ਲੁਧਿਆਣਾ - ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੇ ਖੇਤਰੀ ਸਰਸ ਮੇਲਾ ਦੌਰਾਨ ਰੋਜ਼ਾਨਾ ਉਨ•ਾਂ ਔਰਤਾਂ/ਲੜਕੀਆਂ ਨੂੰ 'ਗੈਸਟ ਆਫ਼ ਆਨਰ' ਵਜੋਂ ਸਨਮਾਨਿਤ ਕੀਤਾ ਜਾਂਦਾ ਹੈ, ਜਿਨ•ਾਂ ਨੇ ਆਪਣੇ ਜੀਵਨ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਇਸ ਮੇਲੇ ਦੇ ਤੀਜੇ ਦਿਨ ਮਿਤੀ 7 ਅਕਤੂਬਰ ਨੂੰ ਸਨਮਾਨਿਤ ਹੋਣ ਵਾਲੀ ਸਖ਼ਸ਼ੀਅਤ ਦਾ ਨਾਮ ਸਰਦਾਰਨੀ ਗੁਰਮੀਤ ਕੌਰ ਹੈ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ---
ਸਰਦਾਰਨੀ ਗੁਰਮੀਤ ਕੌਰ (ਸਟੇਟ ਐਵਾਰਡੀ 'ਬੈਸਟ ਵਰਕਰ' 2015-16) ਆਂਗਨਵਾੜੀ ਵਰਕਰ ਵਜੋਂ ਪਿੰਡ ਸਵੱਦੀ ਕਲਾਂ ਵਿਖੇ ਸੇਵਾ ਨਿਭਾਅ ਰਹੀ ਹੈ, ਉਹ ਆਂਗਨਵਾੜੀ ਸੈਂਟਰ ਵਿਖੇ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ, ਰੈਫਰਲ ਸੇਵਾਵਾਂ, ਪੂਰਨ-ਪੌਸ਼ਚਿਕ ਆਹਾਰ, ਔਰਤਾਂ ਤੇ ਕਿਸ਼ੋਰੀਆਂ ਦੀ ਸਿੱਖਿਆ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਮੇਂ ਦੌਰਾਨ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਤਨਦੇਹੀ ਨਾਲ ਲਾਗੂ ਕਰ ਰਹੀ ਹੈ। ਸਰਦਾਰਨੀ ਗੁਰਮੀਤ ਸਿੰਘ ਦੀ ਹਮੇਸ਼ਾਂ ਇਹ ਕੌਸ਼ਿਸ ਰਹੀ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਬਣਦੀ ਸਹੂਲਤ ਤੋਂ ਵਾਂਝਾ ਨਾ ਰਹੇ। ਸਰਕਾਰ ਵੱਲੋਂ ਚਲਾਈ ਆਂਗਨਵਾੜੀ ਸੈਂਟਰ ਦੀ ਬੱਚਿਆਂ ਮੁਫਤ ਇਲਾਜ਼ ਯੋਜਨਾ ਅਧੀਨ ਦੋ ਬੱਚਿਆਂ ਦੇ ਦਿਲ ਦਾ ਆਪ੍ਰੇਸ਼ਨ ਚੰਡੀਗੜ• ਤੋਂ ਕਰਵਾਇਆ ਗਿਆ ਹੈ, ਜੋ ਕਿ ਹੁਣ ਤੰਦਰੁਸਤ ਜੀਵਨ ਜੀਅ ਰਹੇ ਹਨ, ਇਸ ਤੋਂ ਇਲਾਵਾ ਬੁਢਾਪਾ ਆਸ਼ਰਿਤ ਅਤੇ ਅਪੰਗ ਪੈਨਸ਼ਨਾਂ ਅਧੀਨ ਸਾਰੀ ਬਣਦੀ ਕਾਰਵਾਈ ਸਮੇਂ ਸਿਰ ਮੁਕੰਮਲ ਕੀਤੀ ਗਈ ਹੈ।
ਸਰਦਾਰਨੀ ਗੁਰਮੀਤ ਕੌਰ ਵੱਲੋਂ ਮਦਰਜ਼ (ਮਾਵਾਂ) ਦੀ ਮੀਟਿੰਗ ਅਤੇ ਸਵੈ-ਸਹਾਇਤਾ ਸਮੂਹ ਦੀ ਮੀਟਿੰਗ ਦੌਰਾਨ ਮਾਵਾਂ ਨੂੰ ਸਰਕਾਰ ਦੀਆਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਸਵੈ-ਸਹਾਇਤਾ ਸਮੂਹ ਅਧੀਨ ਔਰਤਾਂ ਨੂੰ ਬੈਂਕਾਂ ਨਾਲ ਜੋੜ ਕੇ ਬੈਂਕ ਕਰਜ਼ੇ ਵੀ ਲੈ ਕੇ ਦਿੱਤੇ ਗਏ ਹਨ। ਪ੍ਰਧਾਨ ਮੰੰਤਰੀ ਜਨ-ਧਨ ਯੋਜਨਾ, ਨੀਲਾ ਕਾਰਡ ਯੋਜਨਾ, ਭਗਤ ਪੂਰਨ ਸਿੰਘ ਬੀਮਾ ਯੋਜਨਾ ਸਮੇਤ ਸਾਰੀਆਂ ਭਲਾਈ ਸਕੀਮਾਂ ਅਧੀਨ ਸੰਪੂਰਨ ਅਬਾਦੀ ਕਵਰ ਕੀਤੀ ਗਈ। ਗੁਰਮੀਤ ਕੌਰ ਵੱਲੋਂ ਮਦਰਜ਼ ਵੱਲੋਂ ਆਂਗਨਵਾੜੀ ਸੈਂਟਰ ਨੂੰ ਸਫ਼ਲਤਾ ਪੂਰਵਕ ਚਲਾਉਣ ਲਈ ਜਨ-ਸਹਿਯੋਗ ਲਿਆ ਗਿਆ, ਜਿਵੇਂ ਕਿ ਪਿੰਡ ਵਿੱਚ ਕਿਸੇ ਵੀ ਬਜ਼ੁਰਗ ਦੇ ਸਵਰਗਵਾਸ ਹੋਣ 'ਤੇ ਪਰਿਵਾਰ ਦੀ ਮਾਲੀ ਸਹਾਇਤਾ (5100 ਰੁਪਏ) ਕੀਤੀ ਜਾਂਦੀ ਹੈ। ਬੱਚਿਆਂ ਲਈ ਖਿਡਾਉਣੇ, ਤਿੰਨ ਡਰੰਮ (ਪ੍ਰਤੀ ਇੱਕ ਕੁਇੰਟਲ), ਪੱਖੇ, ਮੇਜ, ਕੁਰਸੀਆਂ, ਬਰਤਨ, ਦਰੀਆਂ, ਟਾਟ, ਸੈਂਟਰ ਦੀ ਮੁਰੰਮਤ ਅਤੇ ਬੱਚਿਆਂ ਲਈ ਚਾਵਲ (50 ਕਿਲੋ), ਘਿਓ (10 ਕਿਲੋ, ਚੀਨੀ (20 ਕਿਲੋ), ਸੂਜੀ (10 ਕਿਲੋ), ਆਦਿ ਸਮਾਨ ਲੋਕਾਂ ਦੀ ਸਹਾਇਤਾ ਨਾਲ ਦਿੱਤਾ ਜਾਂਦਾ ਹੈ। ਇਹਨਾਂ ਸੇਵਾਵਾਂ ਬਦਲੇ ਵਿਭਾਗ ਵੱਲੋਂ ਗੁਰਮੀਤ ਕੌਰ ਨੂੰ ਸਮੇਂ-ਸਮੇਂ 'ਤੇ ਸਨਮਾਨਿਤ ਕੀਤਾ ਗਿਆ, ਜਿਵੇਂ ਕਿ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਸਿੱਧਵਾਂ ਬੇਟ ਵੱਲੋਂ ਬੈਸਟ ਸੈਲਫ ਹੈਲਪ ਗਰੁੱਪ, 26 ਜੂਨ 2017 ਨੂੰ ਐੱਸ.ਡੀ.ਐੱਮ. ਜਗਰਾਂਉ ਵੱਲੋਂ ਬੈਸਟ ਵਰਕਰ ਪੁਰਸਕਾਰ ਅਤੇ 8 ਮਾਰਚ 2017 ਪੰਜਾਬ ਸਰਕਾਰ ਵੱਲੋਂ ਸਟੇਟ ਪੱਧਰ ਦੇ ਮਹਿਲਾ ਦਿਵਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਗੁਰਮੀਤ ਕੌਰ ਅੱਗੋਂ ਤੋਂ ਵੀ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਉਣ ਲਈ ਤੱਤਪਰ ਹੈ।
No comments:
Post a Comment