Friday 6 October 2017

7 ਅਕਤੂਬਰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਜਾਰੀ -ਛੇ ਰਾਜਾਂ ਦੇ ਕਲਾਕਾਰ ਅਤੇ ਰੰਧਾਵਾ ਬ੍ਰਦਰਜ਼ ਬੰਨਣਗੇ ਰੰਗ

-ਖੇਤਰੀ ਸਰਸ ਮੇਲਾ 2017-

ਲੁਧਿਆਣਾ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਮੈਦਾਨ ਵਿਖੇ ਚੱਲ ਰਹੇ ਖੇਤਰੀ ਸਰਸ ਮੇਲਾ-2017 ਦੌਰਾਨ ਮਿਤੀ 7 ਅਕਤੂਬਰ, 2017 ਨੂੰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਦਾ ਵੇਰਵਾ ਪੇਸ਼ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੇਲਾ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਸਵੇਰੇ 11.00 ਵਜੇ ਤੋਂ 11.05 ਵਜੇ ਤੱਕ ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਭੰਡ ਆਈਟਮ ਦੀ ਪੇਸ਼ਕਾਰੀ ਕੀਤੀ ਜਾਵੇਗੀ।

ਨਾਰਥ ਜ਼ੋਨ ਕਲਚਰਲ ਕੌਸਲ ਪਟਿਆਲਾ ਵੱਲੋਂ ਸਵੇਰੇ 11.05 ਵਜੇ ਤੋਂ ਦੁਪਹਿਰ 1.00 ਵਜੇ ਤੱਕ ਪੰਜਾਬ ਪੁਲਿਸ ਕਲਚਰ ਗਰੁੱਪ ਵੱਲੋਂ ਛਾਊ ਅਤੇ ਰਥਵਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸ਼ਾਮ ਨੂੰ 4.00 ਵਜੇ ਤੋਂ 7.30 ਵਜੇ ਤੱਕ ਨਾਰਥ ਜ਼ੋਨ ਕਲਚਰਲ ਕੌਸਲ ਵੱਲੋਂ ਬੀਹੂ (ਅਸਾਮ), ਨੌਰਥਾ (ਮੱਧ ਪ੍ਰਦੇਸ਼), ਰਥਵਾ (ਗੁਜਰਾਤ), ਗੁਪਗੁੜੂ (ਉਡੀਸਾ), ਰਾਗਨੀ ਤੇ ਫੱਗ (ਹਰਿਆਣਾ) ਅਤੇ ਲੰਗਾਗਿਆਨ ਤੇ ਚੇਰੀ (ਰਾਜਸਥਾਨ) ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਉਪਰੰਤ ਰੰਧਾਵਾ ਬ੍ਰਦਰਜ਼ ਵੱਲੋਂ ਸ਼ਾਮ 7.30 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸਟਾਰ ਪ੍ਰੋਫਾਰਮੈਂਸ ਪੇਸ਼ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜ਼ਿਲ•ਾ ਵਾਸੀਆਂ ਨੂੰ ਸਰਸ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਜਿਹੇ ਮੇਲੇ ਸਾਡੇ ਸਮਾਜ ਖਾਸ ਕਰ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰ ਤੇ ਬੋਲੀ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਉਹਨਾਂ ਮੇਲੇ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ 'ਸਵੱਛ ਭਾਰਤ ਮਿਸ਼ਨ' ਅਧੀਨ ਸਾਫ-ਸਫਾਈ ਦਾ ਉਚਿੱਤ ਧਿਆਨ ਰੱਖਣ ਅਤੇ ਖਾਣ-ਪੀਣ ਉਪਰੰਤ ਡਸਟਬੀਨ ਦੀ ਵਰਤੋਂ ਯਕੀਨੀ ਬਣਾਉਣ।

No comments:

Post a Comment