂਰੀ ਹੋਵੇਗਾ। ਸ੍ਰੀ ਅਗਰਵਾਲ ਨੇ ਕਿਹਾ ਕਿ ਇਨਾਂ ਪੁਰਸਕਾਰਾਂ ਨਾਲ ਦੇਸ਼ ਦੇ ਹੋਰ ਬੱਚਿਆਂ ਨੂੰ ਵੀ ਬਹਾਦਰੀ ਅਤੇ ਸਾਹਸ ਦੇ ਸਿਰ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਸੇਧ ਮਿਲੇਗੀ।
Thursday, 7 September 2017
ਰਾਸ਼ਟਰੀ ਬਹਾਦਰੀ ਪੁਰਸਕਾਰਾਂ ਲਈ ਸਾਹਸੀ ਬੱਚਿਆਂ ਤੋਂ ਅਰਜ਼ੀਆਂ ਮੰਗੀਆਂ
Labels:
Public VIEWS/Arun Kaushal
Subscribe to:
Post Comments (Atom)
No comments:
Post a Comment