Friday, 6 October 2017

ਸਰਸ ਮੇਲੇ ਦੇ ਪਹਿਲੇ ਦਿਨ ਸਨਮਾਨਿਤ ਹੋਣ ਵਾਲੀ ਸ਼ਖਸ਼ੀਅਤ- ਨਸੀਬ ਕੌਰ ਢਿੱਲੋਂ

ਲੁਧਿਆਣਾ - ਸਰਸ ਮੇਲਾ 2017 ਦੌਰਾਨ ਰੋਜaਾਨਾ ਇੱਕ ਅਗਾਂਹਵਧੂ ਲੜਕੀ ਜਾਂ ਔਰਤ ਦਾ ਸਨਮਾਨ ਕੀਤਾ ਜਾਣਾ ਹੈ। ਇਸ ਸਬੰਧੀ ਜਿaਲ•ਾ ਪ੍ਰਸaਾਸਨ ਵੱਲੋਂ ਸਿਲੈਕਟ ਕੀਤੀਆਂ ਗਈਆਂ ਲੜਕੀਆਂ/ਔਰਤਾਂ ਵਿੱਚੋਂ ਪਹਿਲਾ ਸਨਮਾਨ ਨਸੀਬ ਕੌਰ ਦਾ ਕੀਤਾ ਜਾਵੇਗਾ ਜਿਨ•ਾਂ ਦਾ ਜੀਵਨ ਵੇਰਵਾ ਅਤੇ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ-

ਨਸੀਬ ਕੌਰ ਦਾ ਜਨਮ 6 ਜੂਨ 1966 ਨੂੰ ਪਿੰਡ ਮਾਨ, ਨੇੜੇ ਬਾਦਲ ਜ਼ਿਲ•ਾ ਮੁਕਤਸਰ ਵਿਖੇ ਹੋਇਆ। ਮੈਟ੍ਰਿਕ ਬਾਦਲ ਹਾਈ ਸਕੂਲ ਅਤੇ ਸਟੈਨੋ ਦਾ ਡਿਪਲੋਮਾ ਆਈ.ਟੀ.ਆਈ. ਖਿਉਵਾਲੀ ਤੋਂ ਪਾਸ ਕੀਤਾ। ਪਿਤਾ ਸ੍ਰ. ਮੋਹਰ ਸਿੰਘ ਸਿੱਧੂ ਇੱਕ ਉੱਦਮੀ ਕਿਸਾਨ ਸਨ ਅਤੇ ਮਾਤਾ ਜੀ ਸਰਦਾਰਨੀ ਕਰਤਾਰ ਕੌਰ ਸਿੱਧੂ ਇੱਕ ਸੁਘੜ ਸਿਆਣੀ ਘਰੇਲੂ ਸੁਆਣੀ ਸੀ। ਨਸੀਬ ਕੌਰ ਹੋਰੀਂ ਤਿੰਨ ਭੈਣਾਂ ਤੇ ਇੱਕ ਭਰਾ ਹਨ। ਪਿਤਾ ਤੋਂ ਖੇਤੀਬਾੜੀ ਅਤੇ ਕਾਸ਼ਤ ਸਬੰਧੀ ਅਤੇ ਮਾਤਾ ਤੋਂ ਘਰੇਲੂ ਕੰਮਾਂ ਦੀ ਚੰਗੀ ਜਾਂਚ ਸਿੱਖੀ। ਨਸੀਬ ਕੌਰ ਦਾ ਮੰਨਣਾ ਹੈ ਕਿ ਉਹ ਜਿਸ ਮੁਕਾਮ 'ਤੇ ਹੈ ਉਸ ਵਿੱਚ ਉਸ ਦੇ ਪਿਤਾ ਦਾ ਸਭ ਤੋਂ ਵੱਡਾ ਯੋਗਦਾਨ ਹੈ, ਜਿਨ•ਾਂ ਨੇ ਹਰ ਸਮੇਂ ਉਸ  ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ।

ਨਸੀਬ ਕੌਰ ਦਾ ਵਿਆਹ 1991 ਵਿੱਚ ਸ੍ਰ. ਗੁਰਪ੍ਰੀਤ ਸਿੰਘ ਢਿੱਲੋਂ ਭੁੱਚੋ ਮੰਡੀ, ਜ਼ਿਲ•ਾ ਬਠਿੰਡਾ ਨਾਲ ਹੋਇਆ, ਜੋ ਕਿ ਇੱਕ ਪੜ•ੇ-ਲਿਖੇ ਸਮਝਦਾਰ ਅਤੇ ਸਰਕਾਰੀ ਮੁਲਾਜ਼ਮ ਹਨ। ਵਿਆਹ ਮਗਰੋਂ ਨਸੀਬ ਕੌਰ ਲੁਧਿਆਣਾ ਵਿਖੇ ਆਪਣੇ ਪਤੀ ਨਾਲ ਰਹਿਣ ਲੱਗੀ। ਸ੍ਰ. ਗੁਰਪ੍ਰੀਤ ਸਿੱਘ ਢਿੱਲੋਂ ਨੇ ਹਮੇਸ਼ਾ ਨਸੀਬ ਕੌਰ ਦਾ ਸਾਥ ਦਿੱਤਾ ਅਤੇ ਹਰ ਕੰਮ ਕਰਨ ਵਿੱਚ ਉਸ ਦਾ ਸਮਰਥਨ ਕੀਤਾ। ਨਸੀਬ ਕੌਰ ਆਪਣੇ ਰੁਝੇਵਿਆਂ ਦੇ ਬਾਵਜੂਦ ਆਪਣੇ ਬੱਚਿਆਂ ਲਈ ਆਦਰਸ਼ ਮਾਤਾ ਦੀ ਭੂਮਿਕਾ ਨਿਭਾਈ, ਉਨ•ਾਂ ਨੂੰ ਚੰਗੇ ਸੰਸਕਾਰ ਦਿੱਤੇ ਨਸੀਬ ਕੌਰ ਦੇ ਬੇਟੇ ਮਨਿੰਦਰਪਾਲ ਸਿੰਘ ਢਿੱਲੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕਲ ਕਾਲਜ, ਫਤਿਹਗੜ• ਸਾਹਿਬ ਤੋਂ ਡਿਪਲੋਮਾ ਪਾਸ ਕੀਤਾ, ਜੋ ਅੱਜ-ਕੱਲ• ਆਸਟਰੇਲੀਆ (ਮੈਲਬਾਰਨ), ਵਿਖੇ ਆਈ.ਟੀ. ਕੰਪਿਊਟਰ ਦੀ ਡਿਗਰੀ ਕਰ ਰਿਹਾ ਹੈ। ਨਸੀਬ ਕੌਰ ਦੀ ਬੇਟੀ ਅਵਨੀਤ ਕੌਰ ਢਿੱਲੋਂ ਇਸ ਵੇਲੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਗਿਆਰਵੀਜਮਾਤ ਵਿੱਚ ਪੜ•ਦੀ ਹੈ। ਨਸੀਬ ਕੌਰ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਦੋਵੇਂ ਬੱਚਿਆਂ ਨੇ ਕਾਫੀ ਵੱਡਾ ਯੋਗਦਾਨ ਪਾਇਆ ਹੈ।

2008 ਵਿੱਚ ਨਸੀਬ ਕੌਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਕਲੱਬ ਦੀ ਲਾਈਫ ਮੈਂਬਰਸ਼ਿਪ ਲਈ ਕਿਸਾਨ ਕਲੱਬ ਦੀਆਂ ਮੁਹਿੰਮਾਂ ਮਹੀਨਾਵਾਰ ਮੀਟਿੰਗਾਂ ਵਿੱਚ ਭਾਗ ਲੈਣ ਨਾਲ ਨਸੀਬ ਕੌਰ ਦੀ ਜਾਣਕਾਰੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਅਤੇ ਪੀ.ਏ.ਯੂ. ਤੋਂ ਮੱਖੀ ਪਾਲਣ, ਸਬਜ਼ੀਆਂ ਅਤੇ ਫਲਾਂ ਦੀ ਸਾਂਭ-ਸੰਭਾਲ ਸਬੰਧੀ ਸਿਖਲਾਈ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਖਾਦੀ ਬੋਰਡ ਤੋਂ ਮਧੂ ਮੱਖੀ ਪਾਲਣ ਦੀ ਟਰੇਨਿੰਗ ਵੀ ਲਈ ਅਤੇ ਖੇਤੀਬਾੜੀ ਵਿਭਾਗ (ਆਤਮਾ) ਰਾਹੀਂ ਮਹਾਰਾਸ਼ਟਰ, ਪੂਨਾ ਤੋਂ ਵੀ ਮਧੂ ਮੱਖੀ ਪਾਲਣ ਦੀ ਟਰੇਨਿੰਗ ਲਈ।

ਇਸ ਤੋਂ ਬਾਅਦ ਨਸੀਬ ਕੌਰ ਨੇ ਸੈਲਫ ਹੈਲਪ ਗਰੁੱਪ ਪਿੰਡ ਬਾੜੇਵਾਲ ਵਿਖੇ ਤਿਆਰ ਕੀਤਾ। ਇਹ ਗਰੁੱਪ ਖੇਤੀਬਾੜੀ ਵਿਭਾਗ ਲੁਧਿਆਣਾ ਦੇ ਡਾਕਟਰ ਸੁਖਪਾਲ ਸਿੰਘ ਸੇਖੋਂ, ਇੰਚਾਰਜ ਬਲਾਕ ਟੈਕਨਾਲੋਜੀ ਟੀਮ ਅਤੇ ਡਾਕਟਰ ਰਜਿੰਦਰਪਾਲ ਸਿੰਘ ਔਲਖ, ਏ.ਡੀ.ਓ. ਬਾੜੇਵਾਲ ਦੇ ਸਹਿਯੋਗ ਨਾਲ ਆਤਮਾ ਸਕੀਮ ਅਧੀਨ ਬਣਾਇਆ। ਇਸ ਗਰੁੱਪ ਨੂੰ ਸ਼ੁਰੂ ਕਰਨ ਵਿੱਚ ਇੰਚਾਰਜ ਬਲਾਕ ਟੈਕਨਾਲੋਜੀ ਟੀਮ ਕਮ-ਖੇਤੀਬਾੜੀ ਅਫਸਰ ਲੁਧਿਆਣਾ ਵੱਲੋਂ 10,000 ਰੁਪਏ ਦੀ ਨਗਦ ਰਾਸ਼ੀ ਰਾਹੀਂ ਮੱਦਦ ਕੀਤੀ ਗਈ। ਇਸ ਗਰੁੱਪ ਵਿੱਚ 15 ਬੀਬੀਆਂ ਕੰਮ ਕਰਦੀਆਂ ਹਨ ਜੋ ਅਲੱਗ-ਅਲੱਗ ਤਰ•ਾਂ ਦਾ ਸਮਾਨ ਤਿਆਰ ਕਰਕੇ ਆਪਣੀਆਂ ਵਸਤਾਂ ਪੀ.ਏ.ਯੂ. ਦੇ ਕਿਸਾਨ ਮੇਲਿਆਂ ਅਤੇ ਖੇਤੀਬਾੜੀ ਵਿਭਾਗ ਦੇ ਜ਼ਿਲ•ਾ ਪੱਧਰੀ ਮੇਲਿਆਂ ਅਤੇ ਹੋਰ ਵੱਖ-ਵੱਖ ਮਹਿਕਮਿਆਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੇਚੇ ਜਾਂਦੇ ਹਨ। ਨਸੀਬ ਕੌਰ ਦਾ ਗਰੁੱਪ ਅੱਜ ਬਹੁਤ ਬੁਲੰਦੀਆਂ ਤੱਕ ਪਹੁੰਚ ਚੁੱਕਾ ਹੈ ਇਸ ਗਰੁੱਪ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਖੇਤੀਬਾੜੀ ਵਿਭਾਗ ਦੇ ਸਾਰੇ ਹੀ ਮੁਲਾਜ਼ਮਾਂ ਜਿਵੇਂ ਕਿ ਡਾਕਟਰ ਨਿਰਮਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਬਹੁਤ ਯੋਗਦਾਨ ਪਾਇਆ ਹੈ। ਫਿਰ ਸਾਰੀਆਂ ਬੀਬੀਆਂ ਨੇ ਪੀ.ਏ.ਯੂ. ਵਿਗਿਆਨੀਆਂ ਤੋਂ ਮੰਡੀਕਰਨ ਸਬੰਧੀ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ ਹੈ, ਜਿਨ•ਾਂ ਨੇ ਇਸ ਗਰੁੱਪ ਦੀ ਲਿਆਕਤ ਨੂੰ ਪਛਾਣਦੇ ਹੋਏ ਅੱਗੇ ਵਧਣ ਲਈ ਪ੍ਰੇਰਿਆ ਹੈ। ਗਰੁੱਪ ਦੇ ਉੱਦਮ ਅਤੇ ਕੰਮ ਕਰਨ ਦੀ ਲਗਨ ਨਾਲ ਉਨ•ਾਂ ਦੀ ਆਰਥਿਕ ਸਥਿਤੀ ਠੀਕ ਹੋਈ ਹੈ। ਸਾਰਿਆਂ ਦੀ ਮੱਦਦ ਸਦਕਾ ਇਹ ਗਰੁੱਪ ਬਹੁਤ ਵੱਡੇ ਮੁਕਾਮ 'ਤੇ ਪਹੁੰਚ ਗਿਆ ਹੈ ਅਤੇ ਘਰੇਲੂ ਤਿਆਰ ਕੀਤੀਆਂ ਵਸਤਾਂ ਜਿਵੇਂ ਕਿ ਅਚਾਰ,ਜੈਮ,ਚਟਣੀਆਂ,ਦਾਲਾਂ,ਸ਼ਹਿਦ ਆਦਿ ਵੇਚ ਕੇ 25-30 ਪ੍ਰਤੀਸ਼ਤ ਮੁਨਾਫਾ ਕਮਾ ਰਿਹਾ ਹੈ। ਨਸੀਬ ਕੌਰ ਦਾ ਸੈਲਫ ਹੈਲਪ ਗਰੁੱਪ ਪਿੰਡ ਬਾੜੇਵਾਲ ਵਿਖੇ 6 ਹਫਤਿਆਂ ਦਾ ਫਾਰਮ ਫੀਲਡ ਸਕੂਲ ਖੇਤੀਬਾੜੀ ਵਿਭਾਗ (ਆਤਮਾ ਸਕੀਮ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਇਸ ਸਿਖਲਾਈ ਸਕੂਲ ਵਿੱਚ ਖੇਤੀਬਾੜੀ ਵਿਭਾਗ ਦੇ ਅਫਸਰ ਸਾਹਿਬਾਨ ਜਿਨ•ਾਂ ਵਿੱਚ ਡਾਕਟਰ ਸੁਖਪਾਲ ਸਿੰਘ ਸੇਖੋਂ ਇੰਚਾਰਜ ਬਲਾਕ ਟੈਕਨਾਲੋਜੀ, ਡਾਕਟਰ ਰਜਿੰਦਰਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਾੜੇਵਾਲ ਅਤੇ ਡਾਕਟਰ ਨਿਰਮਲ ਸਿੰਘ ਏ.ਡੀ.ਓ. ਨੇ ਭਰਪੂਰ ਸਹਿਯੋਗ ਦਿੱਤਾ। ਇਨ•ਾਂ ਅਫਸਰਾਂ ਦੇ ਸਹਿਯੋਗ ਸਦਕਾ ਇਹ ਫਾਰਮ ਫੀਲਡ ਸਕੂਲ ਪੂਰਨ ਤੌਰ 'ਤੇ ਕਾਮਯਾਬ ਹੋਇਆ ਹੈ ਜਿਸ ਵਿੱਚ 35-40 ਸੁਆਣੀਆਂ ਕੰਮ ਕਰਦੀਆਂ ਹਨ।

No comments:

Post a Comment