Saturday 16 September 2017

ਸਵੱਛ ਭਾਰਤ ਸਬੰਧੀ ਜ਼ਿਲਾ ਪੱਧਰੀ ਲੇਖ ਮੁਕਾਬਲੇ ਕਰਵਾਏ ਪਰਮਪਾਲ ਸਿੰਘ ਨੇ ਜਿੱਤਿਆ ਪਹਿਲਾ ਇਨਾਮ

ਅੰਮ੍ਰਿਤਸਰ - ਨਹਿਰੂ ਯੁਵਾ ਕੇਂਦਰ, ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵਲੋਂ 'ਸਵੱਛਤਾ ਦੇ ਲਈ ਮੈਂ ਕੀ ਕਰ ਸਕਦਾ ਹਾਂ' ਵਿਸ਼ੇ ਤੇ ਜ਼ਿਲਾ ਪੱਧਰੀ ਲੇਖ ਮੁਕਾਬਲੇ ਦਾ ਆਯੋਜਨ ਖਾਲਸਾ ਕਾਲਜ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 52 ਵਿਦਿਆਰਥੀਆਂ ਨੇ ਭਾਗ ਲਿਆ। ਲੇਖ ਮੁਕਾਬਲਾ ਡਾ. ਦਵਿੰਦਰ ਸਿੰਘ ਰਜਿਸਟਰਾਰ, ਖਾਲਸਾ ਕਾਲਜ ਅਤੇ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰਤੀਯੋਗਿਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਨੇ ਕਿਹਾ ਕਿ ਜ਼ਿਲਾ ਪੱਧਰੀ ਨਕਦ ਪੁਰਸਕਾਰਾਂ ਤੋਂ ਇਲਾਵਾ ਰਾਜ ਪੱਧਰ ਤੇ ਪਹਿਲਾ ਪੁਰਸਕਾਰ 5000, ਦੂਜਾ ਪੁਰਸਕਾਰ 3000 ਤੇ ਤੀਜਾ ਪੁਰਸਕਾਰ 2000 ਹੋਵੇਗਾ ਅਤੇ ਕੌਮੀ ਪੱਧਰ ਤੇ ਪਹਿਲਾ ਪੁਰਸਕਾਰ 25000 ਰੁ., ਦੂਜਾ ਪੁਰਸਕਾਰ 10000 ਤੇ ਤੀਜਾ ਪੁਰਸਕਾਰ 5000 ਹੋਵੇਗਾ।
ਇਸ ਪ੍ਰਤੀਯੋਗਿਤਾ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰ ਸਿੰਘ ਰਜਿਸਟਰਾਰ, ਖਾਲਸਾ ਕਾਲਜ, ਅੰਮ੍ਰਿਤਸਰ ਨੇ ਕਿਹਾ ਕਿ ਜਿੱਥੇ ਅਜਿਹੀਆਂ ਪ੍ਰਤੀਯੋਗਤਾਵਾਂ ਰਚਨਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਦੀਆਂ ਹਨ ੇੱਥੇ ਨੌਜਵਾਨਾਂ ਦੇ ਵਿੱਚ ੇਸਾਰੂ ਸੋਚ ਵੀ ਵਿਕਸਿਤ ਹੁੰਦੀ ਹੈ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਮਹਿਲ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਇਲੈਕਟ੍ਰੋਨਿਕ ਮੀਡੀਆ ਦੇ ਯੋੱਗ ਵਿੱਚ  ਨੌਜਵਾਨਾਂ ਦੀ ਸਮੁਦਾਇਕ ਸੋਚ ਅਤੇ ਰਚਨਾਤਮਕ ਸੋਚ ਖਤਮ ਹੋਣ ਨਾਲ ਸਮਾਜਿਕ ਕਦਰਾਂ ਕੀਮਤਾਂ ਨਾਲ ਘਾਣ ਹੋ ਰਿਹਾ ਹੈ। ਅਜਿਹੀਆਂ ਲੇਖ ਪ੍ਰਤੀਯੋਗਿਤਾਵਾਂ ਜਿੱਥੇ ਨੌਜਵਾਨਾਂ ਦੀ ਸੋਚ ਨੂੰ ਪ੍ਰਫੱਲਤ ਕਰਦੀਆਂ ਹਨ, ਉੱਥੇ ਨੌਜਵਾਨਾਂ ਵਿੱਚ ਸਮਾਜ ਲਈ ਚੰਗੇਰਾ ਕੰਮ ਕਰਨ ਦੀ ਆਦਤ ਪੈਂਦੀ  ਹੈ।
ਇਸ ਜ਼ਿਲਾ ਪੱਧਰੀ ਲੇਖ ਪ੍ਰਤੀਯੋਗਿਤਾ ਵਿੱਚ ਪਰਮਪਾਲ ਸਿੰਘ ਨੇ ਪਹਿਲਾ ਸਥਾਨ, ਗਗਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਅਰਜੁਨ ਬੱਬਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿਚ ਸ੍ਰ. ਸੁਰਿੰਦਰ ਸਿੰਘ ਅਕਾੁਂਟੈਂਟ, ਮੈਡਮ ਸੰਦੀਪ ਕੌਰ, ਮਨਪ੍ਰੀਤ ਕੌਰ, ਰਮਨਪ੍ਰੀਤ ਕੌਰ,  ਅਮਿਤ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦਾਸ, ਅਨਿਲ, ਰੋਬਿਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਰੁਣ ਕੁਮਾਰ ਆਦਿ ਨੇ ਭਰਵਾਂ ਯੋਗਦਾਨ ਪਾਇਆ।

No comments:

Post a Comment