ਅੰਮ੍ਰਿਤਸਰ, - ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ ਉੱਤੇ ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ ਵਿੱਚ ਲੜਕੀਆਂ ਦੇ ਜਨਮਦਿਨ ਮਨਾਉਣ ਅਤੇ ਉਨਾਂ ਦੀਆਂ ਮਾਵਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਉਪਰਾਲਾ ਤਹਿਤ ਹਰਦੀਪ ਕੌਰ ਜਿਲਾ ਪ੍ਰੋਗਰਾਮ ਅਫਸਰ ਅਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਦੀ ਅਗਵਾਈ ਹੇਠ ਪਿੰਡ ਸੋਹੀਆ ਕਲਾਂ ਵਿਖੇ ਬੇਟੀ ਬਚਾਓ ਬੇਟੀ ਪੜ•ਾਓ ਮੁਹਿੰਮ ਤਹਿਤ 15 ਬੇਟੀਆਂ ਦਾ ਜਨਮ ਦਿਨ ਮਨਾ ਕੇ ਪਹਿਲਾ ਪ੍ਰੋਗਰਾਮ ਕਰਵਾਇਆ ਗਿਆ। ਪਹਿਲੇ ਪੜਾਅ ਵਿਚ 10 ਪਿੰਡਾਂ ਦੀ ਚੋਣ ਕੀਤੀ ਗਈ ਹੈ । ਇਸ ਉਪਰੰਤ ਦੂਸਰੇ ਖੇਤਰਾਂ ਵਿੱਚ ਵੀ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਜਿਲਾ ਪ੍ਰਸ਼ਾਸ਼ਨ ਵਲੋਂ ਕੀਤਾ ਗਿਆ ਹੈ।
ਇਸ ਮੌਕੇ ਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਬੇਟੀ ਬਚਾਓ ਬੇਟੀ ਪੜਾਓ ਸਕੀਮ ਸਕੀਮ ਬਾਰੇ ਦੱਸਿਆ ਗਿਆ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਆਏ ਰਣਜੀਤ ਕੁਮਾਰ ਵਲੋਂ ਸਿਹਤ ਵਿਭਾਗ, ਸਿੱਖਿਆ ਵਿਭਾਗ ਵੱਲੋਂ ਆਏ ਸ.ਜਸਬੀਰ ਸਿੰਘ ਗਿੱਲ, ਸਹਾਇਕ ਕੈਰੀਅਰ ਗਾਈਡੈਂਸ ਕੌਂਸਲਰ ਨੇ ਸਿੱਖਿਆ ਵਿਭਾਗ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਆਏ ਡਾ. ਅਮਨਦੀਪ ਸਿੰਘ ਨੇ ਔਰਤਾਂ ਪ੍ਰਤੀ ਬਣੇ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਮੈਡਮ ਸੁਮਨ ਕੌਰ,ਬਾਲ ਵਿਕਾਸ ਪ੍ਰੋਜੈਕਟ ਅਫ਼ਸਰ,ਮਜੀਠਾ ਵਲੋਂ 15 ਲੜਕੀਆਂ ਦਾ ਕੇਕ ਕਟਕੇ ਜਨਮ ਦਿਨ ਵੀ ਮਨਾਈਆਂ ਗਿਆ ਅਤੇ ਮਾਵਾਂ ਨੂੰ ਸਰਟੀਫਿਕੇਟ ਦੇਕੇ ਸਨਮਾਨਤ ਵੀ ਕੀਤਾ ਗਿਆ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਸਫ਼ਰ ਵਲੋਂ ਦੱਸਿਆ ਗਿਆ ਕਿ ਇਸ ਜਨਮ ਦਿਨ ਦੀ ਮੁਹਿੰਮ ਦੀ ਸ਼ੁਰੂਆਤ ਪਿੰਡ ਸੋਹੀਆ ਕਲਾਂ ਤੋਂ ਕੀਤੀ ਗਈ ਹੈ ਅਤੇ ਇਹ ਪ੍ਰੋਗਰਾਮ ਉਨਾਂ ਪਿੰਡਾ ਵਿੱਚ ਕੀਤੀ ਜਾ ਰਹੀ ਹੈ ਜਿਨਾਂ ਦਾ ਲਿੰਗ ਅਨੁਪਾਤ ਸਬ ਤੋਂ ਵੱਧ ਹੈ। ਪਿੰਡ ਲਿਹਰਕਾ, ਚਾਟੀਵਿੰਡ, ਸੁਧਾਰ ਰਾਜਪੂਤਾਂ, ਬਾਸਰਕੇ ਭੈਣੀ, ਝਲਾਰੀ, ਖਾਸਾ, ਕੂਕੇ ਵਾਲੀ ਅਤੇ ਚੱਕ ਮੁਕੰਦ ਵਿੱਚ ਇਹ ਪ੍ਰੋਗਰਾਮ ਕਰਵਾਏ ਜਾਣੇ ਹਨ। ਇਸ ਮੌਕੇ ਬਲਵਿੰਦਰ ਸਿੰਘ, ਆਊਟ ਰਿਚ ਵਰਕਰ ਤੇ ਪਿੰਡ ਦੇ ਵਿਲੇਜ ਕੁਆਰਡੀਨੇਟਰ ਭੁਪਿੰਦਰ ਕੌਰ ,ਸੁਰਿੰਦਰ ਪਾਲ ਕੌਰ ,ਸਰਪੰਚ ਅਤੇਸ਼ਿਵਾਲਾ ਸਕੂਲ ਦੇ ਪ੍ਰਿੰਸੀਪਲ, ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਹਾਜਰ ਸਨ।
Saturday, 16 September 2017
ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ ਵਿੱਚ ਜਿਲਾ ਪ੍ਰਸ਼ਾਸ਼ਨ ਵੱਲੋਂ ਮਨਾਏ ਜਾਣਗੇ ਲੜਕੀਆਂ ਦੇ ਜਨਮ ਦਿਨ ਸੋਹੀਆਂ ਕਲਾਂ ਵਿਖੇ ਕਰਵਾਇਆ ਪਹਿਲਾ ਪ੍ਰੋਗਰਾਮ
Labels:
Public VIEWS/ Bureau
Subscribe to:
Post Comments (Atom)
No comments:
Post a Comment