Friday 6 October 2017

ਸਰਸ ਮੇਲੇ ਦੇ ਦੂਜੇ ਦਿਨ ਸਨਮਾਨਿਤ ਹੋਣ ਵਾਲੀ ਸ਼ਖਸ਼ੀਅਤ- ਡਾਕਟਰ ਸੀਮਾ ਜੈਨ

ਲੁਧਿਆਣਾ - ਸਰਸ ਮੇਲਾ 2017 ਦੌਰਾਨ ਰੋਜ਼ਾਨਾ ਇੱਕ ਅਗਾਂਹਵਧੂ ਲੜਕੀ ਜਾਂ ਔਰਤ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਿਲੈਕਟ ਕੀਤੀਆਂ ਗਈਆਂ ਲੜਕੀਆਂ/ਔਰਤਾਂ ਵਿੱਚੋਂ ਮਿਤੀ 06 ਅਕਤੂਬਰ ਨੂੰ ਦੂਜਾ ਸਨਮਾਨ ਸਮਾਜ ਸੇਵਕਾ ਡਾਕਟਰ ਸੀਮਾ ਜੈਨ ਦਾ ਕੀਤਾ ਜਾਵੇਗਾ, ਜਿਨ•ਾਂ ਦਾ ਜੀਵਨ ਵੇਰਵਾ ਅਤੇ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ- 

ਡਾਕਟਰ ਸੀਮਾ ਜੈਨ ਦਾ ਜਨਮ 18 ਜੁਲਾਈ 1973 ਨੂੰ ਪਿੰਡ ਹਾਦਿਆਬਾਦ ਜ਼ਿਲ•ਾ ਕਪੂਰਥਲਾ ਪਿਤਾ ਕ੍ਰਿਸ਼ਨਕੁਮਾਰ ਮਾਤਾ ਰਮਾ ਰਾਨੀ ਦੇ ਘਰ ਹੋਇਆ। ਇਹਨਾਂ ਨੇ ਮੁਢਲੀ ਵਿਦਿਆ ਹਾਸਿਲ ਕਰਨ ਤੋਂ ਬਾਅਦ ਲੁਧਿਆਣਾ ਤੋਂ 4.8.M.S. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਲੁਧਿਆਣਾ ਵਿਖੇ ਹੀ ਕਰੀਬ 20 ਸਾਲਾਂ ਤੋਂ ਹੋਮੀਓਪੈਥੀ ਦੀ ਪ੍ਰੈਕਟਿਸ ਕਰ ਰਹੇ ਹਨ। ਸਮਾਜ ਸੇਵਾ ਦੀ ਲਗਨ ਆਪਣੇ ਪਰਿਵਾਰ ਵੱਲੋਂ ਹੀ ਸੀ ਅਤੇ 1995 ਵਿੱਚ ਇਹਨਾਂ ਦੀ ਸ਼ਾਦੀ ਲੁਧਿਆਣਾ ਦੇ ਸੰਜੀਵ ਜੈਨ ਨਾਲ ਹੋਈ। ਸੰਜੀਵ ਜੈਨ ਦੇ ਦਾਦਾ ਹਕੀਮ ਕਿਸ਼ਨਚੰਦ, ਆਯੁਰਵੈਦਿਕ ਦੇ ਮਸ਼ਹੂਰ ਡਾਕਟਰ ਸਨ ਅਤੇ ਲੋੜਵੰਦਾਂ ਦੀ ਮੱਦਦ ਲਈ ਤਿਆਰ ਰਹਿੰਦੇ ਸਨ। 2011 ਵਿੱਚ ਸੰਜੀਵ ਜੈਨ ਅਤੇ ਡਾਕਟਰ ਸੀਮਾ ਜੈਨ ਨੇ ਅੰਨ ਜਲ ਸੇਵਾ ਟਰੱਸਟ ਸਮਾਜ ਸੇਵੀ ਸੰਸਥਾ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਵਿੱਚ ਵਾਧਾ ਕੀਤਾ। ਟਰੱਸਟ ਵੱਲੋਂ ਡਾਕਟਰ ਸੀਮਾ ਜੈਨ ਨੂੰ ਜ਼ਿਲ•ਾ ਮਹਿਲਾ ਪ੍ਰਧਾਨ ਨਿਯੁਕਤ ਕੀਤਾ ਤਾਂ ਸੀਮਾ ਜੈਨ ਨੇ ਆਪਣੇ ਨਾਲ ਆਪਣੀ ਪੁੱਤਰੀ ਸੁੱਚੀ ਜੈਨ, ਊਸ਼ਾ ਸਰੋਏ, ਮੰਜੂ ਦੋਸਾਂਝ, ਸ਼ੈੱਲੀ ਟੱਕਰ, ਸ੍ਰੀਮਤੀ ਵਿੱਲਿਊਮ, ਬਵਲੀ, ਅਨੂ ਨਇਯਰ ਨੂੰ ਨਾਲ ਲੈ ਕੇ ਜ਼ਰੂਰਤਮੰਦ ਔਰਤਾਂ ਦੇ ਹੱਕਾਂ ਅਤੇ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਆਯੋਜਨ ਕੀਤਾ। ਅੰਨ ਜਲ ਸੇਵਾ ਟਰੱਸਟ ਇੱਥੇ ਦੇ ਲਾਰਡ ਮਹਾਂਵੀਰ ਸਿਵਲ ਹਸਪਤਾਲ ਵਿੱਚ ਦਾਖਿਲ ਮਰੀਜ਼ਾਂ ਅਤੇ ਉਹਨ•ਾਂ ਦੇ ਰਿਸ਼ਤੇਦਾਰਾਂ ਨੂੰ ਰੋਜ਼ਾਨਾ ਮੁਫਤ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਜ਼ਰੂਰਤਮੰਦ ਮਰੀਜ਼ਾਂ ਲਈ ਜੀਵਨਰਖਯਕ ਦਵਾਈਆਂ ਅਤੇ ਲਾਵਾਰਿਸ ਮਰੀਜ਼ਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ। ਡਾ. ਸੀਮਾ ਜੈਨ ਵੱਲੋਂ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਟਰੱਸਟ ਦੇ ਮਾਧਿਅਮ ਤੋਂ ਵੂਮੈਨ ਜੇਲ ਲੁਧਿਆਣਾ ਵਿੱਚ ਕੈਦੀ ਔਰਤਾਂ ਅਤੇ ਉਨ•ਾਂ ਦੇ ਬੱਚਿਆਂ ਦੀ ਭਲਾਈ ਲਈ ਜੇਲ• ਵਿਖੇ ਮਾਣਯੋਗ ਜ਼ਿਲ•ਾ ਸੈਸ਼ਨ ਜੱਜ ਅਤੇ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਅਡੀਸ਼ਨਲ ਜੱਜ ਅਤੇ ਟਰੱਸਟ ਦੇ ਅਹੁੱਦੇਦਾਰਾਂ ਨਾਲ ਲੋਹੜੀ ਅਤੇ ਹੋਰ ਤਿਉਹਾਰ ਮਨਾਏ। ਜ਼ਿਲ•ਾ ਸਮਾਜਿਕ ਸੁਰੱਖਿਆ ਵਿਭਾਗ ਅਤੇ ਜੁਵੇਨਾਇਲ ਕੋਰਟ ਦੇ ਸਹਿਯੋਗ ਨਾਲ ਬਾਲ ਓਵਜ਼ਰਵੇਸ਼ਨ ਹੋਮ ਦੇ ਬੱਚਿਆਂ ਨੂੰ ਗਰਮ ਕੱਪੜੇ ਅਤੇ ਕਿਤਾਬਾਂ ਦੇ ਕੇ ਚੰਗੇ ਨਾਗਰਿਕ ਬਣਨ 'ਤੇ ਜ਼ੋਰ ਦਿੱਤਾ। ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਅੰਨਣ ਜਲ ਸੇਵਾ ਟਰੱਸਟ ਵੱਲੋਂ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫੂਡ ਟੂ ਸ਼ੇਅਰ ਐਪ ਲਾਉਂਚ ਕੀਤਾ ਜਿਸ ਤੋਂ ਬਹੁਤ ਸਾਰੇ ਸ਼ਹਿਰ ਦੇ ਲੋਕਾਂ ਨੇ ਆਪਣੇ ਪ੍ਰੋਗਰਾਮ ਵਿੱਚ ਭੋਜਨ ਟਰੱਸਟ ਦੇ ਵਲੰਟੀਅਰ ਰਾਹੀਂ ਜ਼ਰੂਰਤਮੰਦਾਂ ਤੱਕ ਪਹੁੰਚਾਇਆ। ਸਰਦੀ ਦੇ ਮੌਸਮ ਨੂੰ ਲੈ ਕੇ ਬੇਸਹਾਰਾ ਜ਼ਰੂਰਤਮੰਦ ਲੋਕਾਂ ਲਈ ਜ਼ਿਲ•ਾ ਰੈੱਡ ਕਰਾਸ ਦੀ ਬਿਲਡਿੰਗ ਵਿਖੇ ਨੇਕੀ ਦੀ ਦੀਵਾਰ ਦੀ ਸ਼ੁਰੂਆਤ ਕੀਤੀ ਅਤੇ ਜ਼ਰੂਰਤਮੰਦਾਂ ਨੇ ਉਸਦਾ ਲਾਭ ਲਿਆ। ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਇੰਡੀਅਨ ਰੈੱਡ ਕਰਾਸ ਐਵਾਰਡ, ਸਮਾਜ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

No comments:

Post a Comment