Monday, 9 October 2017

ਬੇਟੀ ਬਚਾਓ-ਬੇਟੀ ਪੜਾਓ ' ਜਾਗਰੂਕਤਾ ਸਪਤਾਹ ਮੌਕੇ ਸਹੁੰ ਚੁੱਕ ਸਮਾਗਮ ਆਯੋਜਿਤ ਵਧੀਆਂ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ -ਏ.ਡੀ.ਸੀ ਕੇਸ਼ਵ ਧੀਆਂ ਨੂੰ ਉਤਸਾਹਿਤ ਕਰਨ ਪ੍ਰਤੀ ਚੁਕਾਈ ਗਈ ਸਹੁੰ

ਫਰੀਦਕੋਟ 9 ਅਕਤੂਬਰ : ਅੱਜ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਦੇ ਅਸ਼ੋਕਾ ਚੱਕਰ ਹਾਲ ਵਿਖੇ 'ਬੇਟੀ ਬਚਾਓ-ਬੇਟੀ ਪੜਾਓ' ਜਾਗਰੂਕਤਾ ਸਪਤਾਹ ਦੀ ਆਰੰਭਤਾ ਮੌਕੇ ਵਧੀਕ ਡਿਪਟੀ ਕਮਿਸਨਰ (ਜਨਰਲ) ਸ੍ਰੀ ਕੇਸ਼ਵ ਹਿੰਗੋਨੀਆ, ਆਈ.ਏ.ਐਸ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਧੀਆਂ ਪ੍ਰਤੀ ਉਤਸ਼ਾਹਿਤ ਕਰਨ ਦੀ ਸਹੁੰ ਚੁਕਾਈ। ਉਨਾਂ ਕਿਹਾ ਕਿ ਸਾਨੂੰ ਸਮਾਜ 'ਚ ਰਹਿ ਕੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ 'ਚ ਹਰ ਸੰਭਵ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਉਨਾਂ ਇਹ ਸਹੁੰ  ਚੁਕਾਈ ਕਿ ਮੈਂ ਭਾਰਤਵਰਸ਼ ਦਾ ਨਾਗਰਿਕ ਹੋਣ ਦੇ ਨਾਤੇ ਸਹੁੰ ਖਾਂਦਾ ਹਾਂ ਕਿ ਮੈਂ ਆਪਣੀ ਬੇਟੀ ਨੂੰ ਬੇਟੇ ਦੇ ਬਰਾਬਰ ਸਮਝਾਂਗਾ। ਮੈਂ ਉਸਦਾ ਪਾਲਣ-ਪੋਸ਼ਣ ਆਪਣੇ ਲੜਕੇ ਦੇ ਬਰਾਬਰ ਕਰਾਂਗਾ/ਕਰਾਂਗੀ ਅਤੇ ਉਚੇਰੀ ਸਿੱਖਿਆ ਵੀ ਦਿਵਾਵਾਂਗਾਂ/ ਦਿਵਾਵਾਂਗੀ। ਮੈਂ ਪ੍ਰੇਰਣਾਸ੍ਰੋਤ ਬਣ ਕੇ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਵਿਚਰਣ ਵਾਲੇ ਸਮਾਜ ਨੂੰ “ ਬੇਟੀ ਬਚਾਓ, ਬੇਟੀ ਪੜਾਓ ” ਮੰਤਵ ਤਹਿਤ ਜਾਗਰੂਕ ਕਰਨ ਲਈ ਵਚਨਬੱਧ ਰਹਾਂਗਾ।
ਇਸ  ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਕੇਸ਼ਵ ਹਿੰਗੋਨੀਆ ਨੇ ਦੱਸਿਆ ਕਿ 9 ਤੋਂ 14 ਅਕਤੂਬਰ ਤੱਕ ਇੱਕ ਹਫ਼ਤਾ ਚੱਲਣ ਵਾਲੇ ਇਸ ਸਪਤਾਹ ਦੌਰਾਨ ਧੀਆਂ ਨੂੰ ਜਿਊਣ ਦਾ ਹੱਕ ਦੇਣ, ਉੱਚ ਸਿਖਿਆ ਦੇ ਬਰਾਬਰ ਮੌਕੇ ਮੁਹੱਈਆ ਕਰਵਾਉਣ, ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਦਾਜ-ਦਹੇਜ ਜਿਹੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਵੱਖ-ਵੱਖ ਸਮਾਗਮਾਂ, ਪ੍ਰਭਾਤ ਫ਼ੇਰੀਆਂ, ਨੁੱਕੜ ਨਾਟਕਾਂ ਅਤੇ ਪੇਟਿੰਗ ਮੁਕਾਬਲਿਆਂਂ ਰਾਹੀਂ ਜਾਗਰੂਕ ਕੀਤਾ ਜਾਵੇਗਾ। ਜਿਸ ਸਬੰਧੀ ਹਫ਼ਤੇ ਦੌਰਾਨ ਚੱਲਣ ਵਾਲੇ ਪ੍ਰੋਗਰਾਮਾਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ । ਉਨਾਂ ਪ੍ਰੋਗਰਾਮਾਂ ਦੀ ਤਫ਼ਸੀਲ ਦਿੰਦਿਆਂ ਦੱਸਿਆ ਕਿ 10 ਅਕਤੂਬਰ ਨੂੰ ਪੋਸਟਰ ਮੇਕਿੰਗ, ਸਲੋਗਨ ਲੇਖ ਮੁਕਾਬਲੇ ਅਤੇ ਡਰਾਇੰਗ ਆਦਿ ਮੁਕਾਬਲੇ ਕਰਵਾਏ ਜਾਣਗੇ। 11 ਅਕਤੂਬਰ ਨੂੰ ਜ਼ਿਲਾ ਫਰੀਦਕੋਟ ਦੇ ਬਲਾਕਾਂ 'ਚ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਲੜਕੀਆਂ ਦੇ ਨਾਮ ਤੇ ਪੌਦੇ ਆਦਿ ਲਗਵਾਉਣ 12 ਅਕਤੂਬਰ ਨੂੰ ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਗਰਲ ਚਾਈਲਡ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣ ਵਾਲੇ ਸਮਾਗਮ ਕੀਤੇ ਜਾਣਗੇ। ਇਸ ਤੋਂ ਇਲਾਵਾ 13 ਅਕਤੂਬਰ ਨੂੰ ਸਿਹਤ ਵਿਭਾਗ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਪੀ.ਸੀ ਅਤੇ ਪੀ.ਐਨ.ਡੀ.ਟੀ ਆਦਿ ਐਕਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ 14 ਅਕਤੂਬਰ ਨੂੰ ਵਧੀਆਂ ਕੰਮ ਕਰਨ ਵਾਲੀ  ਔਰਤਾਂ/ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 
ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਸ਼ਿੰਦਰਪਾਲ ਕੌਰ, ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹਰਮੇਲ ਸਿੰਘ, ਤਹਿਸੀਲਦਾਰ ਚੋਣਾਂ ਸ੍ਰੀਮਤੀ ਰਟਿੰਦਰ ਕੌਰ, ਜ਼ਿਲਾ ਭਲਾਈ ਅਫ਼ਸਰ ਗੁਰਮੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
 

No comments:

Post a Comment