Friday 6 October 2017

ਮਾਡਲ ਟਾਊਨ ਅਤੇ ਮਾਧੋਪੁਰੀ ਚੋ' 8 ਬਾਲ ਮਜ਼ਦੂਰ ਛੁਡਾਏ ਜ਼ਿਲ•ਾ ਪ੍ਰਸਾਸ਼ਨ ਵੱਲੋਂ ਬਾਲ ਮਜ਼ਦੂਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਲੁਧਿਆਣਾ - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ 'ਤੇ ਜ਼ਿਲ•ਾ ਪੱਧਰੀ ਟਾਸਕ ਫੋਰਸ ਕਮੇਟੀ ਵੱਲੋਂ ਅੱਜ ਕੀਤੀ ਗਈ  ਕਾਰਵਾਈ ਦੌਰਾਨ ਮਾਡਲ ਟਾਊਨ ਅਤੇ ਮਾਧੋਪੁਰੀ ਗਲੀ ਨੰ 20 ਦੇ ਨੇੜੇ ਦੇ ਇਲਾਕੇ ਦੇ ਘਰ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ 8 ਬਾਲ ਮਜਦੂਰਾਂ ਨੂੰ ਛੁਡਾ ਲਿਆ ਗਿਆ ਹੈ।

ਇਹਨਾਂ ਬਾਲ ਮਜਦੂਰਾਂ ਦਾ ਮੈਡੀਕਲ ਕਰਵਾ ਕੇ ਜ਼ਿਲ•ਾ ਬਾਲ ਭਲਾਈ ਕਮੇਟੀ ਮੂਹਰੇ ਪੇਸ਼ ਕੀਤਾ ਗਿਆ। ਕਮੇਟੀ ਵੱਲੋਂ ਇਨ•ਾਂ ਬਾਲਾਂ ਦੀ ਕੌਂਸਲਿੰਗ ਕਰਕੇ ਇਨ•ਾਂ ਦੇ ਮਾਪਿਆਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਜੇਕਰ ਇਨ•ਾਂ ਦੇ ਮਾਪਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਦਾ ਤਾਂ ਕਮੇਟੀ ਵੱਲੋਂ ਇਨ•ਾਂ ਨੂੰ 'ਚਾਈਲਡ ਕੇਅਰ ਹੋਮ' ਵਿਖੇ ਭੇਜ ਦਿੱਤਾ ਜਾਵੇਗਾ।

ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ•ਾ ਲੁਧਿਆਣਾ ਵਿੱਚ ਕਿਸੇ ਵੀ ਤਰ•ਾਂ ਦੀ ਬਾਲ ਮਜ਼ਦੂਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

No comments:

Post a Comment