ਅੰਮ੍ਰਿਤਸਰ, - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ. ਕਮਲਦੀਪ ਸਿੰਘ ਸੰਘਾ ਨੇ ਅੱਜ ਸਵੇਰੇ ਗੋਲਡਨ ਗੇਟ ਤੋਂ ਕੈਂਸਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਕੈਂਸਰ ਜਾਗਰੂਕਤਾ ਰੈਲੀ ਰਾਸ਼ਟਰ ਪੱਧਰ ਦੀ ਇੱਕ ਸੰਸਥਾ ਕੈਨਕਿਡਜ਼ ਵੱਲੋਂ ਚੰਡੀਗੜ• ਮੋਟਰ ਸਪੋਰਟਸ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਜਾਗਰੂਕਤਾ ਰੈਲੀ ਜਰੀਏ 5 ਦਿਨਾਂ 'ਚ 1300 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਰਾਜ ਦੇ 15 ਜ਼ਿਲਿ•ਆਂ ਜਾ ਕੇ ਲੋਕਾਂ ਬੱਚਿਆਂ 'ਚ ਹੋਣ ਵਾਲੇ ਕੈਂਸਰ ਰੋਗ ਪ੍ਰਤੀ ਜਾਗਰੂਕ ਕਰਨਾ ਹੈ। ਇਸ ਰੈਲੀ ਵਿੱਚ 19 ਕਾਰਾਂ ਦਾ ਕਾਫਲਾ ਹੈ, ਜਿਸ ਵਿੱਚ 59 ਵਿਅਕਤੀ ਭਾਗ ਲੈ ਰਹੇ ਹਨ ਅਤੇ ਇਸ ਕਾਫਲੇ ਵਿੱਚ 14 ਉਹ ਬੱਚੇ ਜੋ ਕੈਂਸਰ ਦੀ ਬਿਮਾਰੀ ਤੋਂ ਠੀਕ ਹੋਏ ਹਨ, 6 ਮਾਪੇ ਅਤੇ 4 ਵੱਡੇ ਉਮਰ ਦੇ ਵਿਅਕਤੀ ਜੋ ਕੈਂਸਰ ਤੋਂ ਮੁਕਤੀ ਪਾ ਚੁਕੇ ਹਨ ਸ਼ਾਮਲ ਹਨ।
ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਇਹ ਜਾਗਰੂਕਤਾ ਰੈਲੀ ਲਈ ਉਹ ਸਾਰੇ ਟੀਮ ਮੈਂਬਰਾਂ ਨੂੰ ਸ਼ਾਬਾਸ਼ ਤੇ ਵਧਾਈ ਦਿੰਦੇ ਹਨ, ਕਿਉਂਕਿ ਬਚਪਨ ਦੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਕੈਂਸਰ ਦੀ ਇਸ ਨਾਮੁਰਾਦ ਬੀਮਾਰੀ ਤੋਂ ਬਚਾਇਆ ਜਾ ਸਕੇਗਾ। ਉਨ•ਾਂ ਕਿਹਾ ਕਿ ਕੈਨਕਿਡਜ਼ ਸੰਸਥਾ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਆਪਣੇ ਆਪ 'ਚ ਖਾਸ ਹੈ ਕਿਉਂਕਿ ਇਸ ਜਾਗਰੂਕਤਾ ਰੈਲੀ ਦੌਰਾਨ ਜਿਥੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਬੱਚੇ ਨੂੰ ਇਹ ਰੋਗ ਹੋ ਜਾਂਦਾ ਹੈ ਤਾਂ ਉਸ ਦਾ ਇਲਾਜ ਕਰਕੇ ਪੂਰੀ ਤਰਾਂ ਠੀਕ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੀ ਕੈਂਸਰ ਪੀੜ•ਤ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ।
ਇਸ ਮੌਕੇ ਕੈਨਕਿਡਜ਼ ਸੰਸਥਾ ਦੀ ਸੰਸਥਾਪਕ ਅਤੇ ਚੇਅਰਪਰਸਨ ਮਿਸ ਪੂਨਮ ਬਗਾਈ ਨੇ ਦੱਸਿਆ ਕਿ ਉਹ ਖੁਦ ਕੈਂਸ਼ਰ ਦੀ ਬਿਮਾਰੀ ਤੋਂ ਪੀੜ•ਤ ਸੀ ਅਤੇ ਇਲਾਜ ਕਰਾ ਕੇ ਹੁਣ ਉਹ ਪੂਰੀ ਤਰਾਂ ਠੀਕ ਹੈ। ਉਸਨੇ ਦੱਸਿਆ ਕਿ ਉਸਨੇ ਮਹਿਸੂਸ ਕੀਤਾ ਹੈ ਕਿ ਲੋਕਾਂ 'ਚ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕਤਾ ਲਿਆਉਣ ਦੀ ਬਹੁਤ ਲੋੜ ਹੈ ਜਿਸ ਤਹਿਤ ਉਨ•ਾਂ ਦੀ ਸੰਸਥਾ ਵੱਲੋਂ ਪੰਜਾਬ 'ਚ ਇਹ ਜਾਗਰੂਕਤਾ ਮਾਰਚ ਕੱਢਿਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਉਨ•ਾਂ ਦੀ ਸੰਸਥਾ 9 ਕੈਂਸਰ ਜਾਗਰੂਕਤਾ ਪ੍ਰੋਗਰਾਮ ਕੈਂਸਰ ਸੈਂਟਰ ਸੰਗਰੂਰ ਅਤੇ ਬਠਿੰਡਾ, ਮਾਨਸਾ ਅਤੇ ਫਰੀਦਕੋਟ ਦੇ ਕਾਲਜਾਂ 'ਚ ਕਰਾ ਚੁੱਕੀ ਹੈ ਅਤੇ ਹੁਣ ਉਹ ਘੁਮਾਣ ਅਤੇ ਰੋਪੜ ਦੇ ਪਿੰਡ ਰੈਲ ਮਾਜਰਾ ਵਿਖੇ ਜਾਗਰੂਕਤਾ ਰੈਲੀ ਲੈ ਕੇ ਜਾ ਰਹੇ ਹਾਂ। ਉਨ•ਾਂ ਕਿਹਾ ਕਿ ਇਸ ਰੈਲੀ ਦੌਰਾਨ ਵਿਸ਼ੇਸ਼ ਤੌਰ 'ਤੇ ਲੋਕਾਂ 'ਚ ਬੱਚਿਆਂ ਨੂੰ ਹੋਣ ਵਾਲੇ ਕੈਂਸਰ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਪੋਸਟਰ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਸੰਸਥਾ ਦੇ ਨੁਮਾਇੰਦੇ ਨੁੱਕੜ ਨਾਟਕਾਂ, ਸੈਮੀਨਾਰਾਂ, ਜਾਗਰੂਕਤਾ ਰੈਲੀਆਂ ਦੇ ਜਰੀਏ ਲੋਕਾਂ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਕਰ ਰਹੇ ਹਨ। ਮਿਸ ਪੂਨਮ ਨੇ ਕਿਹਾ ਕਿ ਉਨ•ਾਂ ਦਾ ਸੁਪਨਾ ਪੰਜਾਬ ਨੂੰ ਕੈਂਸਰ ਮੁਕਤ ਕਰਨ ਦਾ ਹੈ। ਮਿਸ ਪੂਨਮ ਨੇ ਦੱਸਿਆ ਕਿ ਉਨ•ਾਂ ਦੀ ਸੰਸਥਾ ਵੱਲੋਂ ਕੈਂਸਰ ਪੀੜ•ਤ ਬੱਚਿਆਂ ਦੀ ਇਲਾਜ ਲਈ ਮਦਦ ਕੀਤੀ ਜਾਂਦੀ ਹੈ ਅਤੇ ਜੇਕਰ ਕੋਈ ਬੱਚਾ ਕੈਂਸਰ ਦੀ ਬਿਮਾਰੀ ਤੋਂ ਪੀੜ•ਤ ਹੈ ਤਾਂ ਉਸਦੇ ਮਾਪੇ ਸੰਸਥਾ ਦੀ ਹੈਲਪ ਲਾਈਨ 9953591575 ਜਾਂ 8860318880 'ਤੇ ਸੰਪਰਕ ਕਰ ਸਕਦੇ ਹਨ।
ਮਿਸ ਪੂਨਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ 'ਚ ਕੈਂਸਰ ਜਾਗਰੂਕਤਾ ਲਿਆਉਣ ਲਈ 'ਗੋ ਗੋਲਡ ਪੰਜਾਬ' ਮੁਹਿੰਮ ਤਹਿਤ ਕੈਨਕਿਡਜ਼ ਕਿਡਸਕੈਨ ਸੰਸਥਾ ਨਾਲ 5 ਸਾਲਾ ਸਮਝੌਤਾ ਪੱਤਰ ਸਾਈਨ ਕੀਤਾ ਹੈ। ਇਸ ਸਮਝੌਤੇ ਤਹਿਤ ਬੱਚਿਆਂ ਨੂੰ ਕੈਂਸਰ ਦੇ ਰੋਗ ਤੋਂ ਬਚਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।
Friday, 29 September 2017
ਡਿਪਟੀ ਕਮਿਸ਼ਨਰ ਨੇ ਕੈਂਸਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਜਾਗਰੂਕਤਾ ਰੈਲੀ ਲੋਕਾਂ ਨੂੰ ਬੱਚਿਆਂ ਦੇ ਕੈਂਸਰ ਰੋਗ ਪ੍ਰਤੀ ਕਰੇਗੀ ਜਾਗਰੂਕ ਬੱਚਿਆਂ ਦੇ ਕੈਸ਼ਰ ਰੋਗ ਦੇ ਇਲਾਜ ਲਈ ਕੈਨਕਿਡਜ਼ ਸੰਸਥਾ ਨੇ ਸ਼ੁਰੂ ਕੀਤੀ ਹੈਲਪ ਲਾਈਨ
DEPUTY COMMISSIONER FLAGS OFF CHILDHOOD CANCER AWARENESS CAR RALLY RALLY WILL COVER 15 DISTRICTS IN PUNJAB
Amritsar, : The Deputy Commissioner Amritsar, S. Kamaldeep Singh Sangha today flagged off Childhood Cancer Awareness Rally from Golden gate.
The Awareness Rally organised by Cankids, a National organisation together with Chandigarh Motor Sports Association, is on the way to cover 1300 kms through 15 districts of Punjab over a period of 5 days. The main aim of the Rally is to generate mass awareness about Childhood Cancer and to ensure best treatment care and support for all children detected with childhood cancer in the state of Punjab.
The Rally comprising of 19 rally cars with 59 participants including 14 childhood cancer survivors, 6 parents, 4 adult cancer survivors, and many other rally enthusiasts from different walks of life.
Speaking on the occasion, the D.C. said, “this movement is close to my heart and I wholeheartedly support the cause and hope that something special can be done in making public aware of cancer prevalent in Children”. Appreciating the efforts of the Cankids Organisation, he said that this type of massive awakening done by the organisers will be a great help to the state as the message spread by them is going to the people where it is required.
He also informed that the Punjab government was also contemplating of providing paediatric oncology and tertiary health services to each and every child of the state suffering from cancer.
According to Ms. Poonam Bagai, Founder Chairman Cankids and herself a Cancer survivor, said that 9 awareness programs at cancer centers Sangrur and Bhatinda, Colleges at Mansa and Faridkot has organized and now they going tod Guman in Gurdaspur and the Max Foundation funded school at Rail Majra, Ropar. Rally participants will also distribute specially created childhood cancer awareness material in towns and villages as they drive through. They would be going all over Punjab to sensitize people and focus on childhood cancers, create awareness and initiate a dialogue among stakeholders to ensure best treatment, care and support to kids in Punjab," said Bagai.
She said that Childhood Cancer Survivors from Kidscan Konnect – the Teenage and Young Adult Group of Cankids will lead the Rally and campaign performing street plays and flash mobs, sloganeering, collecting pledges and creating awareness.
She also apprised that with the launch of Go Gold Punjab, the Punjab Government has signed a 5 year MOU with Cankids Kidscan, National Society for Change for Childhood Cancer in India, to focus special attention on childhood cancer. With the signing of MOU with Department of Medical Education and Research Govt of Punjab it is understood that CanKids will serve as knowledge and support partner to support the Government on matters relating to childhood cancers.
ਪੈਨਸ਼ਨਧਾਰਕ ਅਤੇ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀ ਰਿਹਾਇਸ਼ ਸੰਬੰਧੀ ਜਾਣਕਾਰੀ ਸੀ.ਡੀ.ਪੀ.ਓ. ਦਫ਼ਤਰਾਂ ਵਿੱਚ ਦੇਣ-ਡਿਪਟੀ ਕਮਿਸ਼ਨਰ -ਪੜਤਾਲ ਦੇ ਚੱਲਦਿਆਂ ਰਿਹਾਇਸ਼ਾਂ ਲੱਭਣ ਵਿੱਚ ਆ ਰਹੀ ਹੈ ਪ੍ਰੇਸ਼ਾਨੀ
ਲੁਧਿਆਣਾ - ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਰਾਜ ਦੇ ਸਮੂਹ ਬੁਢਾਪਾ ਪੈਨਸ਼ਨਧਾਰਕਾਂ ਅਤੇ ਦੂਜੀਆਂ ਵਿੱਤੀ ਸਹਾਇਤਾ ਯੋਜਨਾਵਾਂ (ਵਿਧਵਾ ਔਰਤਾਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ) ਅਧੀਨ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਦੀ ਪੜਤਾਲ ਕਰਨ ਦੇ ਹੁਕਮਾਂ ਅਨੁਸਾਰ ਜ਼ਿਲ•ਾ ਲੁਧਿਆਣਾ ਵਿੱਚ ਵੀ ਪੈਨਸ਼ਨਾਂ ਦੀ ਪੜਤਾਲ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਉਨ•ਾਂ ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਵੀ ਹਾਜ਼ਰ ਸਨ।
ਉਨ•ਾਂ ਦੱਸਿਆ ਕਿ ਪੈਨਸ਼ਨਾਂ ਦੀ ਪੜਤਾਲ ਦੌਰਾਨ ਦੇਖਿਆ ਗਿਆ ਹੈ ਕਿ ਲਾਭਪਾਤਰੀ ਆਪਣੇ ਦੱਸੇ ਐਡਰੈੱਸ (ਪਤੇ) 'ਤੇ ਨਹੀਂ ਮਿਲਦੇ। ਜਿਸ ਕਾਰਨ ਉਨ•ਾਂ ਦੀ ਪੜਤਾਲ ਕਰਨ ਵਿੱਚ ਬਹੁਤ ਸਮੱਸਿਆ ਪੇਸ਼ ਆ ਰਹੀ ਹੈ। ਇਹ ਸਮੱਸਿਆ ਜਿਆਦਾਤਰ ਸ਼ਹਿਰੀ ਖੇਤਰਾਂ ਵਿੱਚ ਪੇਸ਼ ਆ ਰਹੀ ਹੈ। ਸ੍ਰੀ ਅਗਰਵਾਲ ਨੇ ਅਜਿਹੇ ਸਮੂਹ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਜ਼ਿਲ•ਾ ਸਮਾਜਿਕ ਸੁਰੱਖਿਆ ਦਫ਼ਤਰ, ਲੁਧਿਆਣਾ ਵਿਖੇ ਜਾਂ ਆਪਣੇ ਬਲਾਕ ਦੇ ਸੀ.ਡੀ.ਪੀ.ਓ. ਦਫ਼ਤਰ ਨਾਲ ਸੰਪਰਕ ਕਰਕੇ ਪੈਨਸ਼ਨਾਂ ਦੀ ਪੜਤਾਲ ਵਿੱਚ ਸਹਿਯੋਗ ਦਿੰਦੇ ਹੋਏ ਆਪਣਾ ਫੋਨ ਨੰਬਰ, ਅਧਾਰ ਕਾਰਡ ਅਤੇ ਨਵਾਂ ਪਤਾ ਆਦਿ ਮੁਹੱਈਆ ਕਰਵਾਉਣ ਤਾਂ ਜੋ ਉਨ•ਾਂ ਨੂੰ ਭਵਿੱਖ ਵਿੱਚ ਸਮੇਂ ਸਿਰ ਪੈਨਸ਼ਨ ਮੁਹੱਈਆ ਕਰਾਉਣ ਵਿੱਚ ਪ੍ਰੇਸ਼ਾਨੀ ਨਾ ਆਵੇ।
ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚ 'ਰੂਫ਼ ਟਾਪ ਫੌਰੈਸਟਰੀ' ਵਿਕਸਤ ਕਰਨ ਦਾ ਫੈਸਲਾ -ਸ਼ਹਿਰ ਨੂੰ ਹਰਾ-ਭਰਾ ਕਰਨ ਲਈ ਸ਼ਹਿਰ ਵਾਸੀਆਂ ਨੂੰ ਛੱਤਾਂ 'ਤੇ ਰੱਖਣ ਲਈ ਤਿਆਰ ਪੌਦੇ/ਦਰੱਖ਼ਤ ਗਮਲਿਆਂ ਸਮੇਤ ਮੁਹੱਈਆ ਕਰਵਾਏ ਜਾਣਗੇ-ਜੰਗਲਾਤ ਮੰਤਰੀ -ਵਣ ਗਾਰਡ ਤੋਂ ਲੈ ਕੇ ਰੇਂਜ ਅਫ਼ਸਰ ਤੱਕ ਡਿਊਟੀ ਦੌਰਾਨ ਵਰਦੀ ਪਾਉਣੀ ਲਾਜ਼ਮੀ -ਖਾਲੀ ਪਈਆਂ ਜ਼ਮੀਨਾਂ ਨੂੰ ਜੰਗਲਾਤ ਵਜੋਂ ਵਿਕਸਤ ਕਰਾਉਣ ਲਈ ਪੰਚਾਇਤਾਂ ਅੱਗੇ ਆਉਣ-ਸਾਧੂ ਸਿੰਘ ਧਰਮਸੋਤ
ਲੁਧਿਆਣਾ - ਸੰਘਣੀ ਆਬਾਦੀ ਅਤੇ ਵਿਸ਼ਾਲ ਖੇਤਰਫ਼ਲ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਨੂੰ ਹਰਾ-ਭਰਾ ਬਣਾਉਣ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਯੋਜਨਾ ਉਲੀਕੀ ਹੈ, ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਘਰਾਂ ਦੀਆਂ ਛੱਤਾਂ 'ਤੇ ਰੱਖਣ ਲਈ ਤਿਆਰ ਪੌਦੇ/ਦਰੱਖ਼ਤ ਗਮਲਿਆਂ ਸਮੇਤ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਪੰਜਾਬ ਸਰਕਾਰ ਵਿੱਚ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹ ਇਥੇ ਉੱਚ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਪਹੁੰਚੇ ਸਨ।
ਸ੍ਰ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਸ਼ਹਿਰ ਲੁਧਿਆਣਾ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨਾ ਚਾਹੁੰਦੀ ਹੈ। ਸ਼ਹਿਰ ਨੂੰ ਹਰਾ-ਭਰਾ ਕਰਨ ਲਈ ਉਨ•ਾਂ ਦੇ ਵਿਭਾਗ ਦੀ ਜਿੰਮੇਵਾਰੀ ਲਗਾਈ ਗਈ ਹੈ, ਜਿਸ ਤਹਿਤ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸ਼ਹਿਰ ਲੁਧਿਆਣਾ ਵਿੱਚ 'ਰੂਫ ਟਾਪ ਫੌਰੈਸਟਰੀ' ਵਿਕਸਤ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸ਼ਹਿਰ ਵਾਸੀਆਂ ਨੂੰ ਗਮਲਿਆਂ ਸਮੇਤ 1-2 ਸਾਲ ਦੇ ਤਿਆਰ ਪੌਦੇ/ਦਰੱਖ਼ਤ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਇਸ ਸੰਬੰਧੀ ਵਣ ਵਿਭਾਗ, ਲੁਧਿਆਣਾ ਦੇ ਦਫ਼ਤਰ ਵਿਖੇ ਅਰਜ਼ੀ ਦੇਣੀ ਪਵੇਗੀ ਅਤੇ ਵਿਭਾਗ ਵੱਲੋਂ ਇੱਕ ਮਹੀਨੇ ਦੇ ਅੰਦਰ-ਅੰਦਰ ਗਮਲਿਆਂ ਸਮੇਤ ਪੌਦੇ ਆਦਿ ਮੁਹੱਈਆ ਕਰਵਾਏ ਜਾਣਗੇ। ਇਨਾਂ ਪੌਦਿਆਂ ਵਿੱਚ ਸਜਾਵਟ ਵਾਲੇ ਪੌਦੇ, ਫ਼ਲਾਂ ਵਾਲੇ ਪੌਦੇ, ਮੈਡੀਸਨਲ ਪੌਦੇ, ਛਾਂਦਾਰ ਪੌਦੇ ਆਦਿ ਸ਼ਾਮਿਲ ਹੋਣਗੇ।
ਉਨਾਂ ਕਿਹਾ ਕਿ ਪੌਦੇ ਵੰਡਣ ਮੌਕੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਖੇਤਰਾਂ (ਸਲੱਮ ਖੇਤਰ) ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ, ਤਾਂ ਜੋ ਇਸ ਵਰਗ ਦੇ ਲੋਕ ਵੀ ਹਰੇ-ਭਰੇ ਆਲੇ-ਦੁਆਲੇ ਵਿੱਚ ਵਿਕਸਤ ਹੋ ਸਕਣ। ਯੋਜਨਾ ਤਹਿਤ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੇ ਪਾਸਿਆਂ 'ਤੇ ਅਤੇ ਵਿਚਕਾਰ ਪੌਦੇ ਲਗਾਏ ਜਾਣਗੇ। ਸੜਕਾਂ ਵਿਚਕਾਰ ਲੱਗੇ ਦਰੱਖ਼ਤ, ਜੋ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਿਕ ਕੱਟੇ ਨਹੀਂ ਜਾ ਸਕਦੇ, ਦੇ ਦੁਆਲੇ ਚਿੱਟੇ ਰੰਗ ਨਾਲ ਮਾਰਕਿੰਗ ਕੀਤੀ ਜਾਵੇਗੀ, ਤਾਂ ਜੋ ਰਾਤ ਵੇਲੇ ਇਨਾਂ ਕਾਰਨ ਸੜਕ ਹਾਦਸੇ ਨਾ ਹੋਣ। ਉਨਾਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਲੀ ਪਈਆਂ ਸ਼ਾਮਲਾਤ ਜ਼ਮੀਨਾਂ ਨੂੰ ਜੰਗਲਾਤ ਖੇਤਰ ਵਜੋਂ ਵਿਕਸਤ ਕਰਾਉਣ ਲਈ ਵਿਭਾਗ ਨੂੰ ਪੇਸ਼ਕਸ਼ਾਂ ਭੇਜਣ ਤਾਂ ਜੋ ਸੂਬੇ ਨੂੰ ਹਰਾ-ਭਰਾ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਸੜਕਾਂ ਕਿਨਾਰੇ ਅਤੇ ਸਾਂਝੀਆਂ ਥਾਵਾਂ 'ਤੇ ਪੌਦਿਆਂ/ਦਰੱਖ਼ਤਾਂ ਨੂੰ ਆਮ ਲੋਕਾਂ ਵੱਲੋਂ ਭਾਰੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਲੋਕ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਅਣਜਾਣ ਹੋਣ ਕਾਰਨ ਉਨਾਂ ਤੋਂ ਡਰਦੇ ਨਹੀਂ। ਇਸੇ ਕਰਕੇ ਵਣ ਗਾਰਡ ਤੋਂ ਲੈ ਕੇ ਰੇਂਜ ਅਫ਼ਸਰਾਂ ਤੱਕ ਦੇ ਅਹੁਦੇ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡਿਊਟੀ ਦੌਰਾਨ ਬਾ-ਵਰਦੀ ਹੀ ਰਹਿਣਗੇ। ਬਿਨਾ ਵਰਦੀ ਡਿਊਟੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਵਿਭਾਗੀ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਦਫ਼ਤਰਾਂ ਵਿੱਚ ਬੈਠਣ ਦੀ ਥਾਂ ਫੀਲਡ ਵਿੱਚ ਬਣਦੀ ਡਿਊਟੀ ਦੇਣ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਪੰਜਾਬ ਸਰਕਾਰ ਨੇ ਕੇਂਦਰ ਕੋਲ ਇਹ ਮਸਲਾ ਉਠਾਇਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਉਨਾਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਹਿੱਤ 4 ਵੈਨਾਂ ਵੀ ਰਵਾਨਾ ਕੀਤੀਆਂ ਗਈਆਂ।
ਗੁਰਦਾਸਪੁਰ ਜਿਮਨੀ ਲੋਕ ਸਭਾ ਚੋਣ ਬਾਰੇ ਪੁੱਛੇ ਜਾਣ 'ਤੇ ਉਨਾਂ ਕਿਹਾ ਕਿ ਇਸ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ 2 ਲੱਖ ਤੋਂ ਵਧੇਰੇ ਵੋਟਾਂ ਨਾਲ ਜੇਤੂ ਰਹਿਣਗੇ। ਇਹ ਚੋਣ ਕਾਂਗਰਸ ਪਾਰਟੀ ਵੱਲੋਂ ਸੂਬੇ ਵਿੱਚ ਪਿਛਲੇ 6 ਮਹੀਨੇ ਦੀ ਲੋਕ ਪੱਖੀ ਕਾਰਗੁਜ਼ਾਰੀ ਅਤੇ ਕੇਂਦਰ ਸਰਕਾਰ ਦੀ ਤਿੰਨ ਸਾਲ ਦੀ ਨਕਾਮੀ ਦੇ ਮੁੱਦੇ 'ਤੇ ਲੜੀ ਜਾ ਰਹੀ ਹੈ। ਇਸ ਮੌਕੇ ਉਨਾਂ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਆਰ. ਐੱਨ. ਢੋਕੇ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲਾ ਪੁਲਿਸ ਮੁਖੀ (ਲੁਧਿਆਣਾ ਦਿਹਾਤੀ) ਸ੍ਰ. ਸੁਰਜੀਤ ਸਿੰਘ, ਵਣ ਮੰਡਲ ਅਫ਼ਸਰ ਸ੍ਰ. ਚਰਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਸੈਰ ਸਪਾਟਾ ਦੇ ਕੇਂਦਰ ਵਜੋਂ ਜਾਣਿਆਂ ਜਾਂਦਾ ਹੈ ਅੰਮ੍ਰਿਤਸਰ -ਮੈਡਮ ਕਾਲੀਆ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਸ਼ਹਿਰ ਵਾਸੀ ਅੱਗੇ ਆਉਣ
ਅੰਮ੍ਰਿਤਸਰ, - ਜ਼ਿਲਾ ਪ੍ਰਸ਼ਾਸਨ ਵੱਲੋਂ ਟਾਊਨ ਹਾਲ ਅੰਮ੍ਰਿਤਸਰ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਟਾਊਨ ਹਾਲ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਹੈਰੀਟੇਜ ਵਾਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਅਲਕਾ ਕਾਲੀਆ ਨੇ ਹੈਰੀਟੇਜ ਵਾਕ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਵਿਸ਼ਵ ਸੈਰ ਸਪਾਟਾ ਦਿਵਸ ਨੂੰ ਸਮਰਪਿਤ ਕਰਾਏ ਗਏ ਵਿਸ਼ੇਸ਼ ਸਮਾਗਮ 'ਚ ਬੋਲਦਿਆਂ ਅਲਕਾ ਕਾਲੀਆ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦਾ ਵਿਸ਼ਵ ਸੈਰ ਸਪਾਟਾ ਸ਼ਹਿਰ 'ਚ ਖਾਸ ਸਥਾਨ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇਤਿਹਾਸਕ ਧਰੋਹਰਾਂ ਨਾਲ ਭਰਿਆ ਪਿਆ ਹੈ ਅਤੇ ਅੰਮ੍ਰਿਤਸਰ ਵਿਖੇ ਕਈ ਵਿਰਾਸਤੀ ਇਮਾਰਤਾਂ ਸÎਥਿਤ ਹਨ ਜਿੰਨਾਂ ਦੀ ਸੰਭਾਲ ਕਰਨ ਦੀ ਬਹੁਤ ਲੋੜ ਹੈ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਇਸ ਦੀ ਪਹਿਲ ਆਪਣੇ ਘਰ ਦੇ ਆਲੇ ਦੁਆਲੇ ਤੋਂ ਕਰਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਰੋਜ਼ਾਨਾ ਲੱਗਭੱਗ ਡੇਢ ਲੱਖ ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਬਾਹਰੋਂ ਆਏ ਸੈਲਾਨੀਆਂ ਅਤੇ ਸ਼ਰਧਾਲੂਆਂ ਕਾਰਨ ਸ਼ਹਿਰ ਦੇ ਵਪਾਰ ਨੂੰ ਆਰਥਿਕ ਪੱਖੋਂ ਕਾਫੀ ਹੁਲਾਰਾ ਮਿਲਦਾ ਹੈ। ਉਨਾਂ ਹਾਜ਼ਰੀਨ ਨੂੰ ਕਿਹਾ ਕਿ ਆਪਣੀ ਵਿਰਾਸਤ ਤੇ ਵਿਰਸਾ ਸੰੰਭਾਲਣਾ ਸਾਡਾ ਇਖਲਾਕੀ ਫਰਜ ਹੈ ਅਤੇ ਸਾਨੂੰ ਇਸ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਪ੍ਰਸਿੱਧ ਇਤਿਹਾਸਕਾਰ ਸੁਰਿੰਦਰ ਕੋਛੜ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਵੀ ਅੰਮ੍ਰਿਤਸਰ ਵਪਾਰ ਪੱਖੋਂ ਇਕ ਪ੍ਰਮੁੱਖ ਕੇਂਦਰ ਰਿਹਾ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਅਜੇ ਵੀ ਕਈ ਵਿਰਾਸਤੀ ਇਮਾਰਤਾਂ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਮੌਜੂਦ ਹਨ ਜਿਨਾਂ ਦੀ ਸਾਂਭ ਸੰਭਾਲ ਲਈ ਸਾਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਵੱਖ-ਵੱਖ ਸਕੂਲੀ ਬੱਚਿਆਂ ਦੇ ਵਿਸ਼ਵ ਸੈਰ ਸਪਾਟਾ ਦਿਵਸ ਦੇ ਮੱਦੇਨਜ਼ਰ ਡਰਾਇੰਗ ਮੁਕਾਬਲੇ ਵੀ ਕਰਾਏ ਗਏ। ਇਸ ਹੈਰੀਟੇਜ ਵਾਕ ਵਿੱਚ ਸ੍ਰੀ ਏ:ਆਰ:ਮਿਸ਼ਰਾ, ਮੈਡਮ ਪ੍ਰੀਤੀ ਸ਼ਰਮਾ, ਮੈਡਮ ਹਰਪ੍ਰੀਤ ਕੌਰ, ਮੈਡਮ ਅੰਜਲੀ ਅਤੇ ਸ਼ਹਿਰ ਦੀ ਵਿਰਾਸਤ ਤੋਂ ਜਾਣੂੰ ਕਰਵਾਉਣ ਵਾਲੇ ਗਾਈਡ ਵੀ ਮੌਜੂਦ ਸਨ।
ਸਫਾਈ ਕਰਮਚਾਰੀਆਂ ਨੂੰ ਹੁਣ ਮਿਲੇਗੀ ਕੰਪਨਸੇਟਰੀ ਛੁਟੀ ਵਾਲਮੀਕ ਜੈਅੰਤੀ ਤੋਂ ਪਹਿਲਾਂ ਤਨਖਾਹਾਂ ਦੇਣ ਦੀ ਕੀਤੀ ਹਦਾਇਤ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਵਿਸਥਾਰਤ ਮੀਟਿੰਗ
ਅੰਮ੍ਰਿਤਸਰ, -ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸਵਾਮੀ ਸਦਾਨੰਦ ਮਹਾਰਾਜ ਨੇ ਅੱਜ ਅੰਮ੍ਰਿਤਸਰ ਪਹੁੰਚ ਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੁਣੀਆਂ ਅਤੇ ਉਨਾਂ ਨੂੰ ਤਰੁੰਤ ਹੱਲ ਕਰਨ ਦਾ ਭਰੋਸਾ ਦਿੱਤਾ। ਅੱਜ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੁਣਦੇ ਹੋਏ ਉਨਾਂ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਅਮਿਤ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਸਫਾਈ ਕਰਮਚਾਰੀਆਂ ਦੀਆਂ ਰੁਕੀਆਂ ਤਨਖਾਹਾਂ ਭਗਵਾਨ ਵਾਲਮੀਕ ਜੈਅੰਤੀ ਤੋਂ ਪਹਿਲਾਂ ਜਾਰੀ ਕਰਨੀਆਂ ਯਕੀਨੀ ਬਨਾਉਣ। ਇਸ ਤੋਂ ਇਲਾਵਾ ਉਨਾਂ ਨੇ ਕਰਮਚਾਰੀਆਂ ਵੱਲੋਂ ਕੀਤੀ ਮੰਗ ਕਿ ਐਤਵਾਰ ਜਾਂ ਹੋਰ ਛੁੱਟੀ ਵਾਲੇ ਕੀਤੇ ਗਏ ਕੰਮ ਬਦਲੇ ਛੁੱਟੀ ਦਿੱਤੀ ਜਾਵੇ, ਨੂੰ ਤਰੁੰਤ ਲਾਗੂ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਸਫਾਈ ਕਰਮਚਾਰੀਆਂ ਕੋਲੋਂ ਜਿਸ ਵੀ ਛੁੱਟੀ ਵਾਲੇ ਦਿਨ ਕੰਮ ਲਿਆ ਜਾਂਦਾ ਹੈ, ਉਸ ਬਦਲੇ ਉਨਾਂ ਨੂੰ ਛੁੱਟੀ ਦਿੱਤੀ ਜਾਵੇ। ਇਸ ਤੋਂ ਇਲਾਵਾ ਡੀ. ਸੀ. ਰੇਟ ਤੋਂ ਘੱਟ ਮਜ਼ਦੂਰੀ 'ਤੇ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਬਾਰੇ ਸਵਾਮੀ ਸਦਾਨੰਦ ਨੇ ਸਪੱਸ਼ਟ ਕੀਤਾ ਕਿ ਅਜਿਹੇ ਕਰਮਚਾਰੀ ਜੋ ਕਿ ਸਰਕਾਰ ਵੱਲੋਂ ਤੈਅ ਕੀਤੀ ਤਨਖਾਹ ਤੋਂ ਘੱਟ ਉਜ਼ਰਤ 'ਤੇ ਕੰਮ ਕਰ ਰਹੇ ਹਨ, ਨੂੰ ਘੱਟੋ-ਘੱਟ ਤਨਖਾਹ ਡੀ. ਸੀ. ਰੇਟ ਅਨੁਸਾਰ ਦਿੱਤੀ ਜਾਵੇ।
ਅੱਜ ਜਿਲ•ਾ ਅਧਿਕਾਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਸਵਾਮੀ ਸਦਾਨੰਦ ਨੇ ਸਫਾਈ ਕਰਮਚਾਰੀਆਂ ਅਤੇ ਕਾਰੋਪੋਰੇਸ਼ਨ ਦੇ ਅਧਿਕਾਰੀਆਂ ਨਾਲ ਵਿਸਥਾਰ ਵਿਚ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੁਣੀਆਂ।
ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਕਮਿਸ਼ਨ ਨੂੰ ਭਰੋਸਾ ਦਿੱਤਾ ਕਿ ਸਫਾਈ ਕਰਮਚਾਰੀਆਂ ਦੀ ਹਰ ਜ਼ਰੂਰਤ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਸਵੱਛਤਾ ਦੇ ਕੰਮ ਵਿਚ ਲੱਗੇ ਇਨਾਂ ਕਾਮਿਆਂ ਦੀ ਅਸੀਂ ਦਿਲੋਂ ਕਦਰ ਕਰਦੇ ਹਾਂ। ਉਨਾਂ ਕਿਹਾ ਕਿ ਮੇਰੀ ਖਾਹਿਸ਼ ਹੈ ਕਿ ਪਿਛੜੇ ਵਰਗ ਦੇ ਇਨਾਂ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਹਰ ਹੀਲਾ ਵਰਤਿਆ ਜਾਵੇ। ਉਨਾਂ ਕਿਹਾ ਕਿ ਗੁਰੂ ਨਗਰੀ, ਜਿਥੋਂ ਸਮਾਨਤਾ ਦਾ ਸੱਦਾ ਦੁਨੀਆਂ ਨੂੰ ਦਿੱਤਾ ਜਾਂਦਾ ਹੈ, ਵਿਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨਾਂ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਉਹ ਕੰਮ ਕਰਦੇ ਵਕਤ ਦਸਤਾਨੇ, ਵਰਦੀ ਅਤੇ ਹੋਰ ਜ਼ਰੂਰੀ ਸਾਜੋ-ਸਮਾਨ ਜ਼ਰੂਰ ਵਰਤਣ ਅਤੇ ਜੇਕਰ ਇਸਦੀ ਘਾਟ ਹੋਵੇ ਤਾਂ ਸਬੰਧਤ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਅਮਿਤ ਕੁਮਾਰ, ਵਧੀਕ ਡਿਪਟੀ ਕਮਿਮਸ਼ਨਰ ਸ੍ਰੀ ਰਵਿੰਦਰ ਸਿੰਘ, ਜੁਇੰਟ ਕਮਿਸ਼ਨਰ ਸ੍ਰੀ ਸੌਰਵ ਅਰੋੜਾ, ਸਿਵਲ ਸਰਜਨ ਸ੍ਰੀਮਤੀ ਨਰਿੰਦਰ ਕੌਰ, ਏ ਸੀ ਪੀ ਵਿਸ਼ਾਲਜੀਤ ਸਿੰਘ, ਡੀ ਐਸ ਪੀ ਜੀ ਐਸ ਸਹੋਤਾ ਅਤੇ ਹੋਰ ਹਾਜ਼ਰ ਸਨ।
ਨੌਜਵਾਨ ਵਰਗ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾਉਣ ਲਈ ਅੱਗੇ ਆਵੇ-ਸਪੀਕਰ -ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਲੋਕਾਂ ਤੱਕ ਲਿਜਾਣ ਦਾ ਸੱਦਾ -ਖੰਨਾ ਵਿਖੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸ਼ਿਰਕਤ
ਖੰਨਾ - ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ. ਪੀ. ਸਿੰਘ ਨੇ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਹੈ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਕਿਉਂਕਿ ਕਿਸੇ ਦੇਸ਼ ਦਾ ਸਰਬਪੱਖੀ ਵਿਕਾਸ ਨੌਜਵਾਨ ਵਰਗ ਦੇ ਸਹਿਯੋਗ ਅਤੇ ਹੰਭਲੇ ਤੋਂ ਬਿਨਾਂ ਸੰਭਵ ਨਹੀਂ।
ਅੱਜ ਸਥਾਨਕ ਏ. ਐਸ. ਕਾਲਜ (ਲੜਕੀਆਂ) ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ• ਦੇ ਲੁਧਿਆਣਾ ਜ਼ੋਨ-ਬੀ ਦੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸਾਡੇ ਦੇਸ਼ ਨੂੰ 'ਸੋਨੇ ਦੀ ਚਿੜ•ੀ' ਅਤੇ ਹਰ ਪੱਖੋਂ ਵਿਕਸਿਤ ਦੇਸ਼ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੇ ਕੁਝ ਸਮੇਂ ਦੌਰਾਨ ਸਾਡੇ ਦੇਸ਼, ਖਾਸ ਕਰਕੇ ਸੂਬਾ ਪੰਜਾਬ ਦੀ ਸ਼ਾਨ ਨੂੰ ਨਜ਼ਰ ਲੱਗ ਗਈ ਹੈ ਭਾਵ ਅਸੀਂ ਸਰਬਪੱਖੀ ਵਿਕਾਸ ਪੱਖੋਂ ਪਿਛੜ ਚੁੱਕੇ ਹਾਂ, ਜੋ ਕਿ ਇੱਕ ਗੰਭੀਰ ਮੁੱਦਾ ਹੈ। ਉਨ•ਾਂ ਕਿਹਾ ਕਿ ਇਸ ਦੇਸ਼ ਨੂੰ ਮੁੜ ਵਿਕਸਤ ਦੇਸ਼ਾਂ ਦੀ ਸ੍ਰੇਣੀ ਵਿੱਚ ਲਿਜਾਣ ਅਤੇ ਭਾਰਤੀਆਂ ਦੀ ਵੱਖਰੀ ਪਹਿਚਾਣ ਮੁੜ ਸੁਰਜੀਤ ਕਰਨ ਲਈ ਨੌਜਵਾਨ ਵਰਗ ਵਿਸ਼ੇਸ਼ ਯੋਗਦਾਨ ਪਾ ਸਕਦਾ ਹੈ। ਉਨ•ਾਂ ਨੌਜਵਾਨ ਮੁੰਡੇ/ਕੁੜੀਆਂ ਨੂੰ ਸੱਦਾ ਦਿੱਤਾ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ, ਉਨ•ਾਂ ਦੇ ਹੰਭਲੇ ਨਾਲ ਹੀ ਦੇਸ਼ ਅੱਗੇ ਵਿਕਾਸ ਕਰ ਸਕਦਾ ਹੈ। .
ਉਨ•ਾਂ ਕਿਹਾ ਕਿ ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ਬਹੁਤ ਅਮੀਰ ਹੈ, ਜਿਸ ਨੂੰ ਸੰਭਾਲਣ ਦੇ ਨਾਲ-ਨਾਲ ਹੋਰ ਅੱਗੇ ਵਧਾਉਣ ਦੀ ਲੋੜ ਹੈ, ਜਿਸ ਲਈ ਸਾਡੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਲੋਕਾਂ ਤੱਕ ਲਿਜਾਇਆ ਜਾਣਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ• ਵੱਲੋਂ ਯੁਵਕ ਅਤੇ ਵਿਰਾਸਤੀ ਮੇਲਿਆਂ ਦਾ ਆਯੋਜਨ ਕਰਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨ•ਾਂ ਇਸ ਗੱਲ ਲਈ ਯੂਨੀਵਰਸਿਟੀ ਦੇ ਡਾਇਰੈਕਟਰ, ਯੁਵਕ ਮਾਮਲੇ, ਡਾ. ਨਿਰਮਲ ਜੌੜਾ ਦੀ ਵਿਸ਼ੇਸ਼ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਉਨ•ਾਂ ਕਾਲਜ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਹਰੇਕ ਵਰਗ ਦੇ ਵਿਕਾਸ ਲਈ ਯਤਨਸ਼ੀਲ ਹੈ, ਉੱਥੇ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲੈਂਦਿਆਂ ਸੂਬੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੀਆਂ ਸਾਰੀਆਂ ਸੰਸਥਾਵਾਂ ਜਿੱਥੇ ਚੋਣ ਹੁੰਦੀ ਹੈ, ਵਿੱਚ ਔਰਤਾਂ ਲਈ 50 ਫੀਸਦੀ ਕੋਟਾ ਰਾਖਵਾਂ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਔਰਤਾਂ ਨੂੰ ਆਪ ਅੱਗੇ ਵਧਣ ਅਤੇ ਦੇਸ਼ ਨੂੰ ਅੱਗੇ ਲਿਜਾਣ ਦਾ ਮੌਕਾ ਮਿਲੇਗਾ।
ਇਸ ਮੌਕੇ ਹਲਕਾ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਪੇਸ਼ ਕੀਤਾ, ਉੱਥੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿਘ ਅੱਗੇ ਹਲਕੇ ਦੀਆਂ ਅਤੇ ਕਾਲਜ ਦੀਆਂ ਮੰਗਾਂ ਵੀ ਰੱਖੀਆਂ। ਦੱਸਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ• ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਲੜਕੀਆਂ ਦੇ ਗਿਆਰਾਂ ਕਾਲਜਾਂ ਦੀਆਂ 1100 ਤੋਂ ਵਧੇਰੇ ਲੜਕੀਆਂ ਵੱਖ-ਵੱਖ 58 ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ। ਅੱਜ ਮਮਿੱਕਰੀ ਅਤੇ ਹੋਰ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਨ•ਾਂ ਨੂੰ ਮੌਕੇ 'ਤੇ ਹਾਜ਼ਰ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ, ਵਿਦਿਆਰਥਣਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੇ ਬਹੁਤ ਸਰਾਹਿਆ।
ਇਸ ਮੌਕੇ ਸ. ਨਵਜੋਤ ਸਿੰਘ ਮਾਹਲ, ਜ਼ਿਲ•ਾ ਪੁਲਿਸ ਮੁਖੀ ਖੰਨਾ, ਐਸ.ਡੀ.ਐਮ. ਸ੍ਰੀ ਸੰਦੀਪ ਗਾੜਾ, ਸ੍ਰੀ ਰੁਪਿੰਦਰ ਸਿੰਘ ਰਾਜਾ ਸੀਨੀਅਰ ਕਾਂਗਰਸੀ ਆਗੂ, ਸ੍ਰੀ ਵਿਕਾਸ ਮਹਿਤਾ ਪ੍ਰਧਾਨ ਨਗਰ ਕੌਂਸਲ ਖੰਨਾ, ਸ੍ਰੀ ਰਾਜੀਵ ਰਾਏ ਮਹਿਤਾ, ਸ੍ਰੀ ਬੀ.ਕੇ. ਬੱਤਰਾ, ਸ੍ਰੀ ਤਜਿੰਦਰ ਸ਼ਰਮਾ, ਸ੍ਰੀ ਸ਼ੁਸ਼ੀਲ ਕੁਮਾਰ ਅਤੇ ਹੋਰ ਹਾਜ਼ਰ ਸਨ।
ਧਾਰਾ 498-ਏ ਨਾਲ ਸੰਬੰਧਤ ਮਾਮਲਿਆਂ ਦੀ ਮੁੱਢਲੀ ਪੜਤਾਲ ਲਈ ਪਰਿਵਾਰ ਭਲਾਈ ਕਮੇਟੀਆਂ ਦਾ ਗਠਨ -ਹੁਣ ਪੁਲਿਸ ਸਿੱਧਾ ਮਾਮਲਾ ਦਰਜ ਨਹੀਂ ਕਰ ਸਕੇਗੀ, ਧਾਰਾ 498-ਏ ਦੀ ਦੁਰਵਰਤੋਂ ਰੁਕੇਗੀ-ਜ਼ਿਲ•ਾ ਅਤੇ ਸੈਸ਼ਨ ਜੱਜ -ਪੁਲਿਸ ਥਾਣਿਆਂ ਤੇ ਕਚਹਿਰੀਆਂ ਦਾ ਕੰਮ ਘਟੇਗਾ, ਲੋਕਾਂ ਦਾ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ਼ ਵਧੇਗਾ
ਲੁਧਿਆਣਾ - ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰ. ਗੁਰਬੀਰ ਸਿੰਘ ਨੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀਆਂ ਪਾਲਣਾ ਕਰਦਿਆਂ ਜ਼ਿਲਾ ਲੁਧਿਆਣਾ ਲਈ ਦੋ ਪਰਿਵਾਰ ਭਲਾਈ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਇਹ ਕਮੇਟੀਆਂ ਦਾਜ ਉਤਪੀੜਨ ਵਰਗੇ ਮਾਮਲਿਆਂ ਸੰਬੰਧੀ ਪੁਲਿਸ ਮਾਮਲੇ ਦਰਜ ਕਰਨ ਤੋਂ ਪਹਿਲਾਂ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦੀ ਆਪਣੇ ਪੱਧਰ 'ਤੇ ਘੋਖ ਕਰਿਆ ਕਰਨਗੀਆਂ ਅਤੇ ਜਾਇਜ਼ ਮਾਮਲਿਆਂ ਵਿੱਚ ਹੀ ਪੁਲਿਸ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕਰਿਆ ਕਰਨਗੀਆਂ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰ. ਗੁਰਬੀਰ ਸਿੰਘ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਨੇ 'ਰਾਜੀਵ ਸ਼ਰਮਾ ਬਨਾਮ ਉੱਤਰ ਪ੍ਰਦੇਸ਼ ਸਰਕਾਰ ਅਤੇ ਹੋਰ' ਅਪਰਾਧਿਕ ਅਪੀਲ ਨੰਬਰ 1265 ਆਫ਼ 2017 ਦਾ ਨਿਪਟਾਰਾ ਕਰਦਿਆਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਹਦਾਇਤ ਕੀਤੀ ਸੀ ਕਿ ਜ਼ਿਲਾ ਪੱਧਰ 'ਤੇ ਪਰਿਵਾਰ ਭਲਾਈ ਕਮੇਟੀਆਂ ਦਾ ਗਠਨ ਕੀਤਾ ਜਾਵੇ। ਜ਼ਿਲਾ ਲੁਧਿਆਣਾ ਵਿੱਚ ਤਿੰਨ-ਤਿੰਨ ਮੈਂਬਰੀ ਦੋ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਪਹਿਲੀ ਕਮੇਟੀ ਵਿੱਚ ਮਨੋਵਿਗਿਆਨੀ ਸ੍ਰੀਮਤੀ ਮਨਮੀਤ ਕੌਰ ਗਰੇਵਾਲ ਨੂੰ ਚੇਅਰਪਰਸਨ, ਸਮਾਜ ਸੇਵਕ ਸ੍ਰ. ਚਰਨਜੀਤ ਸਿੰਘ ਅਤੇ ਸੇਵਾਮੁਕਤ ਅਧਿਕਾਰੀ ਸ੍ਰ. ਡੀ. ਐੱਸ. ਸੈਣੀ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਦੂਜੀ ਕਮੇਟੀ ਵਿੱਚ ਸ੍ਰ. ਅਮਰਜੀਤ ਸਿੰਘ ਸੇਖੋਂ ਸੇਵਾ ਮੁਕਤ ਅਧਿਕਾਰੀ ਨੂੰ ਚੇਅਰਮੈਨ, ਸਿੱਖਿਆ ਸਾਸ਼ਤਰੀ ਡਾ. ਨਰਿੰਦਰ ਸੰਧੂ ਅਤੇ ਕਰੀਅਰ ਕੰਸਲਟੈਂਟ ਸ੍ਰੀਮਤੀ ਗੌਰੀ ਛਾਬੜਾ ਨੂੰ ਮੈਂਬਰ ਵਜੋਂ ਰੱਖਿਆ ਗਿਆ ਹੈ। ਇਨਾਂ ਕਮੇਟੀਆਂ ਦੀ ਕਾਰਗੁਜ਼ਾਰੀ ਦਾ ਸਮੇਂ-ਸਮੇਂ 'ਤੇ ਜਾਇਜ਼ਾ ਲਿਆ ਜਾਂਦਾ ਰਹੇਗਾ। ਉਨਾਂ ਸਪੱਸ਼ਟ ਕੀਤਾ ਕਿ ਇਨਾਂ ਕਮੇਟੀ ਮੈਂਬਰਾਂ ਨੂੰ ਗਵਾਹ ਵਜੋਂ ਨਹੀਂ ਜਾਣਿਆ ਜਾਵੇਗਾ।
ਉਨਾਂ ਕਿਹਾ ਕਿ ਭਵਿੱਖ ਵਿੱਚ ਜਿਹੜੀਆਂ ਵੀ 498-ਏ ਅਧੀਨ ਸ਼ਿਕਾਇਤਾਂ ਪੁਲਿਸ ਜਾਂ ਇਲਾਕਾ ਮੈਜਿਸਟ੍ਰੇਟ ਕੋਲ ਪਹੁੰਚਿਆ ਕਰਨਗੀਆਂ, ਉਹ ਇਨਾਂ ਕਮੇਟੀਆਂ ਕੋਲ ਮੁੱਢਲੀ ਪੜਤਾਲ ਲਈ ਭੇਜੀਆਂ ਜਾਇਆ ਕਰਨਗੀਆਂ। ਤੱਥਾਂ ਨੂੰ ਘੋਖਣ ਲਈ ਇਹ ਕਮੇਟੀਆਂ ਸੰਬੰਧਤ ਧਿਰਾਂ ਨੂੰ ਕਿਸੇ ਵੀ ਮਾਧਿਅਮ ਰਾਹੀਂ ਬੁਲਾ ਵੀ ਸਕਣਗੀਆਂ। ਇਹ ਕਮੇਟੀਆਂ ਸਾਰੇ ਤੱਥਾਂ ਨੂੰ ਘੋਖਣ ਉਪਰੰਤ 30 ਦਿਨਾਂ ਦੇ ਵਿੱਚ-ਵਿੱਚ ਆਪਣੀਆਂ ਰਿਪੋਰਟ ਪੁਲਿਸ ਜਾਂ ਇਲਾਕਾ ਮੈਜਿਸਟ੍ਰੇਟ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਕਰਨਗੀਆਂ। ਜਿੱਥੇ ਸੰਭਵ ਜਾਂ ਲੋੜ ਹੋਵੇਗੀ ਇਹ ਕਮੇਟੀਆਂ ਦੋਵੇਂ ਧਿਰਾਂ ਦੀ ਕੌਂਸਲਿੰਗ ਕਰਵਾ ਕੇ ਰਾਜ਼ੀਨਾਮਾ ਵੀ ਕਰਵਾ ਸਕਣਗੀਆਂ।
ਸ੍ਰ. ਗੁਰਬੀਰ ਸਿੰਘ ਨੇ ਕਿਹਾ ਕਿ ਇਨਾਂ ਕਮੇਟੀਆਂ ਦੇ ਗਠਨ ਨਾਲ ਹੁਣ ਜਿੱਥੇ ਨਿਰਦੋਸ਼ ਧਿਰਾਂ ਖ਼ਿਲਾਫ਼ ਸਿੱਧੀ ਪੁਲਿਸ ਕਾਰਵਾਈ ਨਹੀਂ ਹੋ ਸਕੇਗੀ, ਉਥੇ ਹੀ ਧਾਰਾ 498-ਏ ਦੀ ਦੁਰਵਰਤੋਂ ਨੂੰ ਵੀ ਠੱਲ ਪਵੇਗੀ। ਲੋਕਾਂ ਦਾ ਨਿਆਂ ਪ੍ਰਣਾਲੀ 'ਤੇ ਵਿਸ਼ਵਾਸ਼ ਵਧੇਗਾ ਅਤੇ ਲੋਕਾਂ ਵਿੱਚੋਂ ਪੁਲਿਸ ਦੇ ਡਰ ਦੀ ਭਾਵਨਾ ਖ਼ਤਮ ਹੋਵੇਗੀ। ਇਸ ਤੋਂ ਇਲਾਵਾ ਇਸ ਤਰਾਂ ਹੋਣ ਨਾਲ ਕਚਹਿਰੀਆਂ ਅਤੇ ਪੁਲਿਸ ਥਾਣਿਆਂ ਦਾ ਕੰਮ ਵੱਡੇ ਪੱਧਰ 'ਤੇ ਘਟੇਗਾ। ਪੁਲਿਸ ਓਹੀ ਮਾਮਲੇ ਵਿੱਚ ਮਾਮਲਾ ਦਰਜ ਕਰੇਗੀ, ਜਿਸ ਵਿੱਚ ਸੱਚਾਈ ਹੋਵੇਗੀ। ਇਸ ਮੌਕੇ ਉਨਾਂ ਨਾਲ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਸੀ. ਜੇ. ਐੱਮ. ਡਾ. ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।