ਲੁਧਿਆਣਾ, 2 ਅਕਤੂਬਰ : ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਆਯੋਜਿਤ ਸਮਾਗਮ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਅਗੁਵਾਈ 'ਚ ਲੁਧਿਆਣਾ ਦੇ ਮੁਸਲਮਾਨਾਂ ਨੇ ਸਿੱਖਾਂ ਦੀ ਪ੍ਰਸਿੱਧ ਸੰਸਥਾ ਖਾਲਸਾ ਏਡ ਨੂੰ ਰੋਹੰਗਿਆ ਪੀੜੀਤਾਂ ਲਈ ਬੰਗਲਾਦੇਸ਼ ਵਿਖੇ ਲਗਾਏ ਗਏ ਲੰਗਰ ਲਈ 9 ਲੱਖ 32 ਹਜਾਰ 20 ਰੁਪਏ ਦੀ ਸਹਾਇਤਾ ਰਾਸ਼ੀ ਦਾਨ ਦਿੱਤੀ, ਜਿਸ ਵਿੱਚ 1 ਲੱਖ ਰੁਪਏ ਦੀ ਨਕਦ ਰਾਸ਼ੀ ਗੁਰਦੁਆਰਾ ਸ਼੍ਰੀ ਦੁਖ ਨਿਵਾਰਣ ਸਾਹਿਬ ਦੇ ਮੁੱਖ ਪ੍ਰਧਾਨ ਪ੍ਰਿਤਾਪਾਲ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ 'ਤੇ ਸ਼ਾਹੀ ਇਮਾਮ ਪੰਜਾਬ ਨੇ ਖਾਲਸਾ ਏਡ ਦੇ ਮੈਬਰਾਂ ਦਾ ਮਨੁੱਖਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੇਖਦੇ ਹੋਏ ਉਨ•ਾਂ ਦਾ ਸਨਮਾਨ ਵੀ ਕੀਤਾ । ਇਸ ਮੌਕੇ 'ਤੇ ਸ਼ਹਿਰ ਦੀ ਵੱਖ-ਵੱਖ ਮਸਜਿਦਾਂ ਦੇ ਮੈਂਬਰ, ਇਮਾਮ ਅਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਪ੍ਰਿਤਪਾਲ ਸਿੰਘ, ਖਾਲਸਾ ਏੇਡ ਦੇ ਮੈਂਬਰ ਪਰਮਪਾਲ ਸਿੰਘ, ਦਮਨ ਜੀਤ ਸਿੰਘ, ਗੁਰਸਾਹਿਬ ਸਿੰਘ, ਜਪਨੀਤ ਸਿੰਘ, ਗਗਨਦੀਪ ਸਿੰਘ, ਕੁੰਵਰ ਪੁਸ਼ਪਿੰਦਰ ਸਿੰਘ, ਰਮਨਦੀਪ ਸਿੰਘ, ਹਰਸਿਮਰਨ ਸਿੰਘ ਮੌਜੂਦ ਸਨ । ਇਸ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਰੋਹੰਗਿਆ ਮੁਸਲਮਾਨਾਂ 'ਤੇ ਕੀਤਾ ਗਿਆ ਜ਼ੁਲਮ ਹਕੀਕਤ 'ਚ ਇਨਸਾਨੀਅਤ ਦੇ ਖਿਲਾਫ ਇੱਕ ਨਾਪਾਕ ਕਦਮ ਹੈ, ਉਨ•ਾਂ ਕਿਹਾ ਕਿ ਇਸਲਾਮ ਧਰਮ ਨੇ ਮਨੁੱਖਤਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਹੈ, ਸੰਸਾਰ 'ਚ ਜੋ ਵੀ ਲੋਕ ਪੀੜਤਾਂ ਦੀ ਸਹਾਇਤਾ ਕਰਦੇ ਹਨ ਮੁਸਲਮਾਨ ਉਨ•ਾਂ ਦਾ ਸਾਥ ਦਿੰਦੇ ਆਏ ਹਨ। ਉਨ•ਾਂ ਕਿਹਾ ਕਿ ਪੀੜਤਾਂ ਨੂੰ ਜਾਤੀ ਅਤੇ ਧਰਮ ਦੇ ਆਧਾਰ 'ਤੇ ਨਹੀਂ ਵੇਖਿਆ ਜਾ ਸਕਦਾ । ਅਮਰਨਾਥ ਤੀਰਥ ਯਾਤਰੀਆਂ 'ਤੇ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਲੁਧਿਆਣਾ ਦੇ ਮੁਸਲਮਾਨਾਂ ਨੇ ਪਾਕਿਸਤਾਨ ਦੇ ਖਿਲਾਫ ਵਿਰੋਧ ਕੀਤਾ ਸੀ ਅਤੇ ਕਾਰਗਿਲ ਦੀ ਲੜਾਈ ਸਮੇਂ ਵੀ ਪ੍ਰਧਾਨਮੰਤਰੀ ਰਾਹਤ ਕੋਸ਼ 'ਚ ਸਹਾਇਤਾ ਰਾਸ਼ੀ ਦੇਣ ਵਾਲੀਆਂ 'ਚ ਮੁਸਲਮਾਨ ਸ਼ਾਮਿਲ ਰਹੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਪੀੜਤਾਂ ਦੇ ਜਖ਼ਮ 'ਤੇ ਮਲ•ਮ ਲਗਾਉਣਾ ਭਾਰਤ ਦੇ ਸੱਭਿਆਚਾਰ ਦਾ ਹਿੱਸਾ ਹੈ । ਇਸ ਮੌਕੇ 'ਤੇ ਖਾਲਸਾ ਏੇਡ ਦੇ ਟੀਮ ਲੀਡਰ ਸਰਦਾਰ ਪਰਮਪਾਲ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸੰਸਥਾ ਦਾ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੈ । ਉਨ•ਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਪੀੜਤ ਵਿਅਕਤੀ ਕਿਸੇ ਵੀ ਧਰਮ ਜਾਂ ਸਮੁਦਾਏ ਦਾ ਹੋਵੇ ਉਸਦੀ ਸਹਾਇਤਾ ਕਰਨਾ ਸਾਡਾ ਫਰਜ ਹੈ, ਪਰਮਪਾਲ ਨੇ ਕਿਹਾ ਕਿ ਦੇਸ਼ 'ਚ ਜੋ ਲੋਕ ਧਰਮ ਦੇ ਨਾਮ 'ਤੇ ਨਫਰਤ ਫੈਲਾਉਣਾ ਚਾਹੁੰਦੇ ਹਨ ਉਹ ਸਮਝ ਲੈਣ ਕਿ ਧਰਮੀ ਉਹੀ ਹੈ ਜੋ ਸਾਰੇ ਇੰਸਾਨਾਂ ਨੂੰ ਪਿਆਰ ਕਰਦਾ ਹੋਵੇ । ਉਨ•ਾਂ ਕਿਹਾ ਕਿ ਅੱਜ ਇੱਥੇ ਲੁਧਿਆਣਾ ਦੇ ਮੁਸਲਮਾਨਾਂ ਨੇ ਖਾਲਸਾ ਏੇਡ ਦੇ ਮਨੁੱਖਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੇਖਦੇ ਹੋਏ ਜੋ ਰਾਸ਼ੀ ਸਾਨੂੰ ਦਿੱਤੀ ਹੈ ਉਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਸਾਡੇ ਮੁਸਲਮਾਨ ਭਰਾ ਮਨੁੱਖਤਾ ਦੀ ਭਲਾਈ 'ਚ ਧਰਮ ਨੂੰ ਆਧਾਰ ਬਣਾ ਕੇ ਨਹੀ ਵੇਖਦੇ, ਸਗੋਂ ਇਨਸਾਨੀਅਤ ਲਈ ਕੰਮ ਕਰਨ ਵਾਲੀਆਂ ਦਾ ਹੌਂਸਲਾ ਵਧਾ ਰਹੇ ਹਨ। ਇਸ ਮੌਕੇ 'ਤੇ ਖਾਲਸਾ ਏਡ ਦੇ ਸਾਰੇ ਮੈਬਰਾਂ ਨੂੰ ਸ਼ਾਹੀ ਇਮਾਮ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ।
No comments:
Post a Comment