Tuesday 3 October 2017

ਮੁਦਰਾ ਪ੍ਰਚਾਰ ਮੁਹਿੰਮ ਸੰਬੰਧੀ ਰਾਜ ਪੱਧਰੀ ਕੈਂਪ ਲੁਧਿਆਣਾ ਵਿਖੇ 6 ਨੂੰ

-ਕੇਂਦਰੀ ਮੰਤਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਪੁੱਜਣਗੇ

-ਨਵੇਂ ਖਾਤੇ ਖੋਲ•ੇ ਜਾਣਗੇ ਅਤੇ ਆਧਾਰ ਕਾਰਡ ਬਣਾਏ ਜਾਣਗੇ

ਲੁਧਿਆਣਾ - ਕੇਂਦਰੀ ਵਿੱਤ ਮੰਤਰਾਲੇ ਵੱਲੋਂ ਮੁਦਰਾ ਪ੍ਰਚਾਰ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ 25 ਸਤੰਬਰ ਤੋਂ 17 ਅਕਤੂਬਰ 2017 ਤੱਕ ਵੱਖ-ਵੱਖ ਰਾਜਾਂ ਦੇ ਪੰਜਾਹ ਢੁੱਕਵੇਂ ਸਥਾਨਾਂ 'ਤੇ ਕੈਂਪ ਲਗਾਏ ਜਾ ਰਹੇ ਹਨ।ਇਕ ਰਾਜ ਪੱਧਰੀ ਕੈਂਪ ਪੰਜਾਬ ਵਿੱਚ 6 ਅਕਤੂਬਰ, 2017 ਨੂੰ ਲੁਧਿਆਣਾ ਵਿਖੇ ਲਗਾਇਆ ਜਾਏਗਾ, ਜਿਸ ਵਿੱਚ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਕੁਮਾਰ ਸਾਂਪਲਾ ਮੁੱਖ ਮਹਿਮਾਨ ਵਜੋਂ ਪੁੱਜਣਗੇ। ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਕੀਤੀ ਜਾਵੇਗੀ।
ਗੁਰੂ ਨਾਨਕ ਦੇਵ ਭਵਨ ਵਿਖੇ ਲਗਾਏ ਜਾਣ ਵਾਲੇ ਇਸ ਕੈਂਪ ਵਿੱਚ ਸੰਬੰਧੀ ਜਾਣਕਾਰੀ ਦਿੰਦਿਆਂ ਲੀਡ ਬੈਂਕ ਦੇ ਜ਼ਿਲ•ਾ ਮੈਨੇਜਰ ਸ੍ਰ. ਅਨੂਪ ਸਿੰਘ ਚਾਵਲਾ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਸ ਕੈਂਪ ਵਿੱਚ ਜਿੱਥੇ ਲੋਕਾਂ ਨੇ ਨਵੇਂ ਖ਼ਾਤੇ ਖੋਲ•ੇ ਜਾਣਗੇ, ਉਥੇ ਨਵੇਂ ਆਧਾਰ ਕਾਰਡਾਂ ਲਈ ਵੀ ਇਨਰੋਲਮੈਂਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖ਼ਾਤਿਆਂ ਨੂੰ ਆਧਾਰ ਕਾਰਡ ਅਤੇ ਮੋਬਾਈਲ ਨੰਬਰਾਂ ਨਾਲ ਜੋੜਨ ਆਦਿ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਉਨ•ਾਂ ਇਛੁੱਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧੀ ਆਪਣੇ ਸੰਬੰਧਤ ਦਸਤਾਵੇਜ਼ ਨਾਲ ਜ਼ਰੂਰ ਲੈ ਕੇ ਆਉਣ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਅਤੇ ਕੈਂਪ ਦੀਆਂ ਤਿਆਰੀਆਂ ਸੰਬੰਧੀ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਹਰੇਕ ਬੈਂਕ ਨੂੰ ਹਦਾਇਤ ਕੀਤੀ ਹੈ ਕਿ ਮੁਦਰਾ ਪ੍ਰਚਾਰ ਮੁਹਿੰਮ ਕੈਂਪ ਵਿੱਚ ਇੱਕ-ਇੱਕ ਸਟਾਲ ਜਰੂਰ ਸਥਾਪਿਤ ਕੀਤਾ ਜਾਵੇ।

No comments:

Post a Comment