Friday 15 September 2017

‘ਨਾਰੀ ਸ਼ਕਤੀ ਪੁਰਸਕਾਰ’ ਲਈ ਅਰਜੀਆਂ ਦੀ ਮੰਗ

ਯੋਗ ਔਰਤਾਂ, ਸੰਸਥਾਵਾਂ/ਐਨ.ਜੀ.ਓ ਮਿਤੀ 25 ਸਤੰਬਰ ਤੱਕ ਅਪਲਾਈ ਕਰਨ-ਡਿਪਟੀ ਕਮਿਸ਼ਨਰ

ਲੁਧਿਆਣਾ, -ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਨੇ ਇਸਤਰੀਆਂ ਦੀ ਭਲਾਈ ਲਈ ਕੰਮ ਕਰਨ ਬਦਲੇ ਵਿਅਕਤੀਗਤ ਅਤੇ ਸੰਸਥਾਵਾਂ/ਐਨ.ਜੀ.ਓ ਸ਼੍ਰੇਣੀ ਲਈ ਦਿੱਤੇ ਜਾਣ ਵਾਲੇ ‘ਨਾਰੀ ਸ਼ਕਤੀ ਪੁਰਸਕਾਰ’ ਲਈ ਅਰਜੀਆਂ ਮੰਗੀਆਂ ਹਨ। ਇਹ ਪੁਰਸਕਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 8 ਮਾਰਚ, 2018 ਨੂੰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ 30 ਔਰਤਾਂ ਨੂੰ ਦਿੱਤੇ ਜਾਣੇ ਹਨ। ਇਸ ਪੁਰਸਕਾਰ ਵਿੱਚ ਇਕ ਪ੍ਰਸ਼ੰਸਾ ਪੱਤਰ ਅਤੇ ਇੱਕ ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਣੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਸੰਸਥਾਵਾਂ/ਐਨ.ਜੀ.ਓਜ਼ ਨੂੰ ਦਿੱਤੇ ਜਾਣੇ ਹਨ, ਜਿਨ੍ਹਾਂ ਵੱਲੋਂ ਇਸਤਰੀਆਂ ਲਈ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪ੍ਰਭਾਵਸ਼ਾਲੀ ਕੰਮ ਕੀਤਾ ਹੋਵੇ, ਬਾਲ ਲਿੰਗ ਅਨੁਪਾਤ ਘੱਟ ਕਰਨ ਵਿੱਚ ਯੋਗਦਾਨ ਪਾਇਆ ਹੋਵੇ, ਇਸਤਰੀਆਂ ਨੂੰ ਸੰਵਿਧਾਨਕ ਹੱਕਾਂ ਲਈ ਜਾਗਰੂਕ ਕੀਤਾ ਹੋਵੇ, ਇਸਤਰੀਆਂ ਦੀ ਭਲਾਈ ਅਤੇ ਸੁਧਾਰ ਲਈ ਵਿਲੱਖਣ ਕੰਮ ਕੀਤਾ ਹੋਵੇ ਅਤੇ ਸੰਸਥਾ/ਐਨ.ਜੀ.ਓ ਨੂੰ 05 ਸਾਲ ਫੀਲਡ ਵਿੱਚ ਕੰਮ ਕਰਨ ਦਾ ਤਜ਼ਰਬਾ ਹੋਵੇ।
ਵਿਅਕਤੀਗਤ ਤੌਰ ‘ਤੇ ਪੁਰਸਕਾਰ ਪ੍ਰਾਪਤ ਕਰਨ ਲਈ ਨਾਮਜ਼ਦ ਉਮੀਦਵਾਰ ਦੀ ਉਮਰ ਨੌਮੀਨੇਸ਼ਨ ਪ੍ਰਾਪਤ ਕਰਨ ਦੀ ਅੰਤਿਮ ਮਿਤੀ ਤੱਕ ਘੱਟ ਤੋਂ ਘੱਟ 25 ਸਾਲ ਹੋਣੀ ਚਾਹੀਦੀ ਹੈ ਅਤੇ ਉਸ ਨੇ ਬਾਲ ਲਿੰਗ ਅਨੁਪਾਤ ਘੱਟ ਕਰਨ ਲਈ ਅਹਿਮ ਯੋਗਦਾਨ ਪਾਇਆ ਹੋਵੇ, ਇਸਤਰੀਆਂ ਨੂੰ ਸੰਵਿਧਾਨਕ ਹੱਕਾਂ ਲਈ ਜਾਗਰੂਕ ਕੀਤਾ ਹੋਵੇ, ਇਸਤਰੀਆਂ ਦੀ ਭਲਾਈ ਅਤੇ ਸੁਧਾਰ ਲਈ ਵਿਲੱਖਣ ਕੰਮ ਕੀਤਾ ਹੋਵੇ ਅਤੇ ਉਮੀਦਵਾਰ ਨੂੰ ਫੀਲਡ ਵਿੱਚ ਕੰਮ ਕਰਨ ਦਾ 5 ਸਾਲ ਦਾ ਤਜ਼ਰਬਾ ਹੋਵੇ। ਇਸ ਸਬੰਧੀ ਵਧੇਰੇ ਜਾਣਕਾਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੀ ਵੈੱਬਸਾਈਟ www.wcd.nic.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਨਿਰਧਾਰਤ ਪ੍ਰੋਫਾਰਮਾ ਭਰ ਕੇ ਅਰਜ਼ੀ ਦਫ਼ਤਰ ਡਿਪਟੀ ਕਮਿਸ਼ਨਰ ਜਾਂ ਜ਼ਿਲਾ ਪ੍ਰੋਗਰਾਮ ਅਫ਼ਸਰ, ਲੁਧਿਆਣਾ ਨੂੰ ਸਿੱਧੇ ਤੌਰ ‘ਤੇ ਅੰਤਿਮ ਮਿਤੀ 25 ਸਤੰਬਰ, 2017 ਤੱਕ ਦਿੱਤੀਆਂ ਜਾ ਸਕਦੀਆਂ ਹਨ।

No comments:

Post a Comment