Saturday 21 October 2017

ਬਾਬਾ ਵਿਸ਼ਵਕਰਮਾ ਸ੍ਰਿਸ਼ਟੀ ਦੇ ਸ੍ਰੇਸ਼ਟ ਨਿਰਮਾਤਾ-ਰਵਨੀਤ ਸਿੰਘ ਬਿੱਟੂ


ਸਮਾਜ ਦੇ ਹਰੇਕ ਵਰਗ ਨੂੰ ਬਾਬਾ ਵਿਸ਼ਵਕਰਮਾ ਦੀ ਸੋਚ ‘ਤੇ ਚੱਲਣ ਦਾ ਸੱਦਾ

ਲੁਧਿਆਣਾ,  :  ਬਾਬਾ ਵਿਸ਼ਵਕਰਮਾ ਜੀ ਨੂੰ ਭਾਵਭਿੰਨਾ ਸਤਿਕਾਰ ਭੇਟ ਕਰਦਿਆਂ ਮੈਂਬਰ ਲੋਕ ਸਭਾ . ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਾਬਾ ਜੀ ਪੂਰੇ ਬ੍ਰਹਿਮੰਡ (ਸ੍ਰਿਸ਼ਟੀ) ਦੇ ਸ੍ਰੇਸ਼ਟ ਨਿਰਮਾਤਾ ਹਨ, ਜਿਨਾਂ ਨੂੰ ਸਨਅਤਾਂ ਵਿੱਚ ਕਿਰਤੀਆਂ ਵੱਲੋਂ ਵਰਤੀ ਜਾਂਦੀ ਮਸ਼ੀਨਰੀ ਅਤੇ ਸੰਦਾਂ ਦਾ ਮਾਲਿਕ ਮੰਨਿਆ ਜਾਂਦਾ ਹੈ।
‘ਕਿਰਤ ਦੇ ਦੇਵਤਾ’ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਦੇ ਜਨਮ ਉਤਸਵ ਸੰਬੰਧੀ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ . ਬਿੱਟੂ ਨੇ ਕਿਹਾ ਕਿ ਕਿਸੇ ਵੀ ਸੂਬੇ ਜਾਂ ਖਿੱਤੇ ਦਾ ਸਨਅਤੀ ਵਿਕਾਸ ਤਾਂ ਹੀ ਸੰਭਵ ਹੈ, ਜੇਕਰ ਉਥੇ ਸਨਅਤਾਂ ਨੂੰ ਵਿਕਸਤ ਕਰਨ ਲਈ ਬਾਬਾ ਵਿਸ਼ਵਕਰਮਾ ਦੀ ਜੀ ਸੋਚ ਨੂੰ ਲਾਗੂ ਕੀਤਾ ਜਾਵੇ ਅਤੇ ਸਨਅਤਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਬਣਦਾ ਸਤਿਕਾਰ ਅਤੇ ਮਿਹਨਤ ਦਾ ਮੁੱਲ ਮਿਲੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸਨਅਤਾਂ ਦੇ ਵਿਕਾਸ ਲਈ ਉਪਰਾਲੇ ਕਰ ਰਹੀ ਹੈ, ਉਥੇ ਹੀ ਮਜਦੂਰ ਅਤੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਬਾ ਜੀ ਦੀ ਸੋਚ ਨੂੰ ਅਪਣਾਉਂਦਿਆਂ ਸੂਬੇ ਵਿੱਚ ਹੁਨਰ ਵਿਕਾਸ ਸਿਖ਼ਲਾਈ ‘ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਬਾਬਾ ਜੀ ਵੱਲੋਂ ਦਰਸਾਏ ਰਸਤੇ ‘ਤੇ ਚੱਲਦਿਆਂ ਹੁਨਰਮੰਦ ਹੋ ਕੇ ਦੇਸ਼ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਨਰ ਵਿਕਾਸ ਸਿਖ਼ਲਾਈ ‘ਤੇ ਦਿੱਤੇ ਜਾ ਰਹੇ ਜ਼ੋਰ ਨਾਲ ਨੌਜਵਾਨਾਂ ਦਾ ਭਵਿੱਖ ਸੰਵਾਰਿਆ ਜਾਵੇਗਾ ਤਾਂ ਜੋ ਇਹ ਵਧੀਆ, ਇੱਜ਼ਤ ਵਾਲਾ ਅਤੇ ਸੁਰੱਖਿਅਤ ਜੀਵਨ ਮਾਣ ਸਕਣ। ਹਰ ਵਰਗ ਦੇ ਲੋਕਾਂ ਨੂੰ ਬਾਬਾ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਹੋਏ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ।

 

ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਨੌਜਵਾਨ ਵਰਗ ਨੂੰ ਕਿਸੇ ਨਾ ਕਿਸੇ ਤਰੀਕੇ ਕਿੱਤਾਮੁੱਖੀ ਅਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾਵੇ। ਉਨਾਂ ਜ਼ਿਲਾ ਲੁਧਿਆਣਾ ਦਾ ਵਰਨਣ ਕਰਦਿਆਂ ਕਿਹਾ ਕਿ ਇਥੇ ਪੰਜਾਬ ਸਰਕਾਰ ਵੱਲੋਂ ਇੱਕ ਬਹੁਪੱਖੀ ਹੁਨਰ ਵਿਕਾਸ ਕੇਂਦਰ ਦੇ ਨਾਲ-ਨਾਲ ਹੋਰ ਕਈ ਹੁਨਰ ਵਿਕਾਸ ਕੇਂਦਰ ਖੋਲੇ  ਗਏ ਹਨ, ਜਿਨਾਂ ਦਾ ਭਵਿੱਖ ਵਿੱਚ ਬਹੁਤ ਲਾਭ ਮਿਲੇਗਾ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿੱਤਾਮੁੱਖੀ ਸਿਖ਼ਲਾਈ ਲੈ ਕੇ ਆਪਣੇ ਪੈਰਾਂ  ‘ਤੇ ਖੁਦ ਖਡ਼ੇ ਹੋਣ ਅਤੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਲਿਜਾਣ ਵਿੱਚ ਆਪਣਾ ਯੋਗਦਾਨ ਪਾਉਣ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ  ਸੁਰਿੰਦਰ ਡਾਬਰ, ਵਿਧਾਇਕ  ਕੁਲਦੀਪ ਸਿੰਘ ਵੈਦ, ਸ੍ਰੀ ਗੁਰਪ੍ਰੀਤ ਗੋਗੀ ਤੇ ਸ੍ਰ. ਗੁਰਦੇਵ ਸਿੰਘ ਲਾਪਰਾਂ ਦੋਵੇਂ ਜ਼ਿਲਾ ਕਾਂਗਰਸ ਪ੍ਰਧਾਨ, ਮਹਿਲਾ ਕਾਂਗਰਸੀ ਆਗੂ ਸ੍ਰੀਮਤੀ ਲੀਨਾ ਟਪਾਰੀਆ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਸੰਜੈ ਤਲਵਾਡ਼, ਵਧੀਕ ਡਿਪਟੀ ਕਮਿਸ਼ਨਰ (ਜ) . ਇਕਬਾਲ ਸਿੰਘ ਸੰਧੂ, ਐੱਸ. ਡੀ.  ਐਮ. . ਦਮਨਜੀਤ ਸਿੰਘ ਮਾਨ,ਅਮਰਜੀਤ ਸਿੰਘ ਟਿੱਕਾ ਤੇ  ਅਮਰਜੀਤ ਸਿੰਘ ਓਬਰਾਏ ਦੋਵੇਂ ਜਨਰਲ ਸਕੱਤਰ ਪੰਜਾਬ ਕਾਂਗਰਸ, ਰਾਜੀਵ ਰਾਜਾ ਜ਼ਿਲਾ ਯੂਥ ਕਾਂਗਰਸ ਪ੍ਰਧਾਨ, ਮੇਜਰ ਸਿੰਘ ਭੈਣੀ, ਕੇ. ਕੇ. ਬਾਵਾ, ਨਰੇਸ਼ ਧੀਂਗਾਨ, ਸ੍ਰੀ ਸੁਸ਼ੀਲ ਪਰਾਸ਼ਰ,  ਸੁਸ਼ੀਲ ਮਲਹੋਤਰਾ, ਮੁਹੰਮਦ ਗੁਲਾਬ,  ਨਿਰਮਲ ਸਿੰਘ ਕੈਡ਼ਾ,  ਗੁਰਬਚਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

No comments:

Post a Comment