Tuesday 3 October 2017

ਢੋਲੇਵਾਲ ਮਿਲਟਰੀ ਕੈਂਪ ਅਤੇ ਭਾਰਤੀ ਤਿੱਬਤ ਬਾਰਡਰ ਪੁਲਿਸ ਵੱਲੋਂ ਸਫਾਈ ਅਭਿਆਨ -ਸਵੱਛਤਾ ਨੂੰ ਸੁਭਾਅ ਦਾ ਹਿੱਸਾ ਬਣਾਉਣ ਦੀ ਲੋੜ-ਬ੍ਰਿਗੇਡੀਅਰ ਅਰੋੜਾ

-ਸਫਾਈ ਦਾ ਮਹੱਤਵ ਸਮਝਣ ਦੀ ਲੋੜ-ਕਮਾਂਡੈਂਟ ਬਲਜਿੰਦਰ ਸਿੰਘ

ਲੁਧਿਆਣਾ - ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਸਵੱਛ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਵਾਜਰਾ ਹਵਾਈ ਰੱਖਿਆ ਬ੍ਰਿਗੇਡ ਨੇ ਸਥਾਨਕ ਭਾਰਤ ਨਗਰ ਸਥਿਤ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਸਮਾਰਕ ਅਤੇ ਢੋਲੇਵਾਲ ਫੌਜੀ ਸਟੇਸ਼ਨ ਵਿਖੇ ਸਫਾਈ ਮੁਹਿੰਮ ਚਲਾਈ, ਇਸ ਦੀ ਅਗਵਾਈ ਬ੍ਰਿਗੇਡੀਅਰ ਸ੍ਰੀ ਮਨੀਸ਼ ਅਰੋੜਾ ਨੇ ਕੀਤੀ। ਇਸ ਤੋਂ ਇਲਾਵਾ ਭਾਰਤੀ ਤਿੱਬਤ ਬਾਰਡਰ ਪੁਲਿਸ ਦੀ 26ਵੀਂ ਬਟਾਲੀਅਨ ਵੱਲੋਂ ਪਿੰਡ ਬੱਦੋਵਾਲ ਵਿਖੇ ਸਵੱਛਤਾ ਦਾ ਸੁਨੇਹਾ ਫੈਲਾਉਣ ਲਈ ਸਵੱਛ ਭਾਰਤ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬ੍ਰਿਗੇਡੀਅਰ ਸ੍ਰੀ ਅਰੋੜਾ ਨੇ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ 2014 ਵਿੱਚ ਸ਼ੁਰੂ ਕੀਤੀ ਗਈ ਸਵੱਛ ਭਾਰਤ ਦੀ ਤੀਜੀ ਵਰ•ੇਗੰਢ 'ਤੇ ਢੋਲੇਵਾਲ ਮਿਲਟਰੀ ਕੈਂਪ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਸਵੱਛਤਾ ਸਾਡਾ ਸਭ ਦਾ ਸੁਭਾਅ ਬਣਨਾ ਚਾਹੀਦਾ ਹੈ ਇਹ ਸਾਡੀ ਸਭ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖੀਏ ਅਤੇ ਆਪਣੇ ਬੱਚਿਆਂ ਨੂੰ ਸਫਾਈ ਅਭਿਆਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਅੱਗੇ ਲਿਆਈਏ।

ਇਸ ਉਪਰੰਤ ਉਨ•ਾਂ ਨੇ ਮੇਜਰ ਭੁਪਿੰਦਰ ਸਿੰਘ ਦੀ ਸਮਾਰਕ 'ਤੇ ਵੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਉਨ•ਾਂ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕਾਂ ਵਜੋਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਫਾਈ ਦੇ ਬਾਰੇ ਜਾਗਰੂਕਤਾ ਪੈਦਾ ਕਰੀਏ ਅਤੇ ਸਿਹਤਮੰਦ ਮਾਹੌਲ ਵਿੱਚ ਯੋਗਦਾਨ ਪਾ ਸਕੀਏ। ਉਨ•ਾਂ ਨੇ ਸਭ ਨੂੰ ਸਫਾਈ ਅਭਿਆਨ ਪ੍ਰਤੀ ਪ੍ਰੇਰਿਤ ਕੀਤਾ ਅਤੇ ਸਵੱਛ ਭਾਰਤ ਅਭਿਆਨ ਵਿੱਚ ਸ਼ਾਮਿਲ ਹੋਣ ਲਈ ਕਿਹਾ। ਇਸ ਮੌਕੇ ਇਸ ਸਫਾਈ ਮੁਹਿੰਮ ਵਿੱਚ ਉਨ•ਾਂ ਦੇ ਨਾਲ 20 ਸੀਨੀਅਰ ਅਫਸਰ, 40 ਜੂਨੀਅਰ ਕਮਿਸ਼ਨ ਦੇ ਅਫਸਰਾਂ ਅਤੇ 60 ਜਵਾਨਾਂ  ਅਤੇ ਸੈਨਿਕ ਕਮਾਂਡਰਾਂ ਨੇ ਹਿੱਸਾ ਲਿਆ।

ਇਸ ਤੋਂ ਇਲਾਵਾ ਪਿੰਡ ਬੱਦੋਵਾਲ ਵਿਖੇ ਕੱਢੀ ਗਈ ਜਾਗਰੂਕਤਾ ਰੈਲੀ ਵਿੱਚ ਚੀਫ਼ ਪੈਟਰਨ ਸ੍ਰੀਮਤੀ ਰਿਚਾ ਟਾਂਕ, ਭਾਰਤੀ ਤਿੱਬਤ ਬਾਰਡਰ ਪੁਲਿਸ ਦੀ 26ਵੀਂ ਬਟਾਲੀਅਨ ਦੇ ਕਮਾਂਡੈਂਟ ਸ੍ਰ. ਬਲਜਿੰਦਰ ਸਿੰਘ, ਸਰਪੰਚ ਸ੍ਰ. ਅਮਰਜੋਤ ਸਿੰਘ, ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰ. ਬਲਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਦੇਸ਼ ਵਾਸੀ ਸਫਾਈ ਦੇ ਮਹੱਤਵ ਨੂੰ ਨਹੀਂ ਸਮਝਦੇ, ਉਦੋਂ ਤੱਕ ਸਾਡੇ ਦੇਸ਼ ਨੂੰ ਸਹੀ ਮਾਅਨਿਆਂ ਵਿੱਚ ਸਾਫ਼ ਸੁਥਰਾ ਨਹੀਂ ਕੀਤਾ ਜਾ ਸਕਦਾ ਹੈ। ਇਸ ਮੌਕੇ ਹਾਜ਼ਰੀਨ ਨੂੰ ਸਵੱਛਤਾ ਸੰਬੰਧੀ ਸਹੁੰ ਵੀ ਚੁਕਾਈ ਗਈ।

ਇਥੇ ਇਹ ਦੱਸਣਯੋਗ ਹੈ ਕਿ ਪੂਰੇ ਭਾਰਤ ਵਿੱਚ 15 ਅਕਤੂਬਰ ਤੋਂ ਲੈ ਕੇ 2 ਅਕਤੂਬਰ ਤੱਕ ਸਫਾਈ ਪੰਦਰਵਾੜਾ ਮਨਾਇਆ ਗਿਆ ਹੈ। ਜਿਸ ਦੌਰਾਨ ਲੋਕਾਂ ਨੇ ਸਫਾਈ ਵਿੱਚ ਯੋਗਦਾਨ ਪਾਇਆ ਹੈ। ਤਿੱਬਤ ਬਾਰਡਰ ਪੁਲਿਸ ਵੱਲੋਂ ਸਫਾਈ ਅਭਿਆਨ

No comments:

Post a Comment