Sunday 8 October 2017

ਤੀਜੇ ਦਿਨ ਖੇਤਰੀ ਸਰਸ ਮੇਲਾ ਪੂਰੇ ਜੋਬਨ 'ਤੇ ਪੁੱਜਾ -ਪੁਲਿਸ ਕਮਿਸ਼ਨਰ ਵੱਲੋਂ ਆਂਗਣਵਾੜੀ ਵਰਕਰ ਗੁਰਮੀਤ ਕੌਰ ਦਾ ਸਨਮਾਨ

-ਦਸਤਕਾਰਾਂ ਦੀ ਵਿਕਰੀ ਦੋ ਦਿਨਾਂ ਵਿੱਚ 12 ਲੱਖ ਰੁਪਏ ਤੋਂ ਟੱਪੀ

-ਰੰਗਾਰੰਗ ਪ੍ਰੋਗਰਾਮ ਦਾ ਹਜ਼ਾਰਾਂ ਲੋਕ ਲੈ ਰਹੇ ਹਨ ਆਨੰਦ

ਲੁਧਿਆਣਾ - ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਮੈਦਾਨ ਵਿਖੇ ਚੱਲ ਰਿਹਾ ਖੇਤਰੀ ਸਰਸ ਮੇਲਾ-2017 ਅੱਜ ਤੀਜੇ ਦਿਨ ਪੂਰੇ ਜੋਬਨ 'ਤੇ ਪਹੁੰਚ ਗਿਆ। ਅੱਜ ਜਿੱਥੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਨਿੱਚਰਵਾਰ ਦਾ ਆਨੰਦ ਮਾਣਨ ਲਈ ਇਸ ਮੇਲੇ ਵਿੱਚ ਘੁੰਮਦੇ ਆਮ ਦਿਖਾਈ ਦਿੱਤੇ, ਉਥੇ ਸ਼ਹਿਰ ਵਾਸੀਆਂ ਵੀ ਪੂਰਾ ਦਿਨ ਖਰੀਦੋ-ਫਰੋਖ਼ਤ ਕਰਦੇ ਨਜ਼ਰ ਆਏ।

ਮੇਲੇ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਵੇਰਵਾ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ)-ਕਮ-ਮੇਲਾ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ 500 ਦੇ ਕਰੀਬ ਦਸਤਕਾਰਾਂ ਤੇ ਹਸਤਕਾਰਾਂ ਵੱਲੋਂ ਲਗਾਈਆਂ ਗਈਆਂ 220 ਦੇ ਕਰੀਬ ਦੁਕਾਨਾਂ 'ਤੇ ਖਰੀਦਦਾਰਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ। ਮੇਲੇ ਦੇ ਪਹਿਲੇ ਦੋ ਦਿਨਾਂ (5 ਅਤੇ 6 ਅਕਤੂਬਰ) ਦੌਰਾਨ  ਦਸਤਕਾਰਾਂ ਤੇ ਹਸਤਕਾਰਾਂ ਨੇ 12 ਲੱਖ 39 ਹਜ਼ਾਰ 35 ਰੁਪਏ ਦੇ ਸਮਾਨ ਦੀ ਵਿਕਰੀ ਕਰ ਦਿੱਤੀ ਹੈ, ਜੋ ਕਿ ਮੇਲੇ ਦੇ ਆਖ਼ਰੀ ਦਿਨ ਤੱਕ ਇੱਕ ਕਰੋੜ ਤੋਂ ਵੀ ਵਧੇਰੇ ਪੁੱਜ ਜਾਣ ਦੀ ਸੰਭਾਵਨਾ ਹੈ। ਭਾਂਤ-ਭਾਂਤ ਦੀਆਂ ਵਸਤਾਂ ਇੱਕ ਗਰਾਂਊਂਡ ਵਿੱਚ ਮਿਲਣ ਤੋਂ ਉਤਸ਼ਾਹਿਤ ਲੋਕ ਰੱਜ ਕੇ ਖਰੀਦਦਾਰੀ ਕਰ ਰਹੇ ਹਨ।

ਦੂਜੇ ਪਾਸੇ ਸਵੇਰੇ ਤੋਂ ਲੈ ਕੇ ਰੰਗਾਰੰਗ ਪ੍ਰੋਗਰਾਮ ਚੱਲਦਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸੱਭਿਆਚਾਰਕ ਸ਼ਾਮ ਦਾ ਲੰਮਾ ਸਮਾਂ ਬੈਠ ਕੇ ਆਨੰਦ ਮਾਣਿਆ। ਸਵੇਰੇ ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਭੰਡ ਆਈਟਮ ਦੀ ਪੇਸ਼ਕਾਰੀ ਕੀਤੀ ਗਈ। ਨਾਰਥ ਜ਼ੋਨ ਕਲਚਰਲ ਕੌਸਲ ਪਟਿਆਲਾ ਅਤੇ ਪੰਜਾਬ ਪੁਲਿਸ ਕਲਚਰ ਗਰੁੱਪ ਵੱਲੋਂ ਛਾਊ ਅਤੇ ਰਥਵਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸੇ ਤਰ•ਾਂ ਸ਼ਾਮ ਨੂੰ ਵੀ ਨਾਰਥ ਜ਼ੋਨ ਕਲਚਰਲ ਕੌਸਲ ਵੱਲੋਂ ਬੀਹੂ (ਅਸਾਮ), ਨੌਰਥਾ (ਮੱਧ ਪ੍ਰਦੇਸ਼), ਰਥਵਾ (ਗੁਜਰਾਤ), ਗੁਪਗੁੜੂ (ਉਡੀਸਾ), ਰਾਗਨੀ ਤੇ ਫੱਗ (ਹਰਿਆਣਾ) ਅਤੇ ਲੰਗਾਗਿਆਨ ਤੇ ਚੇਰੀ (ਰਾਜਸਥਾਨ) ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਉਪਰੰਤ ਰੰਧਾਵਾ ਬ੍ਰਦਰਜ਼ ਵੱਲੋਂ ਸਟਾਰ ਪ੍ਰੋਫਾਰਮੈਂਸ ਪੇਸ਼ ਕੀਤੀ ਗਈ, ਜੋ ਕਿ ਖ਼ਬਰ ਲਿਖੇ ਜਾਣ ਤੱਕ ਇਹ ਪ੍ਰਫਾਰਮੈਂਸ ਜਾਰੀ ਸੀ।

ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਵੱਲੋਂ ਜਿੱਥੇ ਲੰਮਾ ਸਮਾਂ ਬੈਠ ਕੇ ਰੰਗਾਰੰਗ ਪ੍ਰੋਗਰਾਮ ਦੇਖਿਆ ਗਿਆ, ਉਥੇ ਹੀ ਉਨ•ਾਂ ਨੇ ਬੈੱਸਟ ਵਰਕਰ ਵੱਲੋਂ ਸਨਮਾਨਿਤ ਆਂਗਣਵਾੜੀ ਵਰਕਰ ਗੁਰਮੀਤ ਕੌਰ ਦਾ ਸਨਮਾਨ ਵੀ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਢੋਕੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਯੋਜਿਤ ਕੀਤੇ ਗਏ ਇਸ ਸਰਸ ਮੇਲੇ ਦਾ ਭਰਪੂਰ ਆਨੰਦ ਲੈਣ। ਉਨ•ਾਂ ਵਿਸ਼ਵਾਸ਼ ਦਿਵਾਇਆ ਕਿ ਜਦੋਂ ਤੱਕ ਲੋਕਾਂ ਦਾ ਸਹਿਯੋਗ ਪੰਜਾਬ ਪੁਲਿਸ ਦੇ ਨਾਲ ਰਹੇਗਾ, ਉਦੋਂ ਤੱਕ ਦੇਸ਼ ਵਿੱਚ ਅਜਿਹੇ ਮੇਲੇ ਇਸੇ ਤਰ•ਾਂ ਲੱਗਦੇ ਰਹਿਣਗੇ ਅਤੇ ਲੋਕ ਸੱਭਿਆਚਾਰਕ ਅਤੇ ਸਾਹਿਤਕ ਆਦਾਨ ਪ੍ਰਦਾਨ ਕਰਦੇ ਰਹਿਣਗੇ। ਉਨ•ਾਂ ਉਮੀਦ ਜਤਾਈ ਕਿ ਲੋਕ ਇਸ ਮੇਲੇ ਦਾ ਬੇਖ਼ੌਫ਼ ਹੋ ਕੇ ਆਨੰਦ ਲੈਣਗੇ।

8 ਅਕਤੂਬਰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ

8 ਅਕਤੂਬਰ, 2017 ਨੂੰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਦਾ ਵੇਰਵਾ ਜਾਰੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੇਲਾ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਸਵੇਰੇ 10.30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਵੱਲੋਂ ਲੰਮੀ ਹੇਕ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ 10.50 ਵਜੇ ਤੋਂ ਲੈ ਕੇ 12 ਵਜੇ ਤੱਕ ਸਰਕਾਰੀ ਕਾਲਜ ਲੁਧਿਆਣਾ (ਲੜਕੇ) ਦੇ ਵਿਦਿਆਰਥੀਆਂ ਵੱਲੋਂ ਸਕਿੱਟ, ਗਿੱਧਾ, ਕਵੀਸ਼ਰੀ, ਵਾਰ, ਕਲੀ ਅਤੇ ਝੂਮਰ ਆਈਟਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਦੁਪਹਿਰ 12.00 ਵਜੇ ਤੋਂ 1.30 ਵਜੇ ਤੱਕ ਨਾਰਥ ਜ਼ੋਨ ਕਲਚਰਲ ਕੌਂਸਲ ਪਟਿਆਲਾ ਵੱਲੋਂ ਘੂਮਰ ਅਤੇ ਫੱਗ (ਹਰਿਆਣਾ), ਮੁਰਲੀ (ਰਾਜਸਥਾਨ), ਸੰਭਲਪੁਰੀ (ਓਡੀਸ਼ਾ), ਬਰਸਾਨਾ ਕੀ ਹੋਲੀ, ਭਵਾਈ ਤੇ ਲੰਗਗਿਆਨ (ਰਾਜਸਥਾਨ) ਅਤੇ ਪੰਜਾਬ ਪੁਲਿਸ ਦੇ ਗਰੁੱਪ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਕੀਤੀ ਜਾਵੇਗੀ।

ਸ਼ਾਮ ਵੇਲੇ ਦੀਆਂ ਪੇਸ਼ਕਾਰੀਆਂ ਨਾਰਥ ਜ਼ੋਨ ਕਲਚਰਲ ਕੌਸਲ ਪਟਿਆਲਾ ਵੱਲੋਂ ਸ਼ਾਮ 5 ਵਜੇ ਸ਼ੁਰੂ ਕੀਤੀਆਂ ਜਾਣਗੀਆਂ, ਜੋ ਕਿ 8 ਵਜੇ ਤੱਕ ਚੱਲਣਗੀਆਂ। ਜਿਸ ਵਿੱਚ ਬਰਦੋਈ ਸ਼ਿਖ਼ਲਾ (ਆਸਾਮ), ਛਾਊ (ਝਾਰਖੰਡ), ਬਧਾਈ (ਮੱਧ ਪ੍ਰਦੇਸ਼), ਰਥਵਾ (ਗੁਜਰਾਤ), ਗੁੱਪਗੁੜੂ (ਓਡੀਸ਼ਾ), ਘੂੰਮਰ (ਹਰਿਆਣਾ), ਮਯੂਰ (ਉੱਤਰ ਪ੍ਰਦੇਸ਼), ਲੰਗਗਿਆਨ ਤੇ ਕਾਲਬੇਲੀਆ (ਰਾਜਸਥਾਨ) ਅਤੇ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

No comments:

Post a Comment