ਹਲਵਾਈਆਂ, ਕੈਟਰਿੰਗ ਅਤੇ ਵੱਡੀ ਮਾਤਰਾ ਵਿੱਚ ਦੁੱਧ ਦੀ ਖਰੀਦ ਕਰਨ ਵਾਲਿਆਂ
ਹੋਵੇਗਾ ਲਾਭ
-ਲੋਕ ਤਿਓਹਾਰੀ ਸੀਜ਼ਨ ਦੌਰਾਨ ਸ਼ੁੱਧ ਵੇਰਕਾ ਮਠਿਆਈਆਂ ਦੀ ਖਰੀਦਣ-ਜਨਰਲ ਮੈਨੇਜਰ
ਲੁਧਿਆਣਾ - ਵੇਰਕਾ ਲੁਧਿਆਣਾ ਡੇਅਰੀ ਵੱਲੋਂ ਤਿਓਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਫੁੱਲ ਕਰੀਮ ਵਾਲਾ ਦੁੱਧ 6 ਲੀਟਰ ਦੀ ਪੈਕਿੰਗ ਵਿੱਚ ਮਾਰਕੀਟ ਵਿੱਚ ਉਤਾਰਿਆ ਗਿਆ ਹੈ।
ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਸ੍ਰੀ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਪੈਕਿੰਗ ਨੂੰ ਮਾਰਕੀਟ ਵਿੱਚ ਉਤਾਰਨ ਨਾਲ ਹਲਵਾਈਆਂ, ਕੈਟਰਿੰਗ ਅਤੇ ਵੱਡੀ ਮਾਤਰਾ ਵਿੱਚ ਦੁੱਧ ਦੀ ਖਰੀਦ ਕਰਨ ਵਾਲਿਆਂ ਨੂੰ ਸਹੂਲਤ ਮਿਲੇਗੀ। ਹਲਵਾਈਆਂ ਵੱਲੋਂ ਤਿਓਹਾਰੀ ਸੀਜ਼ਨ ਸ਼ੁਰੂ ਹੋ ਜਾਣ 'ਤੇ ਇਸ ਪੈਕਿੰਗ ਨੂੰ ਖਰੀਦਣ ਲਈ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਖਪਤਕਾਰਾਂ ਲਈ ਸ਼ੁੱਧ ਵੇਰਕਾ ਮਿਲਕ ਕੇਕ, ਲੱਡੂ, ਪੇੜਾ, ਕਾਜੂ ਪੰਜੀਰੀ, ਕਾਜੂ ਬਰਫੀ, ਸੋਨ ਪਾਪੜੀ, ਕੌਰਪੋਰੇਟ ਮਿਕਸ ਅਤੇ ਢੋਡਾ ਆਦਿ ਮਠਿਆਈ ਖਪਤਕਾਰਾਂ ਲਈ ਮੁਹੱਈਆਂ ਕਰਵਾਈ ਜਾ ਰਹੀਆਂ ਹਨ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਜ਼ਾਰ ਵਿੱਚ ਵਿਕ ਰਹੀਆਂ ਗੈਰ-ਮਿਆਰੀ ਮਠਿਆਈਆਂ ਦੀ ਬਿਜਾਏ ਵੇਰਕਾ ਉਤਪਾਦਾਂ ਦੀ ਖਰੀਦ ਕਰਨ। ਉਹਨਾਂ ਨੇ ਕਿਹਾ ਕਿ ਵੇਰਕਾ ਲੁਧਿਆਣਾ ਡੇਅਰੀ ਦੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ 'ਤੇ ਖਪਤਕਾਰਾਂ ਨੂੰ ਪੂਰਨ ਵਿਸ਼ਵਾਸ਼ ਹੈ ਅਤੇ ਅਸੀਂ ਭਵਿੱਖ ਵਿੱਚ ਵੀ ਖਪਤਕਾਰਾਂ ਦਾ ਵੇਰਕਾ ਪਦਾਰਥਾਂ ਪ੍ਰਤੀ ਵਿਸ਼ਵਾਸ ਇਸੇ ਤਰ•ਾਂ ਬਣਾਏ ਰੱਖਣ ਦੇ ਉਪਰਾਲੇ ਕਰਦੇ ਰਹਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਮਰਜੀਤ ਸਿੰਘ ਮੈਨੇਜਰ ਮਾਰਕੀਟਿੰਗ, ਸ. ਸੰਦੀਪ ਸਿੰਘ ਡਿਪਟੀ ਮੈਨੇਜਰ ਮਾਰਕੀਟਿੰਗ, ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
No comments:
Post a Comment