Thursday 14 September 2017

ਰੁੱਖ ਲਗਾਓ ਮੁਹਿੰਮ ਦੇ ਤਹਿਤ ਜ਼ਿਲਾ ਕਚਹਿਰੀਆਂ ਅੰਮਿ੍ਰਤਸਰ ਦੇ ਕੋਰਟ ਕੰਪਲੈਕਸ ਵਿੱਚ ਰੁੱਖ ਲਗਾਏ ਗਏ

ਅੰਮਿ੍ਰਤਸਰ,- ਮਾਨਯੋਗ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮਿ੍ਰਤਸਰ ਦੀ ਅਗਵਾਈ ਹੇਠ ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐੱਮ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮਿ੍ਰਤਸਰ ਦੀ ਰਹਿਨੁਮਾਈ ਸਦਕਾ ਅੱਜ ਜ਼ਿਲਾ ਕਚਹਿਰੀਆਂ, ਅੰਮਿ੍ਰਤਸਰ ਵਿੱਚ ਰੁੱਖ ਲਗਾਓ ਮੁਹਿੰਮ ਦੇ ਤਹਿਤ ਰੁੱਖ-ਬੂਟੇ ਲਗਾਏ ਗਏ। ਇਸ ਮੌਕੇ ’ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸ੍ਰੀ ਸੁਖਬੀਰ ਸਿੰਘ, ਐਡਵੋਕੇਟ ਅਤੇ ਸਾਰੇ ਜੁਡੀਸ਼ੀਅਲ ਅਫਸਰ ਮੌਜੂਦ ਸਨ। ਇਸ ਤੋਂ ਇਲਾਵਾ ਜੰਗਲਾਤ ਮਹਿਕਮੇ ਤੋਂ ਜ਼ਿਲਾ ਜੰਗਲਾਤ ਅਫਸਰ ਸ੍ਰੀ ਰਜੇਸ਼ ਕੁਮਾਰ ਗੁਲਾਟੀ ਅਤੇ ਰੇਜ਼ ਅਫਸਰ ਸ੍ਰੀ ਬਲਵੰਤ ਸਿੰਘ, ਸ੍ਰੀ ਨਿਰਮਲ ਸਿੰਘ ਅਤੇ ਅਕਸ਼ੇ ਦੇਵਗਨ ਆਦਿ ਮੌਜੂਦ ਸਨ। ਜੱਜ ਸਾਹਿਬਾਨਾਂ ਵੱਲੋਂ ਜ਼ਿਲਾ ਕਚਹਿਰੀਆਂ, ਅੰਮਿ੍ਰਤਸਰ ਦੇ ਕੋਰਟ ਕੰਪਲੈਕਸ ਵਿੱਚ ਨਵੇਂ ਰੁੱਖ-ਬੂਟੇ ਲਗਾਏ ਗਏ। ਇਸ ਦੇ ਨਾਲ ਹੀ ਮਾਨਯੋਗ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮਿ੍ਰਤਸਰ ਵੱਲੋਂ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਰੱਖਣ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਇਹਨਾਂ ਰੁੱਖ-ਬੂਟਿਆਂ ਨੂੰ ਸਮੇਂ ਸਿਰ ਪਾਣੀ ਦੇਣ ਅਤੇ ਖਿਆਲ ਰੱਖਣ ਲਈ ਪ੍ਰੇਰਿਆ।

No comments:

Post a Comment