Tuesday, 3 October 2017

ਜ਼ਿਲਾ ਪ੍ਰਸਾਸ਼ਨ ਲੁਧਿਆਣਾ ਦੀ ਨਵੀਂ ਵੈੱਬਸਾਈਟ ਲਾਂਚ -ਹਰ ਤਰਾਂ ਦੀ ਜਾਣਕਾਰੀ ਨਾਲ ਭਰਪੂਰ ਵੈੱਬਸਾਈਟ ਦਾ ਲੋਕ ਲਾਭ ਲੈਣ-ਡਿਪਟੀ ਕਮਿਸ਼ਨਰ

ਲੁਧਿਆਣਾ - ਜ਼ਿਲਾ ਪ੍ਰਸਾਸ਼ਨ ਲੁਧਿਆਣਾ ਦੀ ਵੈੱਬਸਾਈਟ (www.ludhiana.gov.in) ਲੋੜੀਂਦੀਆਂ ਤਬਦੀਲੀਆਂ ਅਤੇ ਨਵੇਂ ਰੂਪ ਵਿੱਚ ਤਿਆਰ ਕਰਕੇ ਲਾਂਚ ਕੀਤੀ ਗਈ ਹੈ। ਇਸ ਵੈੱਬਸਾਈਟ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲਾਂਚ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸ੍ਰ. ਅਮਰਿੰਦਰ ਸਿੰਘ ਮੱਲ•ੀ, ਜ਼ਿਲ•ਾ ਸੂਚਨਾ ਅਫ਼ਸਰ ਸ੍ਰ. ਕਸ਼ਮੀਰ ਸਿੰਘ ਅਤੇ ਹੋਰ ਹਾਜ਼ਰ ਸਨ।

ਨਵੀਂ ਵੈੱਬਸਾਈਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਵੈੱਬਸਾਈਟ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਦੀ ਦਿੱਖ ਨੂੰ ਵੀ ਹੋਰ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਇਸ ਵੈੱਬਸਾਈਟ ਵਿੱਚ ਤਬਦੀਲੀਆਂ (ਅਪਡੇਸ਼ਨ) ਭਾਰਤ ਸਰਕਾਰ ਦੀਆਂ ਸਰਕਾਰੀ ਵੈੱਬਸਾਈਟ ਸੰਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀਆਂ ਗਈਆਂ ਹਨ। ਇਸ ਵੈੱਬਸਾਈਟ ਵਿੱਚ ਜ਼ਿਲ•ਾ ਲੁਧਿਆਣਾ ਅਤੇ ਇਸ ਵਿੱਚ ਕਾਰਜਸ਼ੀਲ ਵੱਖ-ਵੱਖ ਵਿਭਾਗਾਂ ਦੀ ਜਾਣਕਾਰੀ ਤੋਂ ਇਲਾਵਾ, ਚੋਣਾਂ, ਸਮੇਂ-ਸਮੇਂ ਜਾਰੀ ਹੁੰਦੇ ਸਰਕਾਰੀ ਨੋਟੀਫਿਕੇਸ਼ਨਾਂ, ਆਨਲਾਈਨ ਸੇਵਾਵਾਂ, ਸੂਚਨਾ ਦਾ ਅਧਿਕਾਰ ਐਕਟ, ਮਹੱਤਵਪੂਰਨ ਸੰਪਰਕ ਨੰਬਰ ਅਤੇ ਵੈੱਬਸਾਈਟਾਂ, ਫੋਟੋ ਗੈਲਰੀ, ਮੀਡੀਆ ਨਾਲ ਸੰਬੰਧਤ ਜਾਣਕਾਰੀ, ਕੁਲੈਕਟਰ ਰੇਟ, ਬੈਂਕਾਂ ਬਾਰੇ ਜਾਣਕਾਰੀ ਤੋਂ ਇਲਾਵਾ ਇੰਤਕਾਲ ਨਾਲ ਸੰਬੰਧਤ ਜਾਣਕਾਰੀ ਵੀ ਦਰਜ ਕੀਤੀ ਗਈ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਵੈੱਬਸਾਈਟ ਦੇ ਮੁੱਖ ਪੰਨੇ ਨੂੰ ਅੱਗੇ ਚਾਰ ਭਾਗਾਂ (ਸਿਟੀਜ਼ਨ ਕਾਰਨਰ, ਐਡਮਿਨਿਸਟਰੇਸ਼ਨ, ਈ-ਗਵਰਨੈਂਸ, ਲੇਟਿਸਟ ਅਪਡੇਟਸ) ਵਿੱਚ ਵੰਡ ਕੇ ਲੋਕਾਂ ਨੂੰ ਵੱਧ ਤੋ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੈੱਬਸਾਈਟ 'ਤੇ ਸ਼ਹਿਰ ਲੁਧਿਆਣਾ ਦਾ ਤਾਪਮਾਨ ਵੀ ਲਗਾਤਾਰ ਪਤਾ ਲੱਗਦਾ ਰਹੇਗਾ। ਇਸ ਤੋਂ ਇਲਾਵਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ/ਸੇਵਾਵਾਂ ਬਾਰੇ ਵੀ ਵੈੱਬਸਾਈਟ 'ਤੇ ਹਰ ਤਰ•ਾਂ ਦੀ ਸਮੱਗਰੀ ਅਪਲੋਡ ਕੀਤੀ ਗਈ ਹੈ। ਇਸ ਵੈੱਬਸਾਈਟ ਨੂੰ ਨੈਸ਼ਨਲ ਇੰਨਫਰਮੇਟਿਕ ਸੈਂਟਰ, ਲੁਧਿਆਣਾ ਵੱਲੋਂ ਤਿਆਰ ਕੀਤਾ ਗਿਆ ਹੈ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ•ਾ ਪ੍ਰਸਾਸ਼ਨ ਦੀਆਂ ਗਤੀਵਿਧੀਆਂ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਵੈੱਬਸਾਈਟ ਨੂੰ ਲਗਾਤਾਰ ਦੇਖਦੇ ਰਹਿਣ। ਉਨ•ਾਂ ਕਿਹਾ ਕਿ ਭਵਿੱਖ ਵਿੱਚ ਇਹ ਵੈੱਬਸਾਈਟ ਸਮੇਂ-ਸਮੇਂ 'ਤੇ ਅਪਡੇਟ ਹੁੰਦੀ ਰਿਹਾ ਕਰੇਗੀ।

No comments:

Post a Comment