ਲੁਧਿਆਣਾ, - ਖੇਤਰੀ ਸਰਸ ਮੇਲਾ-2017 ਦੌਰਾਨ ਰੋਜ਼ਾਨਾ ਇੱਕ ਅਗਾਂਹਵਧੂ ਲੜਕੀ ਜਾਂ ਔਰਤ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਿਲੈਕਟ ਕੀਤੀਆਂ ਗਈਆਂ ਲੜਕੀਆਂ/ਔਰਤਾਂ ਵਿੱਚੋਂ ਮਿਤੀ 8 ਅਕਤੂਬਰ, 2017 ਨੂੰ ਡਾ. ਰਚਨਾ ਸ਼ਰਮਾ ਦਾ ਸਨਮਾਨ ਕੀਤਾ ਜਾਵੇਗਾ, ਜਿਨ•ਾਂ ਦਾ ਜੀਵਨ ਵੇਰਵਾ ਅਤੇ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ-
ਡਾ. ਰਚਨਾ ਸ਼ਰਮਾ ਬਾਲ ਵਿਕਾਸ ਟਰੱਸਟ (ਰਜਿ.) ਦੀ ਇੱਕ ਐਂਕਰ ਹੈ, ਜੋ ਕਿ ਵੱਖ-ਵੱਖ ਭਲਾਈ ਸਕੀਮਾਂ, ਚੈਰਿਟੀ ਪ੍ਰੋਗਰਾਮ, ਖੇਡ ਮੇਲੇ, ਸਵੱਛ ਮੁਹਿੰਮ ਅਤੇ ਜ਼ਿਲ•ਾ ਲੁਧਿਆਣਾ ਦੇ ਬੱਚਿਆਂ ਦੇ ਵਿਕਾਸ ਲਈ ਹੋਰ ਕਈ ਕੰਮ ਕਰ ਰਹੀ ਹੈ।
ਇਨ•ਾਂ ਦੀ ਸਭ ਤੋਂ ਮਹੱਤਵਪੂਰਨ ਖਾਸੀਅਤ ਇਹ ਰਹੀ ਹੈ ਕਿ ਇਨ•ਾਂ ਨੇ ਪਹਿਲੀ ਵਾਰ ਲੁਧਿਆਣਾ ਵਿਖੇ ਜੁਲਾਈ 2016 ਵਿੱਚ ਨੈਸ਼ਨਲ ਫੈੱਸਟ ਬਾਲ ਕੰਪੀਟਿਸ਼ਨ ਦਾ ਆਯੋਜਨ ਕਰਵਾਇਆ ਸੀ ਅਤੇ ਪੁਲਿਸ ਵੂਮੈਨ ਸੈੱਲ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਨਿੱਜੀ ਪੱਧਰ 'ਤੇ ਵਿਵਾਹਿਤ ਝਗੜੇ ਅਤੇ ਘਰੇਲੂ ਝਗੜੇ ਹੱਲ ਕਰਵਾਏ ਅਤੇ ਬਹੁਤ ਸਾਰੇ ਪਰਿਵਾਰਾਂ ਨੂੰ ਖੁਸ਼ੀ ਨਾਲ ਜਿਉਣ ਦੀ ਸਲਾਹ ਦੇਣ ਦੇ ਨਾਲ-ਨਾਲ ਜਾਚ ਦਿੱਤੀ।
ਇਨ•ਾਂ ਦੇ ਸਮਾਜਿਕ ਕਾਰਜਾਂ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ 2011 ਵਿੱਚ ਸਟੇਟ ਐਵਾਰਡ ਅਤੇ 2016 ਵਿੱਚ ਇਨ•ਾਂ ਦੀ ਸੰਸਥਾ ਨੂੰ ਬੱਚਿਆਂ ਅਤੇ ਔਰਤਾਂ ਦੇ ਮੁੜ ਵਸੇਬੇ ਅਤੇ ਪੂਨਰਵਾਸ ਲਈ 1261 ਵਰਗ ਗਜ ਦਾ ਪਲਾਟ ਦੁੱਗਰੀ, ਲੁਧਿਆਣਾ ਵਿਖੇ ਪ੍ਰਦਾਨ ਕੀਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਬਾਲ ਵਿਕਾਸ ਟਰੱਸਟ (ਰਜਿ:) ਵੱਲੋਂ ਹਰ ਸਾਲ ਤਕਰੀਬਨ 100 ਵਜੀਫੇ ਗਰੀਬ ਅਤੇ ਅਪੰਗ ਬੱਚਿਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ।
No comments:
Post a Comment