Sunday 8 October 2017

ਬੇਟੀ ਬਚਾਓ-ਬੇਟੀ ਪੜਾਓ- ਮੈਨੂੰ ਬੇਟੀ ਹੋਣ 'ਤੇ ਮਾਣ-ਸੁਰਭੀ ਮਲਿਕ ਆਈ. ਏ. ਐੱਸ.

-ਬੇਟੀਆਂ ਦੇ ਅਸਲ ਸਸ਼ਕਤੀਕਰਨ ਲਈ ਬਰਾਬਰ ਦੇ ਮੌਕੇ ਅਤੇ ਮਨਪਸੰਦ ਖੇਤਰ
ਵਿੱਚ ਅੱਗੇ ਵਧਣ ਦੀ ਖੁੱਲ• ਦੇਣੀ ਜ਼ਰੂਰੀ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ - ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੇ ਆਦੇਸ਼ਾਂ 'ਤੇ ਪੂਰੇ ਦੇਸ਼ ਵਿੱਚ ਮਿਤੀ 9 ਅਕਤੂਬਰ ਤੋਂ 14 ਅਕਤਬੂਰ, 2017 ਤੱਕ 'ਬੇਟੀ ਬਚਾਓ-ਬੇਟੀ ਪੜ•ਾਓ' ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਜਿੱਥੇ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਭਰੂਣ ਹੱਤਿਆ ਰੋਕਣ, ਬੇਟੀਆਂ ਦੀ ਪੜਾਈ ਅਤੇ ਉਨ•ਾਂ ਦੇ ਸਸ਼ਕਤੀਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ, ਉਥੇ ਇਹ ਦੱਸਿਆ ਜਾਣਾ ਵੀ ਯੋਗ ਹੈ ਕਿ ਸਾਡੇ ਦੇਸ਼ ਦੀਆਂ ਬੇਟੀਆਂ ਹੁਣ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਇਥੋਂ ਤੱਕ ਕਿ ਦੇਸ਼ ਦੀ ਵਾਗਡੋਰ ਸੰਭਾਲਣ ਵਿੱਚ ਵੀ ਜਿਆਦਾਤਰ ਬੇਟੀਆਂ ਹੀ ਅੱਗੇ ਆ ਰਹੀਆਂ ਹਨ। ਅਜਿਹੀ ਹੀ ਇੱਕ ਉਦਾਹਰਨ ਹੈ ਜ਼ਿਲ•ਾ ਲੁਧਿਆਣਾ ਵਿੱਚ ਬਤੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਸੇਵਾ ਨਿਭਾਅ ਰਹੀ ਚੰਡੀਗੜ• ਸ਼ਹਿਰ ਦੀ ਬੇਟੀ ਸ੍ਰੀਮਤੀ ਸੁਰਭੀ ਮਲਿਕ ਆਈ. ਏ. ਐੱਸ.।
'ਬੇਟੀ ਬਚਾਓ-ਬੇਟੀ ਪੜਾਓ' ਦੀ ਮੁਹਿੰਮ ਬਾਰੇ ਪੁੱਛੇ ਜਾਣ 'ਤੇ ਸ੍ਰੀਮਤੀ ਮਲਿਕ ਨੇ ਕਿਹਾ ਕਿ ਜੇਕਰ ਬੱਚੀਆਂ ਨੂੰ ਬਰਾਬਰ ਦੇ ਮੌਕੇ ਅਤੇ ਆਪਣੇ ਮਨ ਭਾਉਂਦੇ ਖੇਤਰ ਵਿੱਚ ਅੱਗੇ ਵਧਣ ਦੀ ਖੁੱਲ• ਮਿਲੇ ਤਾਂ ਲੜਕੀਆਂ ਉਹ ਸਭ ਕਰ ਸਕਦੀਆਂ ਹਨ, ਜੋ ਮਾਪੇ ਲੜਕਿਆਂ ਤੋਂ ਉਮੀਦ ਰੱਖਦੇ ਹਨ। ਉਨ•ਾਂ ਕਿਹਾ ਕਿ ਲੜਕੀਆਂ ਦਾ ਸਸ਼ਕਤੀਕਰਨ ਤਾਂ ਹੀ ਸੰਭਵ ਹੈ, ਜੇਕਰ ਉਨ•ਾਂ ਨੂੰ ਆਰਥਿਕ ਤੌਰ 'ਤੇ ਸੁਤੰਤਰ ਬਣਾਉਣ ਦੇ ਨਾਲ-ਨਾਲ ਚੰਗੀ ਸਿੱਖਿਆ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੇਤੇ ਜਾਣ। ਉਨ•ਾਂ ਕਿਹਾ ਕਿ ਲੜਕੀਆਂ ਨੂੰ ਆਪਣੇ ਆਪ 'ਤੇ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ, ਜਿਵੇਂ ਕਿ ਉਨ•ਾਂ ਨੂੰ ਅਤੇ ਉਨ•ਾਂ ਦੇ ਪਰਿਵਾਰ ਨੂੰ ਹੈ।

ਸ੍ਰੀਮਤੀ ਮਲਿਕ, ਜੋ ਕਿ ਸਾਲ 2012 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ, ਨੇ ਦੱਸਿਆ ਕਿ ਉਨ•ਾਂ ਨੇ ਬੈਚੂਲਰ ਆਫ਼ ਆਰਟਸ (ਇਕਨਾਮਿਕਸ ਆਨਰਜ਼) ਲੇਡੀ ਸ੍ਰੀਰਾਮ ਕਾਲਜ਼ ਫਾਰ ਵਿਮੈਨ, ਯੂਨੀਵਰਸਿਟੀ ਆਫ਼ ਦਿੱਲੀ ਤੋਂ ਪ੍ਰਾਪਤ ਕੀਤੀ ਸੀ ਅਤੇ ਐੱਮ. ਐੱਸ. ਸੀ. (ਇਕਨਾਮਿਕਸ) ਮੁਕੰਮਲ ਕਰਨ ਲਈ ਉਹ ਕਾਮਨਵੈੱਲਥ ਸਕਾਲਰ ਵਜੋ ਲੰਡਨ ਸਕੂਲ ਆਫ਼ ਇਕਨਾਮਿਸਕ ਐਂਡ ਪੋਲੀਟੀਕਲ ਸਾਇੰਸ ਵਿਸ਼ੇਸ਼ ਤੌਰ 'ਤੇ ਗਏ ਸਨ। ਉਹ ਸਬ ਡਵੀਜ਼ਨ ਨੰਗਲ ਵਿਖੇ ਬਤੌਰ ਐੱਸ. ਡੀ. ਐੱਮ., ਜ਼ਿਲ•ਾ ਰੋਪੜ ਵਿਖੇ ਬਤੌਰ ਵਧੀਕ ਡਿਪਟੀ ਕਮਿਸ਼ਨਰ ਵਜੋ, ਨਗਰ ਨਿਗਮ ਲੁਧਿਆਣਾ ਵਿੱਚ ਬਤੌਰ ਵਧੀਕ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਮੌਜੂਦਾ ਸਮੇਂ ਉਹ ਲੁਧਿਆਣਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸ੍ਰੀਮਤੀ ਸੁਰਭੀ ਮਲਿਕ ਆਪਣੀ ਕਰੜੀ ਮਿਹਨਤ ਅਤੇ ਦ੍ਰਿੜ ਨਿਸਚੇ ਨਾਲ ਹਜ਼ਾਰਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਹਨ।

No comments:

Post a Comment