ਲੁਧਿਆਣਾ - ਉਸਾਰੀ ਕਾਰਜਾਂ ਨਾਲ ਸੰਬੰਧਤ ਪ੍ਰਸਿੱਧ ਕੰਪਨੀ ਲਾਰਸਨ ਐਂਡ ਟੁਬਰੋ ਵੱਲੋਂ ਮਿਤੀ 16 ਸਤੰਬਰ, 2017 ਦਿਨ ਸ਼ਨਿੱਚਰਵਾਰ ਨੂੰ ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲੜਕੇ), ਗਿੱਲ ਸੜਕ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਰੋਜ਼ਗਾਰ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰ. ਜਸਵੰਤ ਸਿੰਘ ਭੱਠਲ ਨੇ ਦੱਸਿਆ ਕਿ ਇਸ ਮੇਲੇ ਵਿੱਚ ਕੰਪਨੀ ਵੱਲੋਂ 400 ਦੇ ਕਰੀਬ ਆਈ. ਟੀ. ਆਈ.
ਯੋਗਤਾ ਰੱਖਣ ਵਾਲੇ ਨੌਜਵਾਨ ਕਾਮਿਆਂ ਨੂੰ ਭਰਤੀ ਕੀਤਾ ਜਾਵੇਗਾ। ਕੰਪਨੀ ਵੱਲੋਂ ਡੀ.ਐੱਮ. ਸੀ. ਸਰਵੇਅਰ, ਕਾਰਪੇਂਟਰ, ਫਿੱਟਰ ਅਤੇ ਹੋਰ ਟਰੇਡਾਂ ਵਿੱਚ ਭਰਤੀ ਕੀਤੀ ਜਾਵੇਗੀ।
ਇਸ ਮੇਲੇ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾਵਾਂ ਵਿੱਚੋਂ ਆਈ. ਟੀ. ਆਈ. ਪਾਸ ਉਮੀਦਵਾਰ ਜਾਂ ਸਾਲ 2017 ਲਈ ਅਪੀਅਰ ਹੋਏ ਉਮੀਦਵਾਰ ਭਾਗ ਲੈ ਸਕਦੇ ਹਨ।
Friday, 15 September 2017
ਪ੍ਰਸਿੱਧ ਕੰਪਨੀ ਲਾਰਸਨ ਐਂਡ ਟੁਬਰੋ ਵੱਲੋਂ ਲੁਧਿਆਣਾ ਵਿਖੇ ਰੋਜ਼ਗਾਰ ਮੇਲਾ 16 ਨੂੰ -ਸਰਕਾਰੀ ਆਈ. ਟੀ. ਆਈਜ਼ ਤੋਂ ਪੜੇ 400 ਕਾਮੇ ਕਰੇ ਜਾਣਗੇ ਭਰਤੀ
Labels:
Public VIEWS/Arun Kaushal
Subscribe to:
Post Comments (Atom)
No comments:
Post a Comment