Tuesday, 3 October 2017

ਬੇਟੀ ਬਚਾਓ-ਬੇਟੀ ਪੜਾਓ ਹਫ਼ਤਾ 6 ਸਾਲ ਤੋਂ ਉਪਰ ਪੜਦੀਆਂ/ਕੰਮ ਕਰਦੀਆਂ ਲੜਕੀਆਂ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਕੀਤੀਆਂ ਜਾਣਗੀਆਂ ਸਨਮਾਨਿਤ-ਡਿਪਟੀ ਕਮਿਸ਼ਨਰ

ਭਰੂਣ ਹੱਤਿਆ ਰੋਕਣ ਅਤੇ ਬੱਚੀਆਂ ਦੇ ਵਿਕਾਸ ਲਈ ਯਤਨਸ਼ੀਲ ਸੰਸਥਾਵਾਂ ਦਾ ਵੀ ਹੋਵੇਗਾ ਸਨਮਾਨ

-ਪਿੰਡਾਂ ਵਿੱਚ ਨਵਜਾਤ ਬੱਚੀਆਂ ਦੇ ਨਾਮ 'ਤੇ ਲਗਾਏ ਜਾਣਗੇ ਪੌਦੇ

-ਹਫ਼ਤੇ ਦੌਰਾਨ ਯੋਜਨਾ ਬਾਰੇ ਵੱਡੇ ਪੱਧਰ 'ਤੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ

ਲੁਧਿਆਣਾ - ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੇ ਆਦੇਸ਼ਾਂ 'ਤੇ ਪੂਰੇ ਦੇਸ਼ ਵਿੱਚ ਮਿਤੀ 9 ਅਕਤੂਬਰ ਤੋਂ 14 ਅਕਤਬੂਰ, 2017 ਤੱਕ 'ਬੇਟੀ ਬਚਾਓ-ਬੇਟੀ ਪੜ•ਾਓ' ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਪੂਰੇ ਜ਼ਿਲ•ਾ ਲੁਧਿਆਣਾ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਭਰੂਣ ਹੱਤਿਆ ਰੋਕਣ, ਬੇਟੀਆਂ ਦੀ ਪੜਾਈ ਅਤੇ ਉਨ•ਾਂ ਦੇ ਸਸ਼ਕਤੀਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ।

ਇਸ ਮੁਹਿੰਮ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਹ ਜ਼ਿਲ•ਾ ਲੁਧਿਆਣਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਲੋਕ ਬਹੁਤ ਹੀ ਪੜ•ੇ ਲਿਖੇ ਅਤੇ ਸੂਝਵਾਨ ਹਨ। ਉਨ•ਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਪਿੰਡਾਂ ਵਿੱਚ ਲੜਕੀਆਂ ਸਮੇਂ ਦੇ ਸਮਾਂਤਰ ਚੱਲਦਿਆਂ ਜਿੱਥੇ ਉÎੱਚ ਵਿੱਦਿਆ ਹਾਸਿਲ ਕਰ ਰਹੀਆਂ ਹਨ, ਉਥੇ ਕੁਝ ਲੜਕੀਆਂ ਪੜਾਈ ਦੇ ਨਾਲ-ਨਾਲ ਕੰਮ ਵੀ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਨੇ ਫੈਸਲਾ ਕੀਤਾ ਹੈ ਕਿ ਉਹ ਪਿੰਡਾਂ, ਜਿੱਥੇ 6 ਸਾਲ (ਉਮਰ) ਤੋਂ ਉਪਰ ਵਾਲੀਆਂ ਸਾਰੀਆਂ ਅਣਵਿਆਹੀਆਂ ਲੜਕੀਆਂ ਜਾਂ ਤਾਂ ਪੜ• ਰਹੀਆਂ ਹਨ ਜਾਂ ਕੰਮ ਕਰ ਰਹੀਆਂ ਹਨ ਜਾਂ ਦੋਵੇਂ ਕੰਮ ਇਕੱਠੇ ਕਰ ਰਹੀਆਂ ਹਨ (ਭਾਵ ਉਹ ਵਿਹਲੀਆਂ ਨਹੀਂ ਬੈਠੀਆਂ), ਨੂੰ ਵਿਸ਼ੇਸ਼ ਜ਼ਿਲ•ਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਉਨ•ਾਂ ਅਜਿਹੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧੀ ਵੇਰਵੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਜਾਂ ਸੀ.ਡੀ.ਪੀ.ਓਜ਼ ਦਫ਼ਤਰ ਵਿਖੇ ਦਰਜ ਕਰਵਾ ਸਕਦੇ ਹਨ।

ਉਨ•ਾਂ ਦੱਸਿਆ ਕਿ ਹਫ਼ਤਾ ਭਰ ਚੱਲਣ ਵਾਲੀ ਇਸ ਜਾਗਰੂਕਤਾ ਮੁਹਿੰਮ ਦੌਰਾਨ ਵਿਭਾਗ ਵੱਲੋਂ ਇਸ ਯੋਜਨਾ ਸੰੰਬੰਧੀ ਘਰ-ਘਰ ਪ੍ਰਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵਿੱਚ ਪੇਂਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ। ਲੋਕਾਂ ਨੂੰ ਭਰੂਣ ਹੱਤਿਆ ਰੋਕਣ ਅਤੇ ਬੱਚੀਆਂ ਨੂੰ ਹਰ ਖੇਤਰ ਵਿੱਚ ਬਰਾਬਰਤਾ ਦਿਵਾਉਣ ਸੰਬੰਧੀ ਸਹੁੰ ਵੀ ਚੁਕਾਈ ਜਾਵੇਗੀ। ਇਸ ਤੋਂ ਇਲਾਵਾ ਜ਼ਿਲ•ੇ ਦੇ ਵੱਖ-ਵੱਖ ਖੇਤਰਾਂ ਵਿੱਚ ਨਵ-ਜਨਮੀਆਂ ਬੱਚੀਆਂ ਦੇ ਨਾਮ 'ਤੇ ਪੌਦੇ ਲਗਾਉਣ ਦੀ ਵੀ ਯੋਜਨਾ ਹੈ। ਜਾਗਰੂਕਤਾ ਮੁਹਿੰਮ ਦੌਰਾਨ ਲੜਕੀਆਂ/ਔਰਤਾਂ ਨੂੰ ਉਨ•ਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੋ ਪੰਚਾਇਤਾਂ, ਕਲੱਬਾਂ ਜਾਂ ਗੈਰ ਸਰਕਾਰੀ ਸੰਗਠਨਾਂ ਨੇ ਭਰੂਣ ਹੱਤਿਆ ਨੂੰ ਰੋਕਣ ਅਤੇ ਬੱਚੀਆਂ ਦੇ ਵਿਕਾਸ ਸੰਬੰਧੀ ਕੋਈ ਉਪਰਾਲੇ ਕੀਤੇ ਹਨ, ਉਨ•ਾਂ ਨੂੰ ਬਲਾਕ ਅਤੇ ਜ਼ਿਲ•ਾ ਪੱਧਰੀ ਸਮਾਗਮਾਂ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਡਾ. ਗੁਰਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

No comments:

Post a Comment